Canada

ਕੈਨੇਡਾ: ਵੋਬਰਨ ਪਲਾਜ਼ਾ ਵਿੱਚ ਚੱਲੀ ਗੋਲੀ, ਇੱਕ ਵਿਅਕਤੀ ਗੰਭੀਰ ਜ਼ਖ਼ਮੀ

ਵੌਬਰਨ ਏਰੀਆ ਵਿੱਚ ਸਥਿਤ ਪਲਾਜ਼ਾ ਵਿੱਚ ਰਾਤੀਂ ਚੱਲੀ ਗੋਲੀ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਿਸ ਨੂੰ ਬਾਅਦ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲਿਸ ਨੂੰ ਤੜ੍ਹਕੇ 2:40 ਉੱਤੇ ਪੇਂਟਿਡ ਪੋਸਟ ਡਰਾਈਵ ਤੇ ਮਾਰਖਮ ਰੋਡ ਉੱਤੇ ਸਥਿਤ ਪਲਾਜ਼ਾ ਵਿੱਚ ਸੱਦਿਆ ਗਿਆ। ਇੱਕ ਵਿਅਕਤੀ ਨੂੰ ਗੋਲੀ ਲੱਗੀ ਸੀ ਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿੱਚ ਸੀ। ਇੰਸਪੈਕਟਰ ਐਂਥਨੀ ਪਾਓਲੈਤੇ ਨੇ ਦੱਸਿਆ ਕਿ ਪੁਰਸ਼ ਨੂੰ ਸਥਾਨਕ ਏਰੀਆ ਵਿੱਚ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤੇ ਮੌਕੇ ਉੱਤੇ ਦੋ ਵੱਖ ਵੱਖ ਹਥਿਆਰਾਂ ਤੋਂ ਚੱਲੀਆਂ 20 ਗੋਲੀਆਂ ਦੇ ਖੋਲ ਵੀ ਮਿਲੇ। ਇਸ ਇਲਾਕੇ ਤੇ ਘਟਨਾ ਵਾਲੀ ਥਾਂ ਦੇ ਨੇੜੇ ਹੀ ਰੈਸਟੋਰੈਂਟ ਤੇ ਬਿਊਟੀ ਸੈਲੌਂ ਵਿੱਚ ਵੀ ਕਈ ਗੋਲੀਆਂ ਚੱਲੀਆਂ। ਪੁਲਿਸ ਨੇ ਇਲਾਕੇ ਦੀ ਛਾਣਬੀਣ ਕਰ ਰਹੀ ਹੈ। ਪੁਲਿਸ ਨੇ ਮੌਕੇ ਤੋਂ ਇੱਕ ਗੱਡੀ ਵੀ ਆਪਣੇ ਕਬਜੇ ਵਿੱਚ ਲਈ ਹੈ। ਅਜੇ ਤੱਕ ਕਿਸੇ ਵੀ ਮਸ਼ਕੂਕ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।

Show More

Related Articles

Leave a Reply

Your email address will not be published. Required fields are marked *

Close