Punjab

ਪੰਜਾਬ ਯੂਨੀਵਰਸਿਟੀ ਬਦਲੇਗੀ CET (UG) ਦੀ ਤਰੀਕ

ਪੰਜਾਬ ਯੂਨੀਵਰਸਿਟੀ ਵੱਲੋਂ ‘ਅੰਡਰਗ੍ਰੈਜੂਏਟ ਲਈ ‘ਕਾੱਮਨ ਐਂਟ੍ਰੈਂਸ ਟੈਸਟ’ (ਸਾਂਝਾ ਦਾਖ਼ਲਾ ਪ੍ਰੀਖਿਆ) [  CET(UG)  ] ਦੀ ਤਰੀਕ ਬਦਲੀ ਜਾਵੇਗੀ। ਪਹਿਲਾਂ ਇਹ ਪ੍ਰੀਖਿਆ ਆਉਂਦੀ 28 ਅਪ੍ਰੈਲ ਹੋਣੀ ਸੀ। ਅਜਿਹਾ ਪੰਜਾਬ ਯੂਨੀਵਰਸਿਟੀ ਦੀ 68ਵੀਂ ਸਾਲਾਨਾ ਕਨਵੋਕੇਸ਼ਨ ਨੂੰ ਧਿਆਨ ’ਚ ਰੱਖਦਿਆਂ ਕੀਤਾ ਗਿਆ ਹੈ। ਇਸ ਕਨਵੋਕੇਸ਼ਨ ਦੀ ਤਰੀਕ ਬਾਰੇ ਅੰਤਿਮ ਫ਼ੈਸਲਾ ਲੈ ਲਿਆ ਗਿਆ ਹੈ।

ਪਹਿਲਾਂ ਇਹ ਕਨਵੋਕੇਸ਼ਨ ਮਾਰਚ ਮਹੀਨੇ ਹੋਦੀ ਤੈਅ ਸੀ ਪਰ ਭਾਰਤ ਦੇ ਉੱਪ–ਰਾਸ਼ਟਰਪਤੀ ਤੇ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਐੱਮ. ਵੈਂਕੱਈਆ ਨਾਇਡੂ ਨੇ ਮਾਰਚ ਮਹੀਨੇ ਇਸ ਡਿਗਰੀ–ਵੰਡ ਸਮਾਰੋਹ (ਕਨਵੋਕੇਸ਼ਨ) ਦੀ ਪ੍ਰਧਾਨਗੀ ਨਹੀਂ ਕਰ ਸਕਦੀ ਸੀ। ਇਸੇ ਲਈ ਇਸ ਦੀ ਤਰੀਕ ਵਿੱਚ ਤਬਦੀਲੀ ਕੀਤੀ ਗਈ ਸੀ।

ਕੰਟਰੋਲਰ ਪ੍ਰੀਖਿਆਵਾਂ ਪਰਵਿੰਦਰ ਸਿੰਘ ਨੇ ਇਸ ਲਈ ਨਵੀਂ ਤਰੀਕ 30 ਅਪ੍ਰੈਲ ਤਜਵੀਜ਼ ਕੀਤੀ ਹੈ।

ਸਾਲ 2018 ਦੌਰਾਨ ਦਾਖ਼ਲਾ ਪ੍ਰੀਖਿਆ ਲਈ 9,000 ਦੇ ਲਗਭਗ ਵਿਦਿਆਰਥੀਆਂ ਨੇ ਆਪਣੇ ਨਾਂਅ ਰਜਿਸਟਰ ਕਰਵਾਏ ਸਨ।

ਇਸ ਦੌਰਾਨ ਬੀਏ / ਬੀ. ਕਾੱਮ, ਐੱਲਐੱਲਬੀ (5 ਸਾਲਾ ਇੰਟੈਗਰੇਟਡ ਕੋਰਸ) ਵਿੱਚ ਦਾਖ਼ਲੇ ਅਤੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼ (UILS) – ਪੰਜਾਬ ਯੂਨੀਵਰਸਿਟੀ, UILS ਹੁਸ਼ਿਆਰਪੁਰ ਅਤੇ UILS ਲੁਧਿਆਣਾ ਵਿੱਚ ਦਾਖ਼ਲਿਆਂ ਲਈ ਵੀ ਤਰੀਕ ਹੁਣ 19 ਮਈ ਤੋਂ ਬਦਲ ਕੇ 26 ਮਈ ਕਰ ਦਿੱਤੀ ਗਈ ਹੈ। ਅਜਿਹਾ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੀਤਾ ਗਿਆ ਹੈ। ਇਹ ਤਰੀਕ ਹਾਲੇ ਵੀ ਬਦਲੀ ਜਾ ਸਕਦੀ ਹੈ ਕਿਉਂਕਿ ਰਾਸ਼ਟਰੀ ਲਾੱਅ ਯੂਨੀਵਰਸਿਟੀਜ਼ ਵਿੱਚ ਦਾਖ਼ਲੇ ਲਈ ‘ਕਾੱਮਨ ਲਾੱਅ ਐਡਮਿਸ਼ਨ ਟੈਸਟ’ (CLAT) ਵੀ 26 ਮਈ ਨੂੰ ਹੋਣਾ ਤੈਅ ਹੈ।

Show More

Related Articles

Leave a Reply

Your email address will not be published. Required fields are marked *

Close