International

​​​​​​​ਨਾਸਾ ਤੇ ਯੂਰੋਪੀਅਨ ਪੁਲਾੜ ਏਜੰਸੀ ਦੇ ਟੈਸਟ ’ਚ ਸ਼ਾਮਲ ਹੋ ਕੇ ਲਵੋ 13 ਲੱਖ ਰੁਪਏ

ਇੱਕ ਨਵੇਂ ਪ੍ਰਾਜੈਕਟ ਅਧੀਨ ਵਲੰਟੀਅਰਾਂ ਨੂੰ 13 ਲੱਖ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਸ ਲਈ ਵਲੰਟੀਅਰਾਂ ਨੂੰ 60 ਦਿਨਾਂ ਤੱਕ ਬਿਸਤਰੇ ਉੱਤੇ ਹੀ ਪਏ ਰਹਿਣਾ ਹੋਵੇਗਾ। ਦਰਅਸਲ, ਵਿਗਿਆਨੀਆਂ ਨੇ ਮਨੁੱਖੀ ਸਰੀਰ ਉੱਤੇ ਇਹ ਅਧਿਐਨ ਕਰਨਾ ਹੈ ਕਿ ਭਾਰਹੀਣਤਾ ਦੀ ਹਾਲਤ (ਜਿਵੇਂ ਪੁਲਾੜ ਵਿੱਚ ਹੁੰਦਾ ਹੈ) ਮਨੁੱਖੀ ਸਰੀਰ ਉੱਤੇ ਕਿਵੇਂ ਮਾੜਾ ਅਸਰ ਪਾਉਂਦੀ ਹੈ।
ਜੇ ਪੁਲਾੜ–ਯਾਤਰੀਆਂ ਨੂੰ ਲੰਮਾ ਸਮਾਂ ਚੰਨ ਤੇ ਮੰਗਲ ਗ੍ਰਹਿ ਉੱਤੇ ਰਹਿਣਾ ਪਵੇ, ਤਾਂ ਪੱਠਿਆਂ ਤੇ ਹੱਡੀਆਂ ਉੱਤੇ ਉਸ ਦਾ ਕੀ ਅਸਰ ਪਵੇਗਾ; ਅਜਿਹੇ ਅਧਿਐਨ ਹਾਲੇ ਵਿਗਿਆਨੀਆਂ ਨੇ ਕਰਨੇ ਹਨ। DLR ਨੇ ਯੂਰੋਪੀਅਨ ਸਪੇਸ ਏਜੰਸੀ (ESA) ਅਤੇ NASA (ਨਾਸਾ) ਦੇ ਸਹਿਯੋਗ ਨਾਲ ‘ਆਰਟੀਫ਼ੀਸ਼ੀਅਲ ਗ੍ਰੈਵਿਟੀ ਬੈੱਡ ਰੈਸਟ ਸਟੱਡੀ’ (AGBRESA) ਨਾਂਅ ਦਾ ਅਧਿਐਨ ਸ਼ੁਰੂ ਕੀਤਾ ਹੈ।
ਇਸ ਅਧਿਐਨ ਦੌਰਾਨ ਇਹ ਖੋਜ ਕੀਤੀ ਜਾਵੇਗੀ ਕਿ ਮਨੁੱਖੀ ਸਰੀਰ ਉੱਤੇ ਭਾਰਹੀਣਤਾ ਦੇ ਕਿਹੜੇ ਨਾਂਹ–ਪੱਖੀ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ ਤੇ ਉਨ੍ਹਾਂ ਤੋਂ ਬਚਣ ਲਈ ਕਿਹੜੇ ਸਾਧਨ ਤੇ ਵਸੀਲੇ ਹੋ ਸਕਦੇ ਹਨ।
ਤਿੰਨ ਮਹੀਨਿਆਂ ਦੇ ਇਸ ਅਧਿਐਨ ਦੌਰਾਨ ਇਸ ਪਰੀਖਣ ਦੇ ਭਾਗੀਦਾਰਾਂ ਵਿੱਚੋਂ ਦੋ–ਤਿਹਾਈ ਨੂੰ ਵਾਰੀ–ਵਾਰੀ ਹਰ ਰੋਜ਼ DLR ਸ਼ਾਰਟ–ਆਰਮ ਸੈਂਟ੍ਰੀਫ਼ਿਊਜ ਉੱਤੇ ਲਿਟਿਾਇਆ ਜਾਵੇਗਾ। ਸੀਐੱਨਐੱਨ ਦੀ ਰਿਪੋਰਟ ਮੁਤਾਬਕ ਅਧਿਐਨ ਦੇ ਹਰੇਕ ਭਾਗੀਦਾਰ ਨੂੰ 16,500 ਯੂਰੋ ਭਾਵ ਲਗਭਗ 13 ਲੱਖ ਰੁਪਏ ਅਦਾ ਕੀਤੇ ਜਾਣਗੇ।
ਇਸ ਲਈ ਯੂਰੋਪ ਤੇ ਅਮਰੀਕਾ ਦੇ ਪੁਲਾੜ–ਖੋਜੀ ਵਿਗਿਆਨੀ ਮਿਲ ਕੇ ਕੰਮ ਕਰਨਗੇ। ਇਸ ਲਈ 12 ਔਰਤਾਂ ਤੇ 12 ਮਰਦ ਵਲੰਟੀਅਰਾਂ ਦੀ ਜ਼ਰੂਰਤ ਪਵੇਗੀ ਤੇ ਉਨ੍ਹਾਂ ਸਾਰਿਆਂ ਨੂੰ 60 ਦਿਨਾਂ ਲਈ ਬਿਸਤਰਿਆਂ ਉੱਤੇ ਹੀ ਰਹਿਣਾ ਪਵੇਗਾ।
ਇਨ੍ਹਾਂ ਵਲੰਟੀਅਰਾਂ ਨੂੰ ਪੂਰੇ 89 ਦਿਨਾਂ ਲਈ ਇਸ ਪ੍ਰਾਜੈਕਟ ਨਾਲ ਜੁੜੇ ਰਹਿਣਾ ਹੋਵੇਗਾ ਕਿਉਂਕਿ ਪਹਿਲਾਂ ਕਈ ਤਰ੍ਹਾਂ ਦੇ ਟੈਸਟ ਹੋਣਗੇ ਅਤੇ ਟੈਸਟ ਮੁਕੰਮਲ ਹੋਣ ਤੋਂ ਬਾਅਦ ਵਲੰਟੀਅਰ ਨੂੰ ਠੀਕ ਹੋਣ ਵਿੱਚ ਵੀ ਕੁਝ ਸਮਾਂ ਲੱਗੇਗਾ। ਸਾਰੇ ਤਜਰਬੇ, ਖਾਣਾ–ਪੀਣਾ ਤੇ ਆਨੰਦ ਮਨਾਉਣਾ ਸਭ ਕੁਝ ਬਿਸਤਰੇ ਉੱਤੇ ਲੇਟੇ–ਲੇਟੇ ਹੀ ਕਰਨਾ ਹੋਵੇਗਾ।
ਵਲੰਟੀਅਰਾਂ ਉੱਤੇ ਲੇਟਦੇ ਸਮੇਂ ਵੀ ਹਿੱਲ–ਜੁੱਲ ਉੱਤੇ ਵੀ ਪਾਬੰਦੀ ਹੋਵੇਗੀ, ਤਾਂ ਜੋ ਪੱਠਿਆਂ, ਜੋੜਾਂ ਤੇ ਮਨੁੱਖੀ ਪਿੰਜਰ ਉੱਤੇ ਪੈਣ ਵਾਲੇ ਦਬਾਅ ਨੂੰ ਘਟਾਉਣ ਦੇ ਤਰੀਕੇ ਲੱਭੇ ਜਾ ਸਕਣ।

Show More

Related Articles

Leave a Reply

Your email address will not be published. Required fields are marked *

Close