National

ਚਾਰਾ ਘੁਟਾਲਾ : ਸੁਪਰੀਮ ਕੋਰਟ ਵੱਲੋਂ ਲਾਲੂ ਪ੍ਰਸਾਦ ਯਾਦਵ ਦੀ ਜਮਾਨਤ ਪਟੀਸ਼ਨ ਖਾਰਜ

ਲਾਲੂ ਪ੍ਰਸਾਦ ਯਾਦਵ ਨੂੰ ਸੁਪਰੀਮ ਕੋਰਟ ਨੇ ਝਟਕਾ ਦਿੱਤਾ ਹੈ। ਚਾਰਾ ਘੁਟਾਲੇ ਮਾਮਲੇ ਵਿਚ ਸੁਪਰੀਮ ਕੋਰਟ ਨੇ ਲਾਲੂ ਯਾਦਵ ਦੀ ਜਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਮੁੱਖ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੇ ਇਕ ਬੈਂਚ ਨੇ ਕਿਹਾ ਕਿ ਉਹ ਮਾਮਲੇ ਵਿਚ ਯਾਦਵ ਨੂੰ ਜਮਾਨਤ ਦੇਣ ਦੀ ਇਛੁੱਕ ਨਹੀਂ ਹੈ। ਬੈਂਚ ਨੇ ਲਾਲੂ ਦੇ 24 ਮਹੀਨਿਆਂ ਤੋਂ ਜੇਲ੍ਹ ਵਿਚ ਹੋਣ ਦੀਆਂ ਦਲੀਲਾਂ ਨੂੰ ਖਾਰਜ ਕਰ ਦਿੱਤਾ ਹੈ ਅਤੇ ਕਿਹਾ ਕਿ ਉਨ੍ਹਾਂ ਨੂੰ ਦਿੱਤੀ ਗਈ 14 ਸਾਲ ਦੀ ਜੇਲ ਦੀ ਸਜਾ ਦੇ ਮੁਕਾਬਲੇ 24 ਮਹੀਨਿਆਂ ਵਿਚ ਕੁਝ ਵੀ ਨਹੀਂ ਹੈ।
ਯਾਦਵ ਵੱਲੋਂ ਪੇਸ਼ ਹੁੰਦੇ ਹੋਏ ਸੀਨੀਅਰ ਵਕੀਲ ਕਪਿਲ ਸਿੰਬਲ ਨੇ ਕਿਹਾ ਕਿ ਕੋਈ ਬਰਾਮਦਗੀ ਨਹੀਂ ਅਤੇ ਕੋਈ ਮੰਗ ਨਹੀਂ ਅਤੇ ਕੇਵਲ ਵੱਡਾ ਅਪਰਾਧ ਜਿਸਦੇ ਤਹਿਤ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ, ਉਹ ਸਾਜਿਸ਼ ਸੀ। ਬੈਂਚ ਨੇ ਕਿਹਾ ਕਿ ਮਾਮਲੇ ਦੇ ਗੁਣ–ਦੋਸ਼ ਦਾ ਫੈਸਲਾ ਉਚ ਅਦਾਲਤ ਕਰੇਗੀ। ਬੈਂਚ ਨੇ ਕਿਹਾ ਕਿ ਇਸ ਸਮੇਂ ਉਹ ਕੇਵਲ ਜਾਚਿਕਾ ਉਤੇ ਸੁਣਵਾਈ ਕਰ ਰਹੇ ਹਨ।
ਸੁਪਰੀਮ ਕੋਰਟ ਨੇ ਰਾਸ਼ਟਰੀ ਜਨਤਾ ਦਲ ਮੁਖੀ ਦੇ ਵਕੀਲ ਨੂੰ ਕਿਹਾ ਕਿ ਲਾਲੂ ਯਾਦਵ ਦੇ ਬਾਹਰ ਆਉਣ ਉਤੇ ਕੋਈ ਖਤਰਾ ਨਹੀਂ ਹੈ, ਖਤਰਾ ਇਹ ਹੈ ਕਿ ਉਸ ਨੂੰ ਸਜ਼ਾ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਸੀਬੀਆਈ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੰਗਲਵਾਰ ਨੂੰ ਹਾਈਕੋਰਟ ਅਦਾਲਤ ਵਿਚ ਲਾਲੂ ਪ੍ਰਸਾਦ ਯਾਦਵ ਦੀ ਜਮਾਨਤ ਪਟੀਸ਼ਨ ਦਾ ਵਿਰੋਧ ਕੀਤਾ ਸੀ। ਜਾਂਚ ਬਿਊਰੋ ਦਾ ਕਹਿਣਾ ਹੈ ਕਿ ਉਹ ਚੋਦਾਂ ਦੇ ਮੱਦੇਨਜ਼ਰ ਰਾਜਨੀਤਿਕ ਗਤੀਵਿਧੀਆਂ ਵਿਚ ਸ਼ਾਮਲ ਹੋ ਕੇ ਜਮਾਨਤ ਦਾ ‘ਗਲਤ ਵਰਤੋਂ ਕਰ ਸਕਦਾ ਹੈ। ਰਾਸ਼ਟਰੀ ਜਨਤਾ ਦਲ ਮੁਖੀ ਲਾਲੂ ਪ੍ਰਸਾਦ ਯਾਦਵ ਇਸ ਸਮੇਂ ਚਾਰਾ ਘੁਟਾਲਾ ਮਾਮਲੇ ਵਿਚ ਰਾਂਚੀ ਸਥਿਤ ਬਿਰਸਾ ਮੁਡਾ ਕੇਂਦਰੀ ਜੇਲ੍ਹ ਵਿਚ ਸਜਾ ਕੱਟ ਰਹੇ ਹਨ।ਸੀਬੀਆਈ ਨੇ ਮੁੱਖ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੇ ਬੈਂਚ ਤੋਂ ਯਾਦਵ ਦੀ ਜਮਾਨਤ ਉਤੇ ਜਵਾਬ ਦਾਖਲ ਕਰਨ ਦੀ ਆਗਿਆ ਮੰਗੀ ਸੀ। ਜਾਂਚ ਬਿਊਰੋ ਨੇ ਕਿਹਾ ਕਿ ਰਾਜਦ ਮੁੱਖੀ ਆਸਨ ਲੋਕ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਗਤੀਵਧੀਆਂ ਵਿਚ ਸ਼ਾਮਲ ਹੋ ਸਕਦੇ ਹਨ ਅਤੇ ਆਪਣੀ ਜਮਾਨਤ ਦੀ ਦੁਰਵਰਤੋਂ ਕਰ ਸਕਦੇ ਹਨ। ਜਾਂਚ ਏਜੰਸੀ ਨੇ ਕਿਹਾ ਕਿ ਵੈਸੇ ਵੀ ਲਾਲੂ ਪ੍ਰਸਾਦ ਯਾਦਵ ਅੱਠ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਹਸਪਤਾਲ ਦੇ ਵਾਰਡ ਵਿਚ ਹਨ ਅਤੇ ਰਾਜਨੀਤਿਕ ਗਤੀਵਿਧੀਆਂ ਵਿਚ ਸ਼ਾਮਲ ਹੋ ਰਹੇ ਹਨ।

ਸੀਬੀਆਈ ਨੇ ਆਪਣੇ ਜਵਾਬ ਵਿਚ ਕਿਹਾ ਕਿ ਪਟੀਸ਼ਨਕਰਤਾ (ਯਾਦਵ) ਜਿਸ ਸਮੇਂ ਵਿਚ ਹਸਪਤਾਲ ਵਿਚ ਰਹੇ ਹਨ, ਉਨ੍ਹਾਂ ਨਾ ਸਿਰਫ ਸਾਰੀਆਂ ਸਹੂਲਤਾਵਾਂ ਵਾਲੇ ਵਿਸ਼ੇਸ਼ ਵਾਰਡ ਦੀ ਆਗਿਆ ਦਿੱਤੀ ਗਈ, ਜਦੋਂ ਕਿ ਉਹ ਉਕੋਂ ਆਭਾਸੀ ਤਰੀਕੇ ਨਾਲ ਆਪਣੀਆਂ ਰਾਜਨੀਤਿਕ ਗਤੀਵਿਧੀਆਂ ਚਲਾ ਰਹੇ ਹਨ। ਇਹ ਉਨ੍ਹਾਂ ਦੇ ਮੁਲਾਕਾਤੀਆਂ ਦੀ ਸੂਚੀ ਤੋਂ ਸਪੱਸ਼ਟ ਹੈ। ਏਜੰਸੀ ਨੇ ਕਿਹਾ ਕਿ ਯਾਦਵ ਦਾਅਵਾ ਕਰਦੇ ਹਨ ਕਿ ਉਹ ਐਨੇ ਬਿਮਾਰ ਹਨ ਕਿ ਜੇਲ੍ਹ ਵਿਚ ਨਹੀਂ ਰਹਿ ਸਕਦੇ, ਪ੍ਰੰਤੂ ਅਚਾਨਕ ਜਮਾਨਤ ਲੈਣ ਲਈ ਸਿਹਤਮੰਦ ਹੋ ਗਏ।

ਰਾਂਚੀ ਵਿਚ ਬਿਰਸਾ ਮੁੰਡਾ ਕੇਂਦਰੀ ਜੇਲ੍ਹ ਵਿਚ ਬੰਦ ਰਾਜਦ ਸੁਪਰੀਮੋ ਨੇ ਉਨ੍ਹਾਂ ਦੀ ਜਮਾਨਤ ਪਟੀਸ਼ਨ ਖਾਰਜ ਕਰਨ ਦੇ ਝਾਰਖੰਡ ਉਚ ਅਦਾਲਤ ਦੇ 10 ਜਨਵਰੀ ਦੇ ਆਦੇਸ਼ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ। ਲਾਲੂ ਪ੍ਰਸਾਦ ਨੂੰ ਨੌ ਸੌ ਕਰੋੜ ਰੁਪਏ ਤੋਂ ਜ਼ਿਆਦਾ ਚਾਰਾ ਘੁਟਾਲੇ ਨਾਲ ਸਬੰਧਤ ਤਿੰਨ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਇਹ ਮਾਮਲੇ 1990 ਦੇ ਦਹਾਕੇ ਵਿਚ, ਜਦੋਂ ਝਾਰਖੰਡ ਬਿਹਾਰ ਦਾ ਹਿੱਸਾ ਸੀ, ਧੋਖੇ ਨਾਲ ਪਸ਼ੂਪਾਲਣ ਵਿਭਾਗ ਦੇ ਖਜਾਨੇ ਤੋਂ ਪੈਸਾ ਕਢਾਉਣ ਨਾਲ ਸਬੰਧਤ ਹੈ।

Show More

Related Articles

Leave a Reply

Your email address will not be published. Required fields are marked *

Close