National

ਗ੍ਰਿਫ਼ਤਾਰ ਅੱਤਵਾਦੀ ਦਾ ਖੁਲਾਸਾ, ਪੁਲਵਾਮਾ ਹਮਲਾ ਮੁੜ ਕਰਵਾਉਣ ਦਾ ਸੀ ਹੁਕਮ

ਜੰਮੂ–ਕਸ਼ਮੀਰ ਦੇ ਬਨੀਹਾਲ ਖੇਤਰ ਚ ਸ਼ਨਿੱਚਰਵਾਰ ਨੂੰ ਸੀਆਰਪੀਐਫ਼ ਕਾਫ਼ਿਲੇ ਨੂੰ ਪੁਲਵਾਮਾ ਹਮਲੇ ਦੀ ਤਰਜ਼ ’ਤੇ ਉਡਾਉਣ ਦੀ ਸਾਜਿਸ਼ ਰਚੀ ਗਈ ਸੀ। ਸ਼ੱਕੀ ਨੂੰ ਹੁਕਮ ਸਨ ਕਿ ਕਾਫ਼ਿਲ ਕੋਲ ਜਾਂਦਿਆਂ ਹੀ ਬਟਨ ਦੱਬ ਕੇ ਕਾਰ ਨੂੰ ਉਡਾ ਦੇਣਾ ਹੈ। ਇਹ ਖ਼ੁਲਾਸਾ ਸੋਮਵਾਰ ਨੂੰ ਇਸੇ ਮਾਮਲੇ ਚ ਗ੍ਰਿਫ਼ਤਾਰ ਹਿਜਬੁਲ ਮੁਜਾਹਿਦੀਨ ਦੇ ਸ਼ੱਕੀ ਆਤਮਘਾਤੀ ਹਮਲਾਵਰ ਨੇ ਕੀਤਾ।
ਡੀਜੀਪੀ ਦਿਲਬਾਗ ਸਿੰਘ ਨੇ ਦਸਿਆ ਕਿ ਦੋਸ਼ੀ ਸ਼ੋਪੀਆ ਜ਼ਿਲ੍ਹੇ ਦਾ ਰਹਿਣ ਵਾਲਾ ਓਵੈਸ ਅਮੀਨ ਹੈ। ਪੁੱਛਗਿੱਛ ਚ ਦੋਸ਼ੀ ਨੇ ਦਸਿਆ ਕਿ ਉਸ ਦੀ ਕਾਰ ਚ ਧਮਾਕਾ ਸਮੱਗਰੀ ਨਾਲ ਭਰੀ ਹੋਈ ਸੀ। ਇਸ ਕਾਰ ਨੇ ਸ਼੍ਰੀਨਗਰ ਤੋਂ ਜੰਮੂ ਜਾ ਰਹੇ ਕਾ਼ਫਿਲੇ ਦੀ ਇਸ ਬੱਸ ਚ ਟੱਕਰ ਮਾਰੀ ਸੀ। ਇਸ ਮਗਰੋਂ ਕਾਰ ਚ ਅੱਗ ਲੱਗ ਗਈ ਸੀ। ਪੁਲਿਸ ਨੇ ਦਸਿਆ ਕਿ ਧਮਾਕੇ ਚ ਸੀਆਰਪੀਐਫ਼ ਦੀ ਬੱਸ ਚ ਮਾੜਾ ਜਿਹਾ ਨੁਕਸਾਨ ਹੋਇਆ ਸੀ। ਇਸ ਵਿਚ ਬੈਠੇ ਜਵਾਨ ਬਾਲ–ਬਾਲ ਬੱਚ ਗਏ ਸਨ।
ਦੋਸ਼ੀ ਓਵੈਸ ਅਮੀਨ ਨੇ ਇਹ ਵੀ ਦਸਿਆ ਕਿ ਧਮਾਕਾ ਕਰਨ ਦਾ ਹੁਕਮ ਦੇਣ ਵਾਲਿਆਂ ਨਾਲ ਫ਼ੋਨ ਤੇ ਗੱਲਬਾਤ ਹੁੰਦੀ ਸੀ ਪਰ ਇਹ ਨਹੀਂ ਪਤਾ ਹੈ ਕਿ ਉਹ ਕਿਹੜੇ ਲੋਗ ਸਨ। ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਕਾਰ ਚ ਕੀ–ਕੀ ਸਾਮਾਨ ਪਿਆ ਸੀ। ਮੇਰਾ ਕਾਮ ਸਿਫਰ ਕਾਰ ਚਲਾਉਣਾ ਸੀ ਅਤੇ ਬਟਨ ਦਬਾਉਣਾ।
ਦੱਸਣਯੋਗ ਹੈ ਕਿ ਦੋਸ਼ੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਭਾਰਤੀ ਫ਼ੌਜ ਨੇ ਓਵੈਸ ਅਮੀਨ ਨੂੰ ਇਕ ਸਵਾਰੀ ਵਾਲੀ ਗੱਡੀ ਚੋਂ ਗ੍ਰਿਫਤਾਰ ਕੀਤਾ ਸੀ ਜਦੋਂ ਉਹ ਘਾਟੀ ਵੱਲ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਅਧਿਕਾਰੀ ਮੁਤਾਬਕ ਓਵੈਸ ਅਮੀਨ ਖਿਲਾਫ਼ ਬਣਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ।

Show More

Related Articles

Leave a Reply

Your email address will not be published. Required fields are marked *

Close