Canada

ਸ਼ੀਅਰ ਦੀ ਕਲਾਈਮੇਟ ਯੋਜਨਾ ਲਿਬਰਲਾਂ ਦੀਆਂ ਮੌਜੂਦਾ ਨੀਤੀਆਂ ਤੋਂ ਪਵੇਗੀ ਮਹਿੰਗੀ: ਰਿਪੋਰਟ

ਓਟਵਾ, ਇੱਕ ਨਵੀਂ ਰਿਪੋਰਟ ਅਨੁਸਾਰ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਦੇ ਪ੍ਰਸਤਾਵਿਤ ਕਲਾਈਮੇਟ ਪਲੈਨ ਨਾਲ ਲੋਕਾਂ ਦੀ ਜੇਬ੍ਹ ਉੱਤੇ ਬੋਝ ਹੋਰ ਵਧੇਗਾ। ਇਸ ਨਾਲ ਲਿਬਰਲ ਸਰਕਾਰ ਦੀ ਮੌਜੂਦਾ ਯੋਜਨਾ ਨਾਲੋਂ ਰਿਸਾਅ ਵੀ ਜਿ਼ਆਦਾ ਵਧੇਗਾ। ਇਹ ਵਿਸ਼ਲੇਸ਼ਣ ਐਨਵਾਇਰਮੈਂਟਲ ਪਾਲਿਸੀ ਐਡਵਾਈਜ਼ਰੀ ਗਰੁੱਪ ਐਨਵਾਇਰਨਇਕਨੌਕਿਮਸ ਤੇ ਕੈਨੇਡੀਅਨਜ਼ ਫੌਰ ਕਲੀਨ ਪ੍ਰੌਸਪੈਰਿਟੀ ਵੱਲੋਂ ਸਾਂਝੇ ਤੌਰ ਉੱਤੇ ਕੀਤਾ ਗਿਆ। ਕੈਨੇਡੀਅਨਜ਼ ਫੌਰ ਕਲੀਨ ਪ੍ਰੌਸਪੈਰਿਟੀ ਅਜਿਹਾ ਗਰੁੱਪ ਹੈ ਜਿਹੜਾ ਵਾਤਾਵਰਣ ਨੂੰ ਸਹੇਜਣ ਦੇ ਨਾਲ ਨਾਲ ਵਿਕਾਸ ਵਿੱਚ ਵਾਧਾ ਕਰਨ ਸਬੰਧੀ ਮਾਰਕਿਟ ਆਧਾਰਿਤ ਨੀਤੀਆਂ ਲਈ ਸਿਆਸੀ ਸਮਰਥਨ ਚਾਹੁੰਦਾ ਹੈ। ਇਨ੍ਹਾਂ ਦੋਵਾਂ ਗਰੁੱਪਜ਼ ਨੇ ਆਪਣੀ ਰਿਪੋਰਟ ਵਿੱਚ ਆਖਿਆ ਕਿ ਉਹ ਨਾ ਤਾਂ ਕਿਸੇ ਪਾਰਟੀ ਦਾ ਸਮਰਥਨ ਕਰਦੇ ਹਨ ਤੇ ਨਾ ਹੀ ਕਿਸੇ ਪਾਰਟੀ ਦਾ ਵਿਰੋਧ ਕਰਦੇ ਹਨ।
ਰਿਪੋਰਟ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਕਿ ਲਿਬਰਲਾਂ ਦੀ ਮੌਜੂਦਾ ਯੋਜਨਾ ਦੇ ਮੁਕਾਬਲੇ ਕੰਜ਼ਰਵੇਟਿਵ ਯੋਜਨਾ ਪੈਰਿਸ ਸਮਝੌਤੇ ਦੀਆਂ ਕਈ ਸ਼ਰਤਾਂ ਛੱਡ ਦੇਵੇਗੀ। ਸ਼ੀਅਰ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਕਾਰਬਨ ਟੈਕਸ ਤੋਂ ਬਿਨਾਂ ਪੈਰਿਸ ਸਮਝੌਤੇ ਵਿੱਚ ਮਿਥੇ ਗਏ ਟੀਚਿਆਂ ਨੂੰ ਪੂਰਾ ਕਰਨ ਦਾ ਕੈਨੇਡਾ ਦਾ ਇਹ ਬਿਹਤਰੀਨ ਮੌਕਾ ਹੈ। ਆਥਰਜ਼ ਨੇ ਪਾਇਆ ਕਿ ਇਸ ਯੋਜਨਾ ਨਾਲ ਗ੍ਰੀਨ ਹਾਊਸ ਗੈਸਾਂ ਦੇ ਰਿਸਾਅ ਵਿੱਚ 2022 ਤੱਕ 9.1 ਮੈਗਾਟੰਨ ਵਾਧਾ ਹੋਵੇਗਾ।

Show More

Related Articles

Leave a Reply

Your email address will not be published. Required fields are marked *

Close