Uncategorized

ਇਜ਼ਰਾਈਲ ਦੀ ਫੌਜ ਨੇ ਗਾਜ਼ਾ ਵਿਚ ਅਪਣਾ ਝੰਡਾ ਲਹਿਰਾਇਆ

ਯੇਰੂਸ਼ਲਮ : ਇਜ਼ਰਾਈਲ-ਹਮਾਸ ਜੰਗ ਹਾਲੇ ਵੀ ਜਾਰੀ ਹੈ। ਇਸ ਦੌਰਾਨ ਇਜ਼ਰਾਇਲੀ ਫੌਜ ਨੇ ਗਾਜ਼ਾ ਵਿੱਚ ਆਪਣੀ ਜ਼ਮੀਨੀ ਘੁਸਪੈਠ ਵਧਾ ਦਿੱਤੀ ਹੈ। ਇਸ ਦੌਰਾਨ ਇਜ਼ਰਾਈਲ ਫੌਜ ਦੇ ਜਵਾਨਾਂ ਨੇ ਐਤਵਾਰ ਨੂੰ ਗਾਜ਼ਾ ਵਿੱਚ ਆਪਣਾ ਝੰਡਾ ਲਹਿਰਾਇਆ। ਇਸ ਦੇ ਨਾਲ ਹੀ ਗਾਜ਼ਾ ਵਿਚ ਲੋਕ ਬੈਟਰੀਆਂ ਨਾਲ ਮਲਬੇ ਵਿਚ ਆਪਣੇ ਅਜ਼ੀਜ਼ਾਂ ਅਤੇ ਲਾਪਤਾ ਰਿਸ਼ਤੇਦਾਰਾਂ ਦੀਆਂ ਲਾਸ਼ਾਂ ਲੱਭ ਰਹੇ ਹਨ। ਡਾਕਟਰ ਵੀ ਹਨੇਰੇ ਵਿੱਚ ਇਲਾਜ ਕਰ ਰਹੇ ਹਨ। ਦਰਅਸਲ, ਯੁੱਧ ਸ਼ੁਰੂ ਹੋਣ ਤੋਂ ਬਾਅਦ 10 ਅਕਤੂਬਰ ਨੂੰ ਇਜ਼ਰਾਈਲ ਨੇ ਗਾਜ਼ਾ ਨੂੰ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਸੀ। ਉਦੋਂ ਤੋਂ ਲੋਕ ਹਨੇਰੇ ਵਿਚ ਜੀ ਰਹੇ ਹਨ। ਹਸਪਤਾਲਾਂ ਵਿੱਚ ਵੀ ਬਿਜਲੀ ਨਹੀਂ ਹੈ। ਇਲਾਜ ਵਿਚ ਦਿੱਕਤ ਆ ਰਹੀ ਹੈ।

ਇਧਰ, ਟਾਈਮਜ਼ ਆਫ਼ ਇਜ਼ਰਾਈਲ ਮੁਤਾਬਕ ਇਜ਼ਰਾਈਲ ਸਰਹੱਦ ਨੇੜੇ ਉੱਤਰੀ ਗਾਜ਼ਾ ਦੇ ਇਰੇਜ਼ ਸ਼ਹਿਰ ਵਿੱਚ ਹਮਾਸ ਦੇ ਲੜਾਕਿਆਂ ਦੀ ਇਜ਼ਰਾਈਲੀ ਫ਼ੌਜ ਨਾਲ ਝੜਪ ਹੋ ਗਈ। ਇਹ ਲੜਾਕੇ ਸੁਰੰਗਾਂ ਤੋਂ ਬਾਹਰ ਆ ਗਏ ਅਤੇ ਸੈਨਿਕਾਂ ’ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਫੌਜ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਥੇ ਕਈ ਲੜਾਕਿਆਂ ਨੂੰ ਮਾਰ ਦਿੱਤਾ ਹੈ।

ਉਦੈ ਅਬੂ ਮੋਹਸਿਨ ਇਜ਼ਰਾਈਲੀ ਬੰਬਾਰੀ ਦਾ ਸ਼ਿਕਾਰ ਹੋ ਗਿਆ। ਉਸ ਦਾ ਜਨਮ 28 ਅਕਤੂਬਰ ਨੂੰ ਹੋਇਆ ਸੀ। ਉਸ ਦੀ 29 ਅਕਤੂਬਰ ਨੂੰ ਹੱਤਿਆ ਕਰ ਦਿੱਤੀ ਗਈ ਸੀ। ਇੱਕ ਫਲਸਤੀਨੀ ਫੋਟੋ ਜਰਨਲਿਸਟ ਨੇ ਕਫ਼ਨ ਵਿੱਚ ਲਪੇਟੀ ਲਾਸ਼ ਦੀ ਤਸਵੀਰ ਸਾਂਝੀ ਕੀਤੀ। ਪੱਤਰਕਾਰ ਨੇ ਕਿਹਾ- ਉਸ ਦਾ ਜਨਮ ਸਰਟੀਫਿਕੇਟ ਵੀ ਨਹੀਂ ਬਣਿਆ, ਪਰ ਉਸ ਦੀ ਮੌਤ ਦਾ ਸਰਟੀਫਿਕੇਟ ਬਣ ਗਿਆ ਹੈ।

ਇਜ਼ਰਾਇਲੀ ਫੌਜ ਦਾ ਕਹਿਣਾ ਹੈ ਕਿ ਹਮਾਸ ਦੇ ਮੁੱਖ ਅਤੇ ਹੋਰ ਵੱਡੇ ਅੱਡੇ ਹਸਪਤਾਲ, ਸਕੂਲ, ਮਸਜਿਦਾਂ ਦੇ ਅਧੀਨ ਹਨ। ਹਮਾਸ ਸੁਰੰਗਾਂ ਤੋਂ ਕੰਮ ਕਰਦਾ ਹੈ। ਇਸ ਸੰਗਠਨ ਨੂੰ ਜੜ੍ਹੋਂ ਪੁੱਟਣ ਲਈ ਗਾਜ਼ਾ ਦੇ ਸੁਰੰਗ ਨੈਟਵਰਕ ਨੂੰ ਤਬਾਹ ਕਰਨਾ ਹੋਵੇਗਾ। ਇਸ ਦੇ ਨਾਲ ਹੀ ਹਮਾਸ ਦਾ ਕਹਿਣਾ ਹੈ ਕਿ ਉਸ ਨੇ ਇਨ੍ਹਾਂ ਸੁਰੰਗਾਂ ਵਿਚ ਬੰਦੀਆਂ ਨੂੰ ਰੱਖਿਆ ਹੋਇਆ ਹੈ।

 

Show More

Related Articles

Leave a Reply

Your email address will not be published. Required fields are marked *

Close