National

ਦਿੱਲੀ ਤੋਂ ਲਖਨਊ ਜਾ ਰਹੀ ਬੱਸ ਸੜਕੇ ਰਾਖ, 4 ਸਵਾਰੀਆਂ ਦੀ ਮੌਤ

ਸੋਮਵਾਰ ਨੂੰ ਤੜਕੇ 1 ਵਜੇ ਦੇ ਕਰੀਬ ਦਿੱਲੀ ਤੋਂ ਲਖਨਊ ਜਾ ਰਹੀ ਰੋਡਵੇਜ ਬੱਸ ਵਿਚ ਅੱਗ ਲੱਗਣ ਦੀ ਖਬਰ ਹੈ।  ਬੱਸ ਨੂੰ ਅੱਗ ਲੱਗਣ ਤੋਂ ਬਾਅਦ ਸਵਾਰੀਆਂ ਵਿਚ ਹਫੜਾ–ਦਫੜੀ ਮਚ ਗਈ। ਸਵਾਰੀਆਂ ਦੇ ਬੱਸ ’ਚੋਂ ਉਤਰਦੇ ਉਤਰਦੇ ਇਕ ਬੱਚਾ, ਇਕ ਔਰਤ ਸਮੇਤ 4 ਯਤਾਰੀਆਂ ਜਿਉਂਦੇ ਸੜ ਗਏ।  ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਜਿਲ੍ਹੇ ਦੇ ਉਚ ਅਧਿਕਾਰੀ ਮੌਕੇ ਉਤੇ ਪਹੁੰਚ ਗਏ। ਫਾਇਰ ਬ੍ਰਿਗੇਡ ਅਤੇ ਡਾਕਟਰਾਂ ਦੀ ਟੀਮ ਨੂੰ ਮੌਕੇ ਉਤੇ ਬੁਲਾਇਆ ਗਿਆ।

ਦਿੱਲੀ ਦੇ ਆਨੰਦ ਵਿਹਾਰ ਤੋਂ ਲਖਨਊ ਦੇ ਆਲਮਬਾਗ ਜਾ ਰਹੀ ਰੋਡਵੇਜ ਬੱਸ ਵਿਚ ਆਗਰਾ ਲਖਨਊ ਐਕਸਪ੍ਰੈਸ ਵੇ ਉਤੇ ਮਾਈਲਸਟੋਨ 77 ਦੇ ਨੇੜੇ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਬੱਸ ਪੂਰੀ ਤਰ੍ਹਾਂ ਸੜਕੇ ਰਾਖ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡੀਐਮ ਪੀ ਕੇ ਓਪਾਧਿਆਏ, ਐਸਪੀ ਅਜੈ ਸ਼ੰਕਰ ਰਾਏ, ਏਐਸਪੀ ਓਮ ਪ੍ਰਕਾਸ਼, ਸੀਓ ਕਰਹਲ ਰਾਕੇਸ਼ ਪਾਂਡੇ ਵੱਡੀ ਗਿਣਤੀ ਪੁਲਿਸ ਬਲ ਨਾਲ ਮੌਕੇ ਉਤੇ ਪਹੁੰਚ ਗਏ। ਡਾਕਟਰਾਂ ਦੀ ਟੀਮ ਨੂੰ ਮੌਕੇ ਉਤੇ ਬੁਲਾਇਆ ਗਿਆ।

ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੁਝਾਈ ਅੱਗ

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਕਰਹਲ ਮੈਨਪੁਰੀ ਤੋਂ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਉਤੇ ਕਾਬੂ ਪਾਇਆ। ਪ੍ਰੰਤੂ ਉਦੋਂ ਤੱਕ ਬੱਸ ਸੜਕੇ ਪੂਰੀ ਤਰ੍ਹਾਂ ਰਾਖ ਹੋ ਗਈ। ਇਸ ਦੌਰਾਨ ਪਿੰਡ ਵਾਸੀਆਂ ਦੀ ਭੀੜ ਵੀ ਇਕੱਠੀ ਹੋ ਗਈ।

ਸਵਾਰੀਆਂ ਬਾਰੇ ਨਹੀਂ ਮਿਲੀ ਸਹੀ ਜਾਣਕਾਰੀ

ਬੱਸ ਵਿਚ ਕਿੰਨੇ ਯਾਤਰੀ ਸਨ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਅੱਗ ਲੱਗਣ ਦੇ ਕਾਰਨਾਂ ਦਾ ਵੀ ਅਜੇ ਤੱਕ ਪਤਾ ਨਹੀਂ ਲੱਗਿਆ। ਹਾਲਾਂਕਿ ਸ਼ਾਰਟ ਸਰਕਟ ਨਾਲ ਅੱਗ ਲੱਗਣ ਦੀ ਗੱਲ ਫਿਲਹਾਲ ਸਾਹਮਣੇ ਆਈ ਹੈ। ਸੀਓ ਸਿਟੀ ਦਾ ਕਹਿਣਾ ਹੈ ਕਿ ਬੱਸ ਅੰਦਰੋਂ ਪੂਰੀ ਤਰ੍ਹਾਂ ਬੰਦ ਹੈ। ਬੱਸ ਕੱਟਣ ਲਈ ਕਟਰ ਮੰਗਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਹੀ ਮਰਨ ਵਾਲਿਆਂ ਦੀ ਗਿਣਤੀ ਦਾ ਠੀਕ ਪਤਾ ਚਲੇਗਾ।

Show More

Related Articles

Leave a Reply

Your email address will not be published. Required fields are marked *

Close