Canada

ਕੈਨੇਡਾ: ਜਸਟਿਨ ਟਰੂਡੋ ਅਸਾਇਲਮ ਲਾਅਜ਼ ਵਿੱਚ ਕੀਤੀਆਂ ਜਾਣ ਵਾਲੀਆਂ ਵਿਵਾਦਗ੍ਰਸਤ ਤਬਦੀਲੀਆਂ ਦਾ ਪੂਰ ਰਹੇ ਹਨ ਪੱਖ

ਓਟਵਾ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਸਾਇਲਮ ਲਾਅਜ਼ ਵਿੱਚ ਕੀਤੀਆਂ ਜਾਣ ਵਾਲੀਆਂ ਵਿਵਾਦਗ੍ਰਸਤ ਤਬਦੀਲੀਆਂ ਦਾ ਪੱਖ ਪੂਰ ਰਹੇ ਹਨ। ਇਨ੍ਹਾਂ ਨਿਯਮਾਂ ਨੂੰ ਇਸ ਹਫਤੇ ਪੇਸ਼ ਕੀਤੇ ਗਏ ਇੱਕ ਸਰਬਾਂਗੀ ਬਜਟ ਬਿੱਲ ਵਿੱਚ ਹੀ ਸ਼ਾਮਲ ਕੀਤਾ ਗਿਆ ਹੈ। ਟਰੂਡੋ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਚਾਹੁੰਦੀ ਹੈ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੈਨੇਡਾ ਦਾ ਰਫਿਊਜੀ ਸਿਸਟਮ ਸਾਰਿਆਂ ਲਈ ਜਾਇਜ਼ ਹੈ।
ਇਨ੍ਹਾਂ ਤਬਦੀਲੀਆਂ ਤਹਿਤ ਕੈਨੇਡਾ ਵਿੱਚ ਪਨਾਹ ਹਾਸਲ ਕਰਨ ਦੇ ਚਾਹਵਾਨ ਉਸ ਸੂਰਤ ਵਿੱਚ ਰਫਿਊਜੀ ਕਲੇਮ ਨਹੀਂ ਕਰ ਸਕਣਗੇ ਜੇ ਉਨ੍ਹਾਂ ਨੇ ਇਸ ਤਰ੍ਹਾਂ ਦੇ ਹੀ ਕਲੇਮ ਅਮਰੀਕਾ ਸਮੇਤ ਹੋਰਨਾਂ ਦੇਸ਼ਾਂ ਵਿੱਚ ਵੀ ਕੀਤੇ ਹੋਣਗੇ। ਬਾਰਡਰ ਸਕਿਊਰਿਟੀ ਮੰਤਰੀ ਬਿੱਲ ਬਲੇਅਰ ਦਾ ਮੰਨਣਾ ਹੈ ਕਿ ਇਸ ਨਾਲ ਪਨਾਹ ਹਾਸਲ ਕਰਨ ਦੇ ਨਾਂ ਉੱਤੇ ਲੋਕ ਖਾਹਮਖਾਹ ਅਰਜ਼ੀਆਂ ਨਹੀਂ ਦੇਈ ਜਾਣਗੇ। ਰਫਿਊਜੀਆਂ ਨਾਲ ਕੰਮ ਕਰਨ ਵਾਲੇ ਵਕੀਲ ਇਨ੍ਹਾਂ ਤਬਦੀਲੀਆਂ ਦੇ ਸਬੰਧ ਵਿੱਚ ਪੇਸ਼ ਆਉਣ ਵਾਲੀਆਂ ਦਿੱਕਤਾਂ ਤੋਂ ਸਾਰਿਆਂ ਨੂੰ ਚੌਕਸ ਕਰਨ ਦੀ ਕੋਸਿ਼ਸ਼ ਵਿੱਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਕਮਜੋ਼ਰ ਪਨਾਹ ਹਾਸਲ ਕਰਨ ਵਾਲਿਆਂ ਨੂੰ ਮਨੁੱਖੀ ਅਧਿਕਾਰਾਂ ਸਬੰਧੀ ਹਿਫਾਜ਼ਤ ਤੋਂ ਵੀ ਵਾਂਝਾ ਕਰ ਰਹੀ ਹੈ।

Show More

Related Articles

Leave a Reply

Your email address will not be published. Required fields are marked *

Close