Punjab

ਲੱਖਾ ਸਿਧਾਣਾ ਵਿਰੁੱਧ ਸਖ਼ਤ ਕਾਰਵਾਈ, ਫੇਸਬੁਕ ਪੇਜ ਕੀਤਾ ਬਲੌਕ

ਨਵੀਂ ਦਿੱਲੀ- ਦਿੱਲੀ ’ਚ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿੱਚ ਲੋੜੀਂਦੇ ਲੱਖਾ ਸਿਧਾਣਾ ਦਾ ਫੇਸਬੁੱਕ ਪੇਜ ਬਲੌਕ ਕਰ ਦਿੱਤਾ ਗਿਆ ਹੈ। ਲੱਖਾ ਸਿਧਾਣਾ ਦਾ ਇਹ ਪੇਜ ਭਾਰਤ ਵਿੱਚ ਬਲੌਕ ਕੀਤਾ ਗਿਆ ਹੈ, ਜਦਕਿ ਵਿਦੇਸ਼ ਵਿੱਚ ਇਹ ਫੇਜ ਚਲਦਾ ਰਹੇਗਾ। ਲੱਖਾ ਸਿਧਾਣਾ ’ਤੇ ਦਿੱਲੀ ਪੁਲਿਸ ਨੇ 1 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ। ਹਾਲਾਂਕਿ ਇਸ ਦੇ ਬਾਵਜੂਦ ਬੀਤੇ ਦਿਨੀਂ ਲੱਖਾ ਸਿਧਾਣਾ ਨੇ ਬਠਿੰਡਾ ਦੇ ਪਿੰਡ ਮਹਿਰਾਜ ਵਿੱਚ ਰੈਲੀ ਵੀ ਕੀਤੀ ਸੀ। ਉਸ ਮਗਰੋਂ ਪੁਲਿਸ ਲੱਖਾ ਸਿਧਾਣਾ ਖਿਲਾਫ ਸਖਤ ਹੋ ਗਈ ਹੈ। ਲੱਖਾ ਸਿਧਾਣਾ ਦੇ ਫੇਸਬੁੱਕ ਪੇਜ ਨਾਲ 3 ਲੱਖ ਤੋਂ ਵੱਧ ਫਾਲੋਅਰਜ਼ ਜੁੜੇ ਹੋਏ ਹਨ। ਉਹ ਅਕਸਰ ਹੀ ਫੇਸਬੁੱਕ ਉਪਰ ਲਾਈਵ ਹੋ ਕੇ ਆਪਣੀ ਗੱਲ ਰੱਖਦਾ ਰਹਿੰਦਾ ਹੈ। ਮਹਿਰਾਜ ਰੈਲੀ ਤੋਂ ਪਹਿਲਾਂ ਤੇ ਬਾਅਦ ਦੋ ਵੀਡੀਓ ਪਾ ਕੇ ਉਸ ਨੇ ਪੁਲਿਸ ਨੂੰ ਚੁਣੌਤੀ ਦਿੱਤੀ ਸੀ। ਇਸੇ ਤਹਿਤ ਕਾਰਵਾਈ ਕਰਦਿਆਂ ਸਰਕਾਰ ਨੇ ਉਸ ਦਾ ਫੇਸਬੁੱਕ ਪੇਜ ਭਾਰਤ ਵਿੱਚ ਬਲੌਕ ਕਰਵਾ ਦਿੱਤਾ ਹੈ।

Show More

Related Articles

Leave a Reply

Your email address will not be published. Required fields are marked *

Close