Canada

ਕੈਨੇਡਾ ਦੇ ਪੱਖ ਉੱਤੇ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਮੁੜ ਵਿਚਾਰੀ ਗਈ ਨੌਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਉੱਤੇ ਕੀਤੇ ਦਸਤਖ਼ਤ

ਓਟਵਾ,ਮੈਕਸਿਕੋ ਵਿੱਚ ਇੱਕ ਸਮਾਰੋਹ ਦੌਰਾਨ ਕੈਨੇਡਾ ਦੇ ਪੱਖ ਉੱਤੇ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਮੁੜ ਵਿਚਾਰੀ ਗਈ ਨੌਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਉੱਤੇ ਦਸਤਖ਼ਤ ਕੀਤੇ। ਮੰਗਲਵਾਰ ਸ਼ਾਮ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਫਰੀਲੈਂਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਨਵੀਂ ਨਾਫਟਾ ਡੀਲ ਨੂੰ ਸਿਰੇ ਚੜ੍ਹਾਉਣ ਵੱਲ ਕੈਨੇਡਾ, ਅਮਰੀਕਾ ਤੇ ਮੈਕਸਿਕੋ ਨੇ ਅਹਿਮ ਕਦਮ ਪੁੱਟਿਆ ਹੈ। ਉਨ੍ਹਾਂ ਆਖਿਆ ਕਿ ਇਸ ਡੀਲ ਵਿੱਚ ਕੀਤੀਆਂ ਗਈਆਂ ਸੋਧਾਂ ਨਾਲ ਇਸ ਵਿੱਚ ਹੋਰ ਸੁਧਾਰ ਹੋ ਗਿਆ ਹੈ ਤੇ ਹੁਣ ਉਹ ਜਲਦ ਤੋਂ ਜਲਦ ਇਸ ਨੂੰ ਪਾਸ ਕਰਵਾਉਣਾ ਚਾਹੁੰਦੀ ਹੈ। ਇਸ ਡੀਲ ਵਿੱਚ ਕੀਤੀਆਂ ਜਾਣ ਵਾਲੀਆਂ ਸੋਧਾਂ ਇੱਕ ਸਾਲ ਤੋਂ ਰੁਕੀਆਂ ਹੋਈਆਂ ਸਨ ਤੇ ਯੂਐਸ ਡੈਮੋਕ੍ਰੈਟਸ ਵੱਲੋਂ ਇਨ੍ਹਾਂ ਐਡਜਸਟਮੈਂਟਸ ਨੂੰ ਮਨਜ਼ੂਰੀ ਦੇਣ ਨਾਲ ਕੈਨੇਡਾ, ਅਮਰੀਕਾ ਤੇ ਮੈਕਸਿਕੋ ਇਸ ਡੀਲ ਨੂੰ ਸਿਰੇ ਚੜ੍ਹਾਉਣ ਵੱਲ ਇੱਕ ਹੋਰ ਕਦਮ ਪੁੱਟ ਸਕੇ ਹਨ। ਹੁਣ ਇਸ ਡੀਲ ਦੇ ਸਿਰੇ ਚੜ੍ਹਨ ਦਾ ਰਾਹ ਪੱਧਰਾ ਹੋ ਗਿਆ ਹੈ। ਤਿੰਨਾਂ ਮੁਲਕਾਂ ਵੱਲੋਂ ਇਨ੍ਹਾਂ ਤਬਦੀਲੀਆਂ ਨੂੰ ਰਸਮੀ ਤੌਰ ਉੱਤੇ ਅਪਣਾ ਲਏ ਜਾਣ ਤੋਂ ਬਾਅਦ ਹੁਣ ਇਹ ਡੀਲ ਆਪਣੀ ਫਨਿਸ਼ ਲਾਈਨ ਦੇ ਕੋਲ ਪਹੁੰਚ ਗਈ ਹੈ। ਇਸ ਸਬੰਧ ਵਿੱਚ ਤਿਪੱਖੀ ਮੀਟਿੰਗ ਦੌਰਾਨ ਇਸ’ਤੇ ਦਸਤਖ਼ਤ ਕੀਤੇ ਜਾਣ ਦੀ ਰਸਮ ਮੰਗਲਵਾਰ ਦੁਪਹਿਰ ਨੂੰ ਮੈਕਸਿਕੋ ਦੀ ਰਾਜਧਾਨੀ ਵਿੱਚ ਪੂਰੀ ਕੀਤੀ ਗਈ। ਇਸ ਮੀਟਿੰਗ ਵਿੱਚ ਫਰੀਲੈਂਡ ਦੇ ਨਾਲ ਅਮਰੀਕਾ ਦੇ ਟਰੇਡ ਰਿਪ੍ਰਜ਼ੈਂਟੇਟਿਵ ਰੌਬਰਟ ਲਾਇਥਜ਼ਰ ਤੇ ਮੈਕਸਿਕੋ ਦੇ ਨੌਰਥ ਅਮੈਰਿਕਾ ਲਈ ਅੰਡਰਸੈਕਟਰੀ ਜੀਜ਼ਸ ਸੀਏਡ ਨੇ ਹਿੱਸਾ ਲਿਆ। ਇਸ ਸਮਾਰੋਹ ਵਿੱਚ ਗੱਲ ਕਰਦਿਆਂ ਫਰੀਲੈਂਡ ਨੇ ਆਖਿਆ ਕਿ ਇਹ ਸੋਧਾਂ ਵਿਚਾਰ ਵਟਾਂਦਰੇ ਦੀ ਲੰਮੀ ਪ੍ਰਕਿਰਿਆ ਤੋਂ ਬਾਅਦ ਕੀਤੀਆਂ ਗਈਆਂ ਹਨ ਤੇ ਇਸ ਨਾਲ ਨਾਫਟਾ ਹੋਰ ਬਿਹਤਰ ਹੋਵੇਗੀ। ਉਨ੍ਹਾਂ ਆਖਿਆ ਕਿ ਕੈਨੇਡੀਅਨਾਂ ਦੇ ਹਿਤਾਂ ਤੇ ਕਦਰਾਂ ਕੀਮਤਾਂ ਦੀ ਰਾਖੀ ਕਰਨ ਲਈ ਅਸੀਂ ਬਹੁਤ ਮਿਹਨਤ ਕੀਤੀ ਹੈ ਤੇ ਨਾਫਟਾ ਨੂੰ ਆਧੁਨਿਕ ਰੰਗਤ ਦੇਣ ਲਈ ਵੀ ਤਿੰਨਾਂ ਦੇਸ਼ਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਦੇ ਨਾਲ ਹੀ ਅਜਿਹੇ ਪ੍ਰਬੰਧ ਕੀਤੇ ਗਏ ਹਨ ਜਿਸ ਨਾਲ ਸਥਿਰਤਾ, ਪੂਰਬਅਨੁਮਾਨ ਅਤੇ ਨੌਰਥ ਅਮੈਰੀਕਨ ਕੰਜਿ਼ਊਮਰਜ਼ ਲਈ ਨਿਯਮਾਂ ਉੱਤੇ ਆਧਾਰਿਤ ਕਾਰੋਬਾਰ ਕੀਤਾ ਜਾਵੇਗਾ। ਫਰੀਲੈਂਡ ਨੇ ਆਖਿਆ ਕਿ ਅਸੀਂ ਇਸ ਡੀਲ ਨੂੰ ਉਸ ਸਮੇਂ ਸਿਰੇ ਲਾਉਣ ਵੱਲ ਵੱਧ ਰਹੇ ਹਾਂ ਜਿਸ ਸਮੇਂ ਸੰਸਾਰ ਵਿੱਚ ਇਸ ਤਰ੍ਹਾਂ ਦੀਆਂ ਕਾਰੋਬਾਰੀ ਡੀਲਜ਼ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਫਰੀਲੈਂਡ ਨੇ ਇਹ ਵੀ ਆਖਿਆ ਕਿ ਇਹ ਬਿੱਲ ਕੌਮੀ ਹਿਤ ਵਿੱਚ ਹੈ ਤੇ ਕੈਨੇਡਾ ਨੂੰ ਇਸ ਨੂੰ ਤੇਜ਼ੀ ਨਾਲ ਪਾਸ ਕਰਵਾਉਣ ਦਾ ਯਤਨ ਕਰਨਾ ਚਾਹੀਦਾ ਹੈ।

Show More

Related Articles

Leave a Reply

Your email address will not be published. Required fields are marked *

Close