International

ਅਮਰੀਕਾ ‘ਚ ਸੜਕ ਹਾਦਸੇ ਦੌਰਾਨ 4 ਲੋਕਾਂ ਦੀ ਮੌਤ ਤੇ 6 ਜ਼ਖਮੀ

ਟੈਕਸਾਸ, ਅਮਰੀਕਾ ਦੇ ਸ਼ਹਿਰ ਟੈਕਸਾਸ ‘ਚ ਇਕ ਗੱਡੀ ਹਾਦਸੇ ਦੀ ਸ਼ਿਕਾਰ ਹੋ ਗਈ ਅਤੇ ਇਸ ‘ਚ ਸਵਾਰ 4 ਲੋਕਾਂ ਦੀ ਮੌਤ ਹੋ ਗਈ ਤੇ ਹੋਰ 6 ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਦੁਰਘਟਨਾ ਡੁਵਾਲ ਕਾਊਂਟੀ ਰੋਡ 245 ਅਤੇ ਟੈਕਸਾਸ ਰੂਟ 339 ‘ਤੇ ਵਾਪਰੀ। ਅਧਿਕਾਰੀਆਂ ਨੇ ਕਿਹਾ ਕਿ ਐੱਸ. ਯੂ. ਵੀ. ਗੱਡੀ ‘ਚ ਇਕ ਡਰਾਈਵਰ ਅਤੇ 10 ਯਾਤਰੀ ਸਵਾਰ ਸਨ।
ਉਨ੍ਹਾਂ ਦੱਸਿਆ ਕਿ ਡਰਾਈਵਰ ਨੇ ਗੱਡੀ ਨੂੰ ਕੰਟਰੋਲ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਪਹਿਲਾਂ ਹੀ ਬਹੁਤ ਤੇਜ਼ ਸਪੀਡ ‘ਚ ਆ ਰਿਹਾ ਸੀ ਅਤੇ ਗੱਡੀ ਨੂੰ ਕੰਟਰੋਲ ਨਾ ਕਰ ਸਕਿਆ। ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਇਹ ਉਲਟਬਾਜ਼ੀਆਂ ਖਾਂਦੀ ਡਿੱਗੀ। ਮ੍ਰਿਤਕਾਂ ‘ਚ ਸਾਲਵਾਡੋਰਨ ਵਿਅਕਤੀ ਅਤੇ ਇਕ ਔਰਤ, ਇਕ ਇਕੁਆਡੋਰੀਅਨ ਵਿਅਕਤੀ ਅਤੇ ਇਕ ਮੈਕਸੀਕੋ ਤੋਂ ਵਿਅਕਤੀ ਸ਼ਾਮਲ ਹੈ। ਇਨ੍ਹਾਂ ਤੋਂ ਇਲਾਵਾ ਤਿੰਨ ਵਿਅਕਤੀ ਅਤੇ 3 ਔਰਤਾਂ ਬੁਰੀ ਤਰ੍ਹਾਂ ਜ਼ਖਮੀ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

Show More

Related Articles

Leave a Reply

Your email address will not be published. Required fields are marked *

Close