National

ਪ੍ਰਸ਼ਾਂਤ ਕਿਸ਼ੋਰ ਦੀ ਭਵਿੱਖਬਾਣੀ, ਦਹਾਕਿਆਂ ਤਕ ਤਾਕਤਵਰ ਬਣੀ ਰਹੇਗੀ ਭਾਜਪਾ

ਕੋਲਕਾਤਾ-  ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਗੋਆ ਯਾਤਰਾ ਦੌਰਾਨ ਭਾਜਪਾ ਨੂੰ ਲੈ ਕੇ ਭਵਿੱਖਬਾਣੀ ਕਰ ਕੇ ਸਿਆਸੀ ਸਰਗਰਮੀ ਨੂੰ ਇਕ ਵਾਰ ਫਿਰ ਤੇਜ਼ ਕਰ ਦਿੱਤਾ ਹੈ। ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਨਾ ਸਮਝਣ’ ਨੂੰ ਲੈ ਕੇ ਕਿਸ਼ੋਰ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਆਉਣ ਵਾਲੇ ਕਈ ਦਹਾਕਿਆਂ ਤਕ ਭਾਰਤੀ ਰਾਜਨੀਤੀ ‘ਚ ਤਾਕਤਵਰ ਬਣੀ ਰਹੇਗੀ। ਪੋਲ ਕੰਸਲਟੈਂਸੀ ਫਰਮ ਇੰਡੀਅਨ ਪਾਲੀਟਿਕਲ ਐਕਸ਼ਨ ਕਮੇਟੀ ਦੇ ਮੁਖੀ ਨੇ ਅੱਗੇ ਕਿਹਾ ਕਿ ਭਾਜਪਾ ਨੂੰ ਹਰਾਉਣ ਲਈ ਹਾਲੇ ਕਈ ਦਹਾਕਿਆਂ ਤਕ ਲੜਣਾ ਪਵੇਗਾ।

ਉਨ੍ਹਾਂ ਨੇ ਕਿਹਾ ਰਾਹੁਲ ਗਾਂਧੀ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਹ ਮੋਦੀ ਨੂੰ ਸੱਤਾ ਤੋਂ ਹਟਾਉਣ ਦੇ ਵਹਿਮ ‘ਚ ਨਾ ਰਹਿਣ। ਮੋਦੀ ਯੁੱਗ ਦਾ ਇੰਤਜ਼ਾਰ ਕਰਨਾ ਰਾਹੁਲ ਦੀ ਗਲਤੀ ਹੈ। ਪ੍ਰਸ਼ਾਂਤ ਕਿਸ਼ੋਰ ਨੇ ਇਹ ਬਿਆਨ ਅਜਿਹੇ ਸਮੇਂ ‘ਚ ਦਿੱਤਾ ਹੈ ਜਦੋਂ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀਰਵਾਰ ਨੂੰ ਦੌਰੇ ‘ਤੇ ਜਾ ਰਹੀ ਹੈ। ਪੀਕੇ ਵੀ ਹਾਲੇ ਗੋਆ ‘ਚ ਹੀ ਹੈ ਤੇ ਉੱਥੇ ਅਗਲੇ ਸਾਲ ਵਿਧਾਨ ਸਭਾ ਚੋਣ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੀ ਜ਼ਮੀਨ ਤਿਆਰ ਕਰਨ ‘ਚ ਲੱਗੇ ਹਨ।

Show More

Related Articles

Leave a Reply

Your email address will not be published. Required fields are marked *

Close