National

ਆਮ ਆਦਮੀ ਪਾਰਟੀ ਦੇ ਦੋ ਵਿਧਾਇਕ ਟਵਿੱਟਰ ’ਤੇ ਭਿੜੇ

ਕਾਂਗਰਸ ਨਾਲ ਗਠਜੋੜ ਦੀਆਂ ਚਰਚਾਵਾਂ ਵਿਚਾਲੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦਿੱਲੀ ਦੇ ਦੋ ਵਿਧਾਇਕ ਸੋਸ਼ਲ ਮੀਡੀਆ ਦੇ ਮਸ਼ਹੂਰ ਸਾਧਨ ਟਵਿੱਟਰ ਤੇ ਭਿੱੜ ਗਏ। ਪਰ ਪਾਰਟੀ ਇਸ ਮਾਮਲੇ ਤੇ ਹਾਲੇ ਕੁਝ ਨਹੀਂ ਬੋਲ ਰਹੀ ਨਾ ਹੀ ਅਰਵਿੰਦ ਕੇਜਰੀਵਾਲ ਨੇ ਇਸ ਮਾਮਲੇ ਤੇ ਕੁਝ ਕਿਹਾ।
ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦੇ ਚਾਂਦਨੀ ਚੌਕ ਤੋਂ ਵਿਧਾਇਕ ਅਲਕਾ ਲਾਂਬਾ ਅਤੇ ਗ੍ਰੇਟਰ ਕੈਲਾਸ਼ ਦੇ ਵਿਧਾਇਕ ਸੌਰਭ ਭਾਰਦਵਾਜ ਨੇ ਮੰਗਲਵਾਰ ਨੂੰ ਰੱਜ ਕੇ ਇਕ ਦੂਜੇ ਖਿਲਾਫ਼ ਟਵੀਟ ਕੀਤੇ ਸਨ।
ਦਰਅਸਲ ਕਾਂਗਰਸ ਦੇ ਚੋਣ ਮਨੋਰਥ ਪੱਤਰ ਜਾਰੀ ਹੋਣ ਮਗਰੋਂ ਅਲਕਾ ਲਾਂਬਾ ਨੇ ਮੰਗਲਵਾਰ ਨੂੰ ਟਵੀਟ ਕੀਤਾ ਸੀ ਕਿ ਹਰੇਕ ਪਾਰਟੀ ਦਾ ਆਪਣਾ ਚੋਣ ਮਨੋਰਥ ਪੱਤਰ ਹੁੰਦਾ ਹੈ। ਕਾਂਗਰਸ ਨੇ ਚੋਣ ਮਨੋਰਥ ਪੱਤਰ ਚ ਪੁਡੁਚੇਰੀ ਨੂੰ ਪੂਰਣ ਸੂਬਾ ਬਣਾਉਣ ਦੀ ਗੱਲ ਕਹੀ ਹੈ ਪਰ ਦਿੱਲੀ ਲਈ ਅਜਿਹਾ ਨਹੀਂ ਕਿਹਾ। ਉਨ੍ਹਾਂ ਸਵਾਲ ਕੀਤਾ, ਇਹ ਸਾਫ ਹੋ ਗਿਆ ਹੈ ਕਿ ਕਾਂਗਰਸ ਲਈ ਦਿੱਲੀ ਨੂੰ ਪੂਰਣ ਸੂਬਾ ਬਣਾਉਣ ਮੁੱਦਾ ਨਹੀਂ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਇਸ ਨੂੰ ਆਪਣਾ ਮੁੱਖ ਮੁੱਦਾ ਬਣਾ ਰਹੀ ਹੈ, ਗਠਜੋੜ ਕਿਵੇਂ ਹੋਵੇਗਾ?
ਇਸ ਤੋਂ ਬਾਅਦ ਸੌਰਭ ਭਾਰਦਵਾਜ ਨੇ ਅਲਕਾ ਲਾਂਬਾ ਨੂੰ ਕਾਂਗਰਸ ਚ ਸ਼ਾਮਲ ਹੋਣ ਦੀ ਸਲਾਹ ਦੇ ਦਿੱਤੀ। ਅਲਕਾ ਨੇ ਸੌਰਭ ਨੂੰ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਚਾਂਦਨੀ ਚੌਕ ਦੀ ਜਨਤਾ ਨੇ ਵਿਧਾਇਕ ਬਣਾਇਆ ਹੈ। ਜਨਤਾ ਜੋ ਕਹੇਗੀ, ਉਹੀ ਕਰਾਂਗੀ। ਅਲਕਾ ਨੇ ਬੁੱਧਵਾਰ ਦੁਪਿਹਰ ਜਾਮਾ ਮਸਜਿਦ ਤੇ ਲੋਕ ਰੈਲੀ ਕੀਤੀ। ਇਸ ਵਿਚ ਪਾਰਟੀ ਛੱਡਣ ਨੂੰ ਲੈ ਕੇ ਜਨਤਾ ਕੋਲੋਂ ਸਲਾਹ ਮੰਗੀ।

ਅਲਕਾ ਲਾਂਬਾ ਨੇ ਜਾਮਾ ਮਸਜਿਦ ਦੇ ਗੇਟ ਨੰਬਰ 1 ਤੇ ਬੁੱਧਵਾਰ ਨੂੰ ਜਨ ਸਭਾ ਚ ਚਾਂਦਨੀ ਚੌਕੇ ਦੇ ਲੋਕਾਂ ਸਾਹਮਣੇ ਪਾਰਟੀ ਚ ਆਪਣੀ ਹਾਲਤ ਰੱਖੀ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਤੋਂ ਪਾਰਟੀ ਛੱਡਣ ਨੂੰ ਲੈ ਕੇ ਵੀ ਸਲਾਹ ਮੰਗੀ। ਅਲਕਾ ਨੇ ਕਿਹਾ ਕਿ ਮੇਰੀ ਪਾਰਟੀ ਦੇ ਲੋਕ ਮੇਰੇ ਕੋਲੋਂ ਵਾਰ–ਵਾਰ ਅਸਤੀਫ਼ਾ ਮੰਗ ਰਹੇ ਹਨ। ਅੱਜ ਮੇਰੇ ਕੋਲੋਂ ਮੁੜ ਅਸਤੀਫ਼ਾ ਮੰਗ ਲਿਆ ਗਿਆ ਹੈ।

ਅਲਕਾ ਨੇ ਲੋਕਾਂ ਤੋਂ ਪੁੱਛਿਆ ਕਿ ਤੁਸੀਂ ਦੱਸੋ ਕਿ ਮੈਂ ਅਸਤੀਫ਼ਾ ਦੇਵਾਂ ਜਾਂ ਨਹੀਂ। ਕੇਜਰੀਵਾਲ ਨੇ ਇੱਥੇ ਹੀ ਖੜ੍ਹੇ ਹੋ ਕੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਇਕੱਲੇ ਆਪਣੇ ਦਮ ਤੇ ਭਾਜਪਾ ਨੂੰ ਨਹੀਂ ਹਰਾ ਸਕਦੀ ਹੈ। ਆਮ ਆਦਮੀ ਪਾਰਟੀ ਨੂੰ ਜੇਕਰ ਭਾਜਪਾ ਨੂੰ ਸੱਤਾਂ ਲੋਕ ਸਭਾ ਸੀਟਾਂ ਤੇ ਹਰਾਉਣਾ ਹੈ ਤਾਂ ਸਾਨੂੰ ਇਕਜੁੱਟ ਹੋਣਾ ਹੋਵੇਗਾ। ਜੇਕਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਗਠਜੋੜ ਮਿਲ ਕੇ ਭਾਜਪਾ ਨੂੰ ਹਰਾਉਣ ਦਾ ਕੰਮ ਕਰਦੇ ਹਨ ਤਾਂ ਮੈਂ ਸੁਆਗਤ ਕਰਦੀ ਹਾਂ।

ਇਸ ਮਾਮਲੇ ਮਗਰੋਂ ਆਮ ਆਦਮੀ ਪਾਰਟੀ ਦੇ ਸਹਿਯੋਗੀ ਗੋਪਾਲ ਰਾਏ ਨੇ ਇਸ ਮੁੱਦੇ ਤੇ ਦੋਨਾਂ ਵਿਚਾਲੇ ਨਿਜੀ ਮਾਮਲਾ ਦੱਸ ਕੇ ਪੱਲਾ ਝਾੜ ਲਿਆ ਹੈ।

Show More

Related Articles

Leave a Reply

Your email address will not be published. Required fields are marked *

Close