Canada

ਓਨਟਾਰੀਓ ਦੀਆਂ ਸੜਕਾਂ ‘ਤੇ ਉਤਰੇ ਵਿਦਿਆਰਥੀ, ਲੱਗੇ ਫੋਰਡ ਵਿਰੋਧੀ ਨਾਅਰੇ

ਟੋਰਾਂਟੋ— ਓਨਟਾਰੀਓ ਸਰਕਾਰ ਵੱਲੋਂ ਸਿੱਖਿਆ ਪ੍ਰਣਾਲੀ ‘ਚ ਕੀਤੀਆਂ ਤਬਦੀਲੀਆਂ ਤੋਂ ਨਾਰਾਜ਼ ਉਨਟਾਰੀਓ ਦੇ ਵਿਦਿਆਰਥੀ ਸੜਕਾਂ ‘ਤੇ ਉਤਰ ਆਏ ਅਤੇ ‘ਡਗ ਫੋਰਡ ਕੁਰਸੀ ਛੱਡੋ’ ਦੇ ਨਾਅਰੇ ਲਾਉਣ ਲੱਗੇ। ਉਧਰ ਉਨਟਾਰੀਓ ਦੇ ਸਿੱਖਿਆ ਮੰਤਰੀ ਨੇ ਕਿਹਾ ਕਿ ਸੂਬੇ ਲਈ ਜ਼ਰੂਰੀ ਸੁਧਾਰਾਂ ਨੂੰ ਲਾਗੂ ਕਰਨ ਦੇ ਫ਼ੈਸਲੇ ‘ਤੇ ਅਜਿਹੇ ਰੋਸ-ਵਿਖਾਵੇ ਕੋਈ ਅਸਰ ਨਹੀਂ ਪਾ ਸਕਦੇ। ਟੋਰਾਂਟੋ ਦੇ ਡਾਊਨ ਟਾਊਨ ਨਾਲ ਸਬੰਧਤ ਇਕ ਹਾਈ ਸਕੂਲ ਦੇ ਵਿਦਿਆਰਥੀ ਉਨਟਾਰੀਓ ਦੇ ਪ੍ਰੀਮੀਅਰ ਨੂੰ ਸੱਤਾ ਤੋਂ ਲਾਂਭੇ ਹੋਣ ਦਾ ਸੱਦਾ ਦੇ ਰਹੇ ਸਨ ਜਦਕਿ ਬਲੋਰ ਕਾਲਜੀਏਟ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ‘ਤੇ ਮੁਹਿੰਮ ਦਾ ਆਗ਼ਾਜ਼ ਕਰ ਦਿੱਤਾ। ਮਿਸੀਸਾਗਾ ਐਰਿਨਡੇਲ ਸੈਕੰਡਰੀ ਸਕੂਲ ਦੇ ਦਰਜਨਾਂ ਵਿਦਿਆਰਥੀਆਂ ਦੇ ਹੱਥਾਂ ‘ਚ ਸੂਬਾ ਸਰਕਾ ਅਤੇ ਡਗ ਫ਼ੋਰਡ ਵਿਰੋਧੀ ਤਖ਼ਤੀਆਂ ਫੜੀਆਂ ਹੋਈਆਂ ਸਨ। ਲੰਡਨ ਵਿਖੇ ਐਚ.ਬੀ. ਬੀਲ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸਿਟੀ ਹਾਲ ਵੱਲ ਮਾਰਚ ਕਰਨ ਤੋਂ ਪਹਿਲਾਂ ਕਤਾਰ ਬਣਾ ਕੇ ਰੋਸ ਵਿਖਾਵਾ ਕੀਤਾ। ਔਟਵਾ, ਵਿੰਡਸਰ, ਥੰਡਰ ਬੇਅ ਅਤੇ ਹੈਮਿਲਟਨ ਦੇ ਸਕੂਲੀ ਵਿਦਿਆਰਥੀਆਂ ਨੇ ਵੀ ਪੀ.ਸੀ. ਪਾਰਟੀ ਦੀ ਸਰਕਾਰ ਨੂੰ ਰੱਜ ਕੇ ਕੋਸਿਆ।
ਰੋਸ ਵਿਖਾਵਿਆਂ ਦੇ ਸਿਲਸਿਲੇ ‘ਤੇ ਟਿੱਪਣੀ ਕਰਦਿਆਂ ਪ੍ਰੀਮੀਅਰ ਡਗ ਫ਼ੋਰਡ ਨੇ ਕਿਹਾ ਕਿ ਅਸਲ ਵਿਚ ਮਾਸੂਮ ਵਿਦਿਆਰਥੀ ਅਤੇ ਅਧਿਆਪਕ, ਯੂਨੀਅਨ ਆਗੂਆਂ ਦੀ ਕਠਪੁਤਲੀ ਬਣੇ ਹੋਏ ਹਨ।

Show More

Related Articles

Leave a Reply

Your email address will not be published. Required fields are marked *

Close