Canada

ਰਿਹਾਇਸ਼ੀ ਇਲਾਕਿਆਂ ‘ਚ ਗੱਡੀਆਂ ਦੀ ਸਪੀਡ ਹੋਰ ਘੱਟ ਕਰਨ ਲਈ ਕੈਲਗਰੀ ਸਿਟੀ ਕੌਂਸਲ ਹੋਈ ਵੋਟਿੰਗ

ਕੈਲਗਰੀ, (ਦੇਸ ਪੰਜਾਬ ਟਾਇਮਜ਼): ਕੈਲਗਰੀ ਸਿਟੀ ਕੌਂਸਲ ਵਲੋਂ ਕੈਲਗਰੀ ਦੇ ਬਹੁਤੇ ਰਿਹਾਇਸ਼ੀ ਇਲਾਕਿਆਂ ‘ਚ ਗੱਡੀਆਂ ਦੀ ਰਫ਼ਤਾਰ ਘਟਾਉਣ ਸਬੰਧੀ ਪੇਸ਼ ਕੀਤੀ ਗਈ ਰਿਪੋਰਟ ‘ਤੇ ਵੋਟਿੰਗ ਕਰਵਾਈ ਗਈ ਹੈ ਜਿਸ ਤੇ ਵਿਚਾਰ ਅਗਲੇ ਹਫ਼ਤੇ ਕੀਤੀ ਜਾਵੇਗੀ। ਇਸ ਰਿਪੋਰਟ ‘ਚ ਰਿਹਾਇਸ਼ੀ ਇਲਾਕਿਆਂ ‘ਚ ਸੁਰੱਖਿਆ ਵਧਾਉਣ ਲਈ ਗੱਡੀਆਂ ਦੀ ਰਫ਼ਤਾਰ 40 ਤੋਂ 30 ਕਿਲੋਮੀਟਰ ਪ੍ਰਤੀ ਘੰਟਾ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਹਾਲਾਂਕਿ ਕਈਆਂ ਵਲੋਂ ਇਸ ਦੀ ਆਲੋਚਨਾ ਵੀ ਕੀਤੀ ਜਾ ਰਹੀ ਹੈ ਕਿ ਕਈ ਇਲਾਕਿਆਂ ‘ਚ ਪਹਿਲਾਂ ਹੀ ਰਫ਼ਤਾਰ 30 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਅਜਿਹੇ ‘ਚ ਇਹ ਪ੍ਰਸਤਾਵ ਪਾਸ ਹੁੰਦਾ ਹੈ ਤਾਂ ਡਰਾਇਵਰਾਂ ਨੂੰ ਸਜ਼ਾ ਦੇ ਬਰਾਬਰ ਹੋਵੇਗਾ। ਮੇਅਰ ਨਾਹਿਦ ਨੈਨਸੀ ਨੇ ਕਿਹਾ ਕਿ ਇਹ ਪ੍ਰਸਤਾਵ ਸਿਰਫ਼ ਉਨ੍ਹਾਂ ਲੋਕਾਂ ‘ਤੇ ਹੀ ਅਸਰ ਪਾਵੇਗਾ ਜੋ ਰਿਹਾਇਸ਼ੀ ਇਲਾਕਿਆਂ ‘ਚ ਵੀ ਤੇਜ਼ ਰਫ਼ਤਾਰ ਨਾਲ ਡਰਾਇਵਿੰਗ ਕਰਦੇ ਹਨ। ਉਨ੍ਹਾਂ ਇਹ ਵਧੀਆ ਮੌਕਾ ਹੈ ਰਿਹਾਇਸ਼ੀ ਇਲਾਕਿਆਂ ‘ਚ ਤੇਜ਼ ਗਤੀ ਵਾਲੇ ਹੁਲੜਬਾਜ਼ਾਂ ਨੂੰ ਨੱਥ ਪਾਉਣ ਦਾ। ਹਾਲਾਂਕਿ ਇਸ ਨਾਲ ਪੁਲਿਸ ਪ੍ਰਸ਼ਾਸਨ ਨੂੰ ਵੀ ਕਈ ਨਵੀਆਂ ਪ੍ਰੇਸ਼ਾਨੀਆਂ ਆਉਣਗੀਆਂ ਪਰ ਲੋਕਾਂ ਦੀ ਸੁਰੱਖਿਆ ਲਈ ਇਹ ਤਬਦੀਲੀ ਜ਼ਰੂਰੀ ਹੈ।

Show More

Related Articles

Leave a Reply

Your email address will not be published. Required fields are marked *

Close