Canada

ਕੈਨੇਡਾ : ਫਿਏਟ ਕ੍ਰਾਈਸਲਰ ਆਟੋਮੋਬਾਈਲਜ਼ ਵੱਲੋਂ ਤੀਜੀ ਸਿ਼ਫਟ ਖ਼ਤਮ ਕਰਨ ਦਾ ਐਲਾਨ

1500 ਕਰਮਚਾਰੀਆਂ ਦਾ ਖੁੱਸੇਗਾ ਰੋਜ਼ਗਾਰ

ਓਨਟਾਰੀਓ, ਫਿਏਟ ਕ੍ਰਾਈਸਲਰ ਆਟੋਮੋਬਾਈਲਜ਼ ਕੈਨੇਡਾ ਵੱਲੋਂ ਵਿੰਡਸਰ, ਓਨਟਾਰੀਓ ਸਥਿਤ ਆਪਣੇ ਆਟੋਮੋਟਿਵ ਪਲਾਂਟ ਦੀ ਤੀਜੀ ਸਿ਼ਫਟ ਖ਼ਤਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਿਸ ਨਾਲ 1500 ਕਰਮਚਾਰੀਆਂ ਦੀ ਛੁੱਟੀ ਹੋ ਜਾਵੇਗੀ। ਕੰਪਨੀ ਦਾ ਕਹਿਣਾ ਹੈ ਕਿ ਉਹ 30 ਸਤੰਬਰ ਤੋਂ ਪਲਾਂਟ ਉੱਤੇ ਸਿਰਫ ਦੋ ਸਿ਼ਫਟਾਂ ਹੀ ਰੱਖੇਗੀ। ਫਿਏਟ ਕ੍ਰਾਈਸਲਰ ਨੇ ਇੱਕ ਬਿਆਨ ਵਿੱਚ ਆਖਿਆ ਕਿ ਕੰਪਨੀ ਅਣਮਿੱਥੇ ਸਮੇਂ ਲਈ ਕੱਢੇ ਜਾਣ ਵਾਲੇ ਕਰਮਚਾਰੀਆਂ ਵਿੱਚੋਂ ਸੀਨੀਆਰਤਾ ਦੇ ਹਿਸਾਬ ਨਾਲ ਓਪਨ ਫੁੱਲ ਟਾਈਮ ਅਹੁਦੇ ਦੇਵੇਗੀ। ਇਸ ਪਲਾਂਟ ਵਿੱਚ ਮੁੱਖ ਤੌਰ ਉੱਤੇ ਕ੍ਰਾਈਸਲਰ ਪੈਸੀਫਿਕਾ, ਕ੍ਰਾਈਸਲਰ ਪੈਸੀਫਿਕਾ ਹਾਇਬ੍ਰਿਡ ਤੇ ਡੌਜ ਗ੍ਰੈਂਡ ਕੈਰਾਵੈਨ ਗੱਡੀਆਂ ਦਾ ਨਿਰਮਾਣ ਕੀਤਾ ਜਾਂਦਾ ਹੈ। ਐਫਸੀਏ ਦੀ ਵੈੱਬਸਾਈਟ ਮੁਤਾਬਕ ਇੱਥੇ 6104 ਕਰਮਚਾਰੀ ਕੰਮ ਕਰਦੇ ਹਨ। ਇਸ ਪਲਾਂਟ ਵਿੱਚ ਮਿੰਨੀਵੈਨ ਬਣਾਉਣ ਦਾ ਕੰਮ 1983 ਵਿੱਚ ਸ਼ੁਰੂ ਹੋਇਆ ਤੇ ਦਸ ਸਾਲ ਬਾਅਦ ਇੱਥੇ ਤਿੰਨ ਸਿ਼ਫਟਾਂ ਵਿੱਚ ਕੰਮ ਹੋਣ ਲੱਗਿਆ। ਯੂਨੀਫੌਰ ਲੋਕਲ 444 ਦੇ ਪ੍ਰੈਜ਼ੀਡੈਂਟ ਡੇਵ ਕੈਸਿਡੀ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਇੱਥੇ ਸਿਰਫ ਦੋ ਸਿ਼ਫਟਾਂ ਰਹਿ ਜਾਣ ਨਾਲ ਸਾਰਿਆਂ ਨੂੰ ਹੀ ਬਹੁਤ ਨੁਕਸਾਨ ਹੋਵੇਗਾ। ਉਨ੍ਹਾਂ ਆਖਿਆ ਕਿ ਅਸੀਂ ਐਫਸੀਏ ਉੱਤੇ ਦਬਾਅ ਬਣਾਵਾਂਗਾਂ ਤੇ ਤਿੰਨਾਂ ਸਿ਼ਫਟਾਂ ਵਿੱਚ ਕੰਮ ਜਾਰੀ ਰੱਖਣ ਦੀ ਮੰਗ ਕਰਾਂਗੇ। ਉਨ੍ਹਾਂ ਆਖਿਆ ਕਿ ਅਸੀਂ ਐਫਸੀਏ ਦੇ ਸੀਈਓ ਮਾਈਕ ਮੇਨਲੇ ਨਾਲ ਫੌਰੀ ਮੁਲਾਕਾਤ ਲਈ ਕੰਪਨੀ ਤੋਂ ਮੰਗ ਕੀਤੀ ਹੈ। ਇਸ ਦੌਰਾਨ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਵਿੰਡਸਰ ਅਸੈਂਬਲੀ ਪਲਾਂਟ ਦੇ ਕਰਮਚਾਰੀਆਂ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਸਾਡੀ ਸਰਕਾਰ ਉਨ੍ਹਾਂ ਨਾਲ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਖੜ੍ਹੀ ਹੈ। ਅਸੀਂ ਵਿੰਡਸਰ ਵਿੱਚ ਆਟੋ ਵਰਕਰਜ਼ ਦੇ ਰੋਜ਼ਗਾਰ ਨੂੰ ਬਚਾਉਣ ਲਈ ਹਰ ਲੜਾਈ ਲੜਾਂਗੇ। ਫੋਰਡ ਨੇ ਆਖਿਆ ਕਿ ਉਹ ਐਫਸੀਏ ਕੈਨੇਡਾ ਦੇ ਪ੍ਰੈਜ਼ੀਡੈਂਟ ਰੀਡ ਬਿੱਗਲੈਂਡ ਤੇ ਯੂਨੀਫੌਰ ਦੇ ਪ੍ਰੈਜ਼ੀਡੈਂਟ ਜੈਰੀ ਡਾਇਸ ਨਾਲ ਮੁਲਾਕਾਤ ਕਰਕੇ ਪਲਾਂਟ ਉੱਤੇ ਕੰਮ ਕਰਨ ਵਾਲੇ ਕਾਮਿਆਂ ਦੀਆਂ ਨੌਕਰੀਆਂ ਬਚਾਉਣ ਦੇ ਮਾਮਲੇ ਉੱਤੇ ਵਿਚਾਰ ਕਰਨਗੇ। ਓਨਟਾਰੀਓ ਦੀ ਐਨਡੀਪੀ ਆਗੂ ਐਂਡਰੀਆ ਹੌਰਵਥ ਵੱਲੋਂ ਓਨਟਾਰੀਓ ਦੇ ਆਟੋ ਸੈਕਟਰ ਨੂੰ ਮਜ਼ਬੂਤ ਬਣਾਉਣ ਲਈ ਪ੍ਰੋਵਿੰਸ਼ੀਅਲ ਸਰਕਾਰ ਨੂੰ ਠੋੋਸ ਉਪਰਾਲੇ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

Show More

Related Articles

Leave a Reply

Your email address will not be published. Required fields are marked *

Close