Canada

 ਕੈਨੇਡਾ: ਓਨਟਾਰੀਓ ਸਰਕਾਰ ਵੱਲੋਂ ਪ੍ਰੋਵਿੰਸ ਭਰ ਦੇ ਹਾਈਵੇਅਜ਼ ਦਾ ਮੁੜ ਨਿਰਮਾਣ ਕਰਨ  ਲਈ 1.3 ਬਿਲੀਅਨ ਡਾਲਰ ਨਿਵੇਸ਼ ਕਰਨ ਦਾ ਫੈਸਲਾ 

ਓਨਟਾਰੀਓ, ਓਨਟਾਰੀਓ ਸਰਕਾਰ ਵੱਲੋਂ ਪ੍ਰੋਵਿੰਸ ਭਰ ਦੇ ਹਾਈਵੇਅਜ਼ ਦਾ ਮੁੜ ਨਿਰਮਾਣ ਕਰਨ ਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ 1.3 ਬਿਲੀਅਨ ਡਾਲਰ ਨਿਵੇਸ਼ ਕਰਨ ਦਾ ਫੈਸਲਾ ਕੀਤਾ ਗਿਆ ਹੈ। ਟਰਾਂਸਪੋਰਟੇਸ਼ਨ ਮੰਤਰੀ ਜੈੱਫ ਯੂਰੇਕ ਨੇ ਉਨ੍ਹਾਂ ਪ੍ਰੋਜੈਕਟਾਂ ਲਈ ਫੰਡਾਂ ਦਾ ਐਲਾਨ ਕੀਤਾ ਜਿਹੜੇ ਓਨਟਾਰੀਓ ਦੀ ਉਸਾਰੀ ਸਬੰਧੀ ਇੰਡਸਟਰੀ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨਗੇ ਤੇ ਸਾਡੇ ਹਾਈਵੇਅਜ਼ ਨੂੰ ਸੁਰੱਖਿਅਤ ਤੇ ਟਿਕਾਊ ਰੱਖਣਗੇ। ਇਸ ਨਾਲ ਓਨਟਾਰੀਓ ਕੋਲ ਅਜਿਹਾ ਟਰਾਂਸਪੋਰਟੇਸ਼ਨ ਨੈੱਟਵਰਕ ਹੋਵੇਗਾ ਜਿਹੜਾ ਰੋਜ਼ਗਾਰ ਦੇ ਮੌਕੇ ਤਿਆਰ ਕਰਨ, ਨਿਵੇਸ਼ ਤੇ ਪ੍ਰੋਵਿੰਸ ਭਰ ਵਿੱਚ ਵਪਾਰ ਨੂੰ ਹੱਲਾਸੇ਼ਰੀ ਦੇਵੇਗਾ।ਯੂਰੇਕ ਨੇ ਆਖਿਆ ਕਿ ਸਾਡੀ ਸਰਕਾਰ ਕਾਰੋਬਾਰ ਲਈ ਤੇ ਰੋਜ਼ਗਾਰ ਲਈ ਹਰ ਪੱਖ ਖੁੱਲ੍ਹਾ ਰੱਖ ਕੇ ਚੱਲਣ ਪ੍ਰਤੀ ਵਚਨਬੱਧ ਹੈ। ਅਸੀਂ ਆਪਣੇ ਟਰਾਂਸਪੋਰਟੇਸ਼ਨ ਇਨਫਰਾਸਟ੍ਰਕਚਰ ਵਿੱਚ ਸੁਧਾਰ ਕਰਨ ਤੇ ਸਾਡੀ ਕੰਸਟ੍ਰਕਸ਼ਨ ਇੰਡਸਟਰੀ ਲਈ ਰੋਜ਼ਗਾਰ ਦੇ ਚੰਗੇ ਮੌਕੇ ਪੈਦਾ ਕਰਨ ਲਈ ਦ੍ਰਿੜ ਇਰਾਦਾ ਰੱਖਦੇ ਹਾਂ। ਅੱਜ ਵਾਲੇ ਐਲਾਨ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਸਰਕਾਰ ਪ੍ਰੋਵਿੰਸ ਭਰ ਵਿੱਚ 123 ਰੀਹੈਬਲੀਟੇਸ਼ਨ ਪ੍ਰੋਜੈਕਟਸ ਉੱਤੇ ਕੰਮ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੌਰਾਨ ਓਨਟਾਰੀਓ ਰੋਡ ਬਿਲਡਰਜ਼ ਐਸੋਸਿਏਸ਼ਨ (ਓਆਰਬੀਏ) ਦੇ ਪ੍ਰਧਾਨ ਸਟੀਵ ਸਮਿੱਥ ਨੇ ਆਖਿਆ ਕਿ ਪ੍ਰੋਵਿੰਸ ਭਰ ਵਿੱਚ ਪ੍ਰੋਵਿੰਸ਼ੀਅਲ ਤੇ ਮਿਉਂਸਪਲ ਰੋਡਜ਼, ਪੁਲਾਂ ਤੇ ਟਰਾਂਸਪੋਰਟੇਸ਼ਨ ਇਨਫਰਾਸਟ੍ਰਕਚਰ ਦਾ ਨਿਰਮਾਣ ਆਮ ਤੌਰ ਉੱਤੇ ਓਆਰਬੀਏ ਦੇ ਮੈਂਬਰਾਂ ਵੱਲੋਂ ਹੀ ਕੀਤਾ ਜਾਂਦਾ ਹੈ। ਰੋਡ ਬਿਲਡਿੰਗ ਸੈਕਟਰ ਕੰਮ ਵਿੱਚ ਤੇਜ਼ੀ ਵਾਲੇ ਸੀਜ਼ਨ ਵਿੱਚ 30,000 ਕਾਮਿਆਂ ਨੂੰ ਸਿੱਧੇ ਤੌਰ ਉੱਤੇ ਰੋਜ਼ਗਾਰ ਦਿੰਦਾ ਹੈ। ਓਆਰਬੀਏ ਦੇ ਚੀਫ ਆਪਰੇਟਿੰਗ ਆਫੀਸਰ ਬ੍ਰਾਇਨ ਹੌਕਿੰਗ ਨੇ ਆਖਿਆ ਕਿ ਅੱਜ ਵਾਲੇ ਐਲਾਨ ਨਾਲ ਸਾਨੂੰ ਕਮਿਊਨਿਟੀਜ਼ ਨੂੰ ਆਪਸ ਵਿੱਚ ਜੋੜਨ ਤੇ ਉਨ੍ਹਾਂ ਦੀ ਪ੍ਰੋਡਕਟਿਵਿਟੀ ਵਧਾਉਣ ਲਈ ਕੰਮ ਕਰਨਾ ਜਾਰੀ ਰੱਖਣ ਵਿੱਚ ਮਦਦ ਮਿਲੇਗੀ।

Show More

Related Articles

Leave a Reply

Your email address will not be published. Required fields are marked *

Close