Canada

ਸਿਹਤ ਨਿਯਮਾਂ ਦੀ ਉਲੰਘਣਾ ਕਰਨ ਲਈ ਮਸ਼ਹੂਰ ਕੈਲਗਰੀ ਦੇ ਪਾਦਰੀ ਨੂੰ ਕੈਨੇਡਾ ਪੁੱਜਣ ’ਤੇ ਕੀਤਾ ਗਿਆ ਗਿ੍ਰਫਤਾਰ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਜਨਤਕ ਸਿਹਤ ਉਪਾਆਂ ਦਾ ਵਿਰੋਧ ਕਰਨ ਅਤੇ ਉਨ੍ਹਾਂ ਦਾ ਉਲੰਘਣ ਕਰਨ ਦੇ ਲਈ ਮਸ਼ਹੂਰ ਇਕ ਕੈਲਗਰੀ ਪਾਦਰੀ ਨੂੰ ਉਸ ਦੇ ਕੋਵਿਡ-19 ਨਿਯਮਾਂ ਦੀ ਉਲੰਘਣਾ ਨਾਲ ਸੰਬੰਧਤ ਵਾਰੰਟ ਦੇ ਲਈ ਸ਼ਹਿਰ ਪਰਤਣ ’ਤੇ ਗਿ੍ਰਫਤਾਰ ਕਰ ਲਿਆ ਗਿਆ। ਕੈਲਗਰੀ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਜੂਨ ਵਿਚ ਅਦਾਲਤ ਦੇ ਹੁਕਮਾਂ ਦੀ ਅਣਦੇਖੀ ਕਰਨ ਅਤੇ ਮਾਰਚ ਵਿਚ ਮਾਸਕ ਨਾ ਪਹਿਨਣ ਕਰਕੇ ਸਥਾਨਕ ਕਾਨੂੰਨ ਇਨਫੋਰਸਮੈਂਟ ਵੱਲੋਂ ਜਾਰੀ ਕੀਤੇ ਗਏ ਦੋ ਬਕਾਇਆ ਵਾਰੰਟਾਂ ’ਤੇ ਕੈਨੇਡੀਅਨ ਬਾਰਡਰ ਸਰਵਿਸ ਏਜੰਟਾਂ ਨੇ ਆਰਟੁਰ ਪਾਵਲੋਵਸਕੀ ਨੂੰ ਗਿ੍ਰਫਤਾਰ ਕੀਤਾ ਸੀ।
ਆਨਲਾਈਨ ਪ੍ਰਸਾਰਤ ਹੋ ਰਹੇ ਇਕ ਵੀਡੀਓ ਵਿਚ ਪਾਵਲੋਵਸਕੀ ਨੂੰ ਇਕ ਅਧਿਕਾਰੀ ਵੱਲੋਂ ਇਕ ਜਹਾਜ਼ ਦੇ ਬਾਹਰ ਇਕ ਟਰਮੈਕ ’ਤੇ ਹੱਥਕੜੀ ਲਗਾਉਂਦੇ ਹੋਏ ਦਿਖਾਇਆ ਗਿਆ ਹੈ। ਉਸ ਨੂੰ ਆਪਣੇ ਹੱਥਾਂ ਨੂੰ ਆਪਣੇ ਪਿੱਠ ਪਿੱਛੇ ਕਰਨ ਨੂੰ ਕਿਹਾ ਜਾ ਰਿਹਾ ਹੈ। ਅਧਿਕਾਰੀਆਂ ਨੂੰ ਉਸ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਸ ਨੂੰ ਆਪਣੇ ਗੋਡਿਆਂ ’ਤੇ ਬੈਠਣ ਦੀ ਲੋੜ ਨਹੀਂ ਪਰ ਜਦੋਂ ਤੱਕ ਹੱਥਕੜੀ ਨਹੀਂ ਪਹਿਨਾਈ ਜਾਂਦੀ ਉਦੋਂ ਤੱਕ ਉਹ ਖੜ੍ਹਾ ਨਹੀਂ ਹੋ ਸਕਦਾ।
ਹਿਰਾਸਤ ਦੇ ਸਮੇਂ ਪਾਵਲੋਵਸਕੀ ਨੇ ਮਾਸਕ ਨਹੀਂ ਪਹਿਨਿਆ ਹੋਇਆ ਹੈ। ਕੈਨੇਡਾ ਘਰੇਲੂ ਉਡਾਣਾਂ ਵਿਚ ਮੌਜੂਦਾ ਸਮੇਂ ਯਾਤਰਾ ਕਰਨ ਵੇਲੇ ਮਾਸਕ ਪਹਿਨਣ ਦੀ ਜ਼ਰੂਰਤ ਹੁੰਦੀ ਹੈ। ਕੈਲਗਰੀ ਹਵਾਈ ਅੱਡੇ ’ਤੇ ਵੀ ਮਾਸਕ ਪਹਿਨਣਾ ਜ਼ਰੂਰੀ ਹੈ। ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਪਾਵਲੋਵਸਕੀ ਕਿਸੇ ਨਿੱਜੀ ਜਾਂ ਚਾਰਟਡ ਪਲੇਨ ਵਿਚ ਯਾਤਰਾ ਨਹੀਂ ਕਰ ਰਿਹਾ ਸੀ। ਹਾਲਾਂਕਿ ਸੂਤਰਾਂ ਦੇ ਅਨੁਸਾਰ ਪਤਾ ਲੱਗਾ ਹੈ ਕਿ ਪੁਲਸ ਨੇ ਕੁਝ ਜ਼ਰੂਰੀ ਕਾਰਵਾਈਆਂ ਕਰਨ ਤੋਂ ਬਾਅਦ ਪਾਦਰੀ ਨੂੰ ਰਿਹਾਅ ਕਰ ਦਿੱਤਾ ਹੈ।
ਪਾਵਲੋਵਸਕੀ ਅਤੇ ਉਸ ਦੇ ਭਰਾ ਡਾਵਿਦ ਦੋਹਾਂ ਨੂੰ ਅਦਾਲਤੀ ਹੁਕਮਾਂ ਦੀ ਅਣਦੇਖੀ ਕਰਨ ਦਾ ਦੋਸ਼ੀ ਪਾਇਆ ਗਿਆ ਹੈ। 24 ਅਪ੍ਰੈਲ ਨੂੰ ਅਲਬਰਟਾ ਸਿਹਤ ਸੇਵਾ ਨਿਰੀਖਕ ਨੂੰ ਆਪਣੇ ਕੈਲਗਰੀ ਚਰਚ ਵਿਚ ਪ੍ਰਵੇਸ਼ ਕਰਨ ਦੀ ਇਜਾਜ਼ਤ ਨਾ ਦੇਣ ਦੇ ਕਾਰਨ ਪਾਵਲੋਵਸਕੀ ’ਤੇ ਮਨਮਾਨੀ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਉਨ੍ਹਾਂ ਨੂੰ ਅਜੇ ਤੱਕ ਇਨ੍ਹਾਂ ਦੋਸ਼ਾਂ ਦੀ ਸਜ਼ਾ ਨਹੀਂ ਮਿਲੀ ਹੈ।

Show More

Related Articles

Leave a Reply

Your email address will not be published. Required fields are marked *

Close