National

ਨਕਸਲੀ ਹਮਲੇ ’ਚ ਭਾਜਪਾ ਵਿਧਾਇਕ ਦੀ ਮੌਤ, 5 ਜਵਾਨ ਸ਼ਹੀਦ

ਛੱਤੀਸਗੜ੍ਹ ਸੂਬੇ ਦੇ ਦੰਤੇਵਾੜਾ ਇਲਾਕੇ ’ਚ ਅੱਜ ਇੱਕ ਨਕਸਲੀ ਹਮਲੇ ਦੌਰਾਨ ਭਾਜਪਾ ਵਿਧਾਇਕ ਭੀਮਾ ਮੰਡਾਵੀ ਦਾ ਕਤਲ ਹੋ ਗਿਆ ਹੈ। ਇਸ ਹਮਲੇ ਵਿੱਚ ਵਿਧਾਇਕ ਦੇ ਨਿਜੀ ਸੁਰੱਖਿਆ ਗਾਰਡ ਸਮੇਤ ਪੰਜ ਸੁਰੱਖਿਆ ਜਵਾਨ ਵੀ ਸ਼ਹੀਦ ਹੋ ਗਏ ਹਨ।
ਨਕਸਲੀਆਂ ਨੇ ਹਮਲਾ ਕਰਨ ਲਈ ਇੱਕ ਦੇਸੀ ਬੰਬ ਦੀ ਵਰਤੋਂ ਕੀਤੀ ਤੇ ਉਸ ਦੇ ਧਮਾਕੇ ਨਾਲ ਇੱਕ ਵਾਹਨ ਪੂਰੀ ਤਰ੍ਹਾਂ ਤਬਾਹ ਹੋ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਕ ਭਾਰਤੀ ਜਨਤਾ ਪਾਰਟੀ ਵਿਧਾਇਕ ਦੇ ਕਾਫ਼ਲੇ ਦੇ ਵਾਹਨ ਨੂੰ ਬਾਰੂਦੀ ਸੁਰੰਗ ਨਾਲ ਉਡਾਇਆ ਗਿਆ ਹੈ। ਸੂਬੇ ਦੀ ਨਕਸਲ ਵਿਰੋਧੀ ਮੁਹਿੰਮ ਦੇ ਡਾਇਰੈਕਟਰ ਜਨਰਲ ਗਿਰਧਾਰੀ ਨਾਇਕ ਨੇ ਦੱਸਿਆ ਕਿ ਜ਼ਿਲ੍ਹੇ ਦੇ ਬਚੇਲੀ ਖੇਤਰ ਵਿੱਚ ਸ਼ਿਆਮਗਿਰੀ ਲਾਗੇ ਨਕਸਲੀਆਂ ਨੇ ਬਾਰੂਦੀ ਸੁਰੰਗ ਵਿੱਚ ਧਮਾਕਾ ਕੀਤਾ ਤੇ ਉਨ੍ਹਾਂ ਨੇ ਇਸ ਧਮਾਕੇ ਤੋਂ ਬਾਅਦ ਗੋਲੀਬਾਰੀ ਵੀ ਕੀਤੀ।
ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਹੈ ਕਿ MLA ਭੀਮਾ ਮੰਡਾਵੀ ਦਾ ਕਾਫ਼ਲਾ ਅੱਜ ਬਚੇਲੀ ਤੋਂ ਕੁਆਕੋਂਡਾ ਵੱਲ ਜਾ ਰਿਹਾ ਸੀ। ਇਹ ਕਾਫ਼ਲਾ ਜਦੋਂ ਸ਼ਿਆਮਗਿਰੀ ਦੇ ਕੋਲ ਸੀ, ਤਦ ਨਕਸਲੀਆਂ ਨੇ ਬਾਰੂਦੀ ਸੁਰੰਗ ਵਿੱਚ ਧਮਾਕਾ ਕਰ ਦਿੱਤਾ।
ਘਟਨਾ ਸਥਾਨ ਲਈ ਹੋਰ ਬਲਾਂ ਨੂੰ ਵੀ ਭੇਜਿਆ ਗਿਆ ਹੈ।

Show More

Related Articles

Leave a Reply

Your email address will not be published. Required fields are marked *

Close