Punjab

ਹੁਣ ਚੰਡੀਗੜ੍ਹ ਤੋਂ ਪਵਨ ਬਾਂਸਲ ਨੂੰ ਜਿਤਾਉਣ ਲਈ ਜ਼ੋਰ ਲਾਵਾਂਗੇ: ਡਾ. ਨਵਜੋਤ ਕੌਰ ਸਿੱਧੂ

ਪੰਜਾਬ ਦੇ ਕੈਬਿਨੇਟ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਘਰ ਜਾਂ ਤਾਂ ਪਟਿਆਲਾ ’ਚ ਹੈ ਤੇ ਜਾਂ ਅੰਮ੍ਰਿਤਸਰ ਜਾਂ ਚੰਡੀਗੜ੍ਹ ਵਿੱਚ। ਪਟਿਆਲਾ ’ਚ ਕੋਈ ਸੀਟ ਖ਼ਾਲੀ ਨਹੀਂ ਸੀ, ਇਸ ਲਈ ਉਹ ਅੰਮ੍ਰਿਤਸਰ ਤੇ ਚੰਡੀਗੜ੍ਹ ਤੋਂ ਹੀ ਚੋਣ ਲੜ ਸਕਦੇ ਸਨ। ਹੋਰ ਕਿਸੇ ਥਾਂ ਤੋਂ ਨਹੀਂ। ਸ੍ਰੀ ਸਿੱਧੂ ਨੇ ਇਸ ਸੁਆਲ ਦੇ ਜਵਾਬ ਵਿੱਚ ਕਿਹਾ ਕਿ ਜਦੋਂ ਉਹ ਅੰਮ੍ਰਿਤਸਰ ਤੋਂ ਸੰਸਦੀ ਚੋਣ ਜਿੱਤੇ ਸਨ, ਤਦ ਉਨ੍ਹਾਂ ਨੇ ਉੱਥੇ ਆਪਣਾ ਘਰ ਖ਼ਾਸ ਤੌਰ ਉੱਤੇ ਬਣਵਾਇਆ ਸੀ; ਤਾਂ ਜੋ ਹਲਕੇ ਦੇ ਲੋਕਾਂ ਲਈ ਉਨ੍ਹਾਂ ਨੂੰ ਮਿਲਣਾ ਔਖਾ ਨਾ ਹੋਵੇ। ਡਾ. ਸਿੱਧੂ ਨੇ ਚੰਡੀਗੜ੍ਹ ਤੋਂ ਪਵਨ ਬਾਂਸਲ ਨੂੰ ਟਿਕਟ ਦੇਣ ਦੇ ਫ਼ੈਸਲੇ ਉੱਤੇ ਤਸੱਲੀ ਪ੍ਰਗਟਾਈ ਤੇ ਕਿਹਾ ਕਿ ਉਹ ਹੁਣ ਸ੍ਰੀ ਬਾਂਸਲ ਨੂੰ ਜਿਤਾਉਣ ਲਈ ਕੰਮ ਕਰਨਗੇ। ਉਹ ਸੀਨੀਅਰ ਲੀਡਰ ਹਨ। ਡਾ. ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਚੰਡੀਗੜ੍ਹ ਦੇ ਪਿੰਡਾਂ ਵਿੱਚ ਕਦੇ ਕਿਸੇ ਐੱਮਪੀ ਨੇ ਗੇੜਾ ਹੀ ਨਹੀਂ ਮਾਰਿਆ, ਇਸੇ ਲਈ ਉਹ ਇਸ ਹਲਕੇ ਦੇ ਨੌਜਵਾਨਾਂ ਲਈ ਕੁਝ ਕਰਨਾ ਚਾਹੁੰਦੇ ਸਨ।ਚੰਡੀਗੜ੍ਹ ’ਚ ਵੋਟਾਂ ਆਖ਼ਰੀ ਗੇੜ ਵਾਲੇ ਦਿਨ ਭਾਵ 19 ਮਈ ਨੂੰ ਪੈਣੀਆਂ ਹਨ ਤੇ ਪੂਰੇ ਦੇਸ਼ ਦੇ ਨਤੀਜੇ 23 ਮਈ ਨੂੰ ਆਉਣਗੇ। ਸ੍ਰੀ ਪਵਨ ਬਾਂਸਲ ਪਿਛਲੀ ਵਾਰ ਚੰਡੀਗੜ੍ਹ ਸੰਸਦੀ ਹਲਕੇ ਤੋਂ ਭਾਜਪਾ ਦੇ ਕਿਰਨ ਖੇਰ ਤੋਂ ਲਗਭਗ 70 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ।
ਗ਼ੈਰ–ਰਸਮੀ ਗੱਲਬਾਤ ਦੌਰਾਨ ਸ੍ਰੀ ਤੇ ਸ੍ਰੀਮਤੀ ਸਿੱਧੂ ਦੋਵੇਂ ਹੀ ਬੋਲਦੇ ਰਹੇ। ਸ੍ਰੀ ਸਿੱਧੂ ਨੇ ਕਿਹਾ ਕਿ ਜਦੋਂ ਵੀ ਕਦੇ ਉਹ ਬਾਹਰ ਦੇ ਦੌਰੇ ਉੱਤੇ ਹੁੰਦੇ ਹਨ, ਤਾਂ ਉਨ੍ਹਾਂ ਨੂੰ ਪਿੱਛੇ ਦੀ ਫ਼ਿਕਰ ਨਹੀਂ ਹੁੰਦੀ ਕਿਉਂ ਡਾ. ਨਵਜੋਤ ਕੌਰ ਸਭ ਬਹੁਤ ਵਧੀਆ ਤਰੀਕੇ ਸੰਭਾਲ ਲੈਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਪਤਨੀ ਦੇ ਹਰੇਕ ਸਟੈਂਡ ਵਿੱਚ ਪੂਰਾ ਸਾਥ ਦਿੱਤਾ ਹੈ।

Show More

Related Articles

Leave a Reply

Your email address will not be published. Required fields are marked *

Close