International

ਕੈਲੀਫੋਰਨੀਆ ਵਿਚ ਹਵਾਈ ਅੱਡੇ ਨੇੜੇ ਅੱਗ ਲੱਗਣ ਨਾਲ ਹਜਾਰਾਂ ਏਕੜ ਜੰਗਲ ਸੜਕੇ ਹੋਇਆ ਸਵਾਹ * ਲੋਕ ਘਰ ਬਾਹਰ ਛੱਡ ਕੇ ਹੋਰ ਥਾਵਾਂ ‘ਤੇ ਗਏ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ) – ਕੈਲੀਫੋਰਨੀਆ ਵਿਚ ਸੀਰਾ ਨੇਵਾਡਾ ਦੀਆਂ ਪਹਾੜੀਆਂ ਨੇੜੇ ਜੰਗਲ ਨੂੰ ਲੱਗੀ ਅੱਗ ਨੇ ਹਜਾਰਾਂ ਏਕੜ ਜੰਗਲੀ ਰਕਬਾ ਸਾੜ ਕੇ ਸਵਾਹ ਕਰ ਦਿੱਤਾ ਹੈ ਤੇ ਇਸ ਖੇਤਰ ਵਿਚ ਰਹਿੰਦੇ ਲੋਕ ਨਾਲ ਲੱਗਦੀਆਂ ਹੋਰ ਥਾਵਾਂ ‘ਤੇ ਜਾਣ ਲਈ ਮਜਬੂਰ ਹੋਏ ਹਨ। ਇਕ ਅਨੁਮਾਨ ਅਨੁਸਾਰ ਤਕਰੀਬਨ 2800 ਏਕੜ ਜੰਗਲ ਸੜ ਗਿਆ ਹੈ। ਕੈਲੀਫੋਰਨੀਆ ਦੇ ਅੱਗ ਬੁਝਾਊ ਵਿਭਾਗ ਅਨੁਸਾਰ ਅੱਗ ਪੂਰਬੀ ਸੀਰਾ ਰਿਜਨਲ ਏਅਰਪੋਰਟ ਦੇ ਬਾਹਰਵਾਰ ਲੰਘੇ ਦਿਨ ਦੁਪਹਿਰ 1.30 ਵਜੇ ਸ਼ੁਰੂ ਹੋਈ ਤੇ ਥੋਹੜੇ ਜਿਹੇ ਸਮੇ  ਦੌਰਾਨ ਹੀ 6 ਵਰਗ ਮੀਲ ਖੇਤਰ ਵਿਚ ਫੈਲ ਗਈ। ਅੱਗ ਬੁਝਾਊ ਅਮਲੇ ਨੇ ਅੱਗ ਨੂੰ ਅਗੇ ਵਧਣ ਤੋਂ ਰੋਕਣ ਲਈ ਪੂਰੀ ਵਾਹ ਲਾਈ। ਏਅਰ ਪੋਰਟ ਬੰਦ ਕਰ ਦਿੱਤਾ ਗਿਆ। ਓਵਨਜ ਵੈਲੀ ਰੇਡੀਓ ਅਬਜ਼ਰਵੇਟਰੀ ਤੇ ਵਾਈਟ ਮਾਊਂਟੇਨ ਰਿਸਰਚ ਸੈਂਟਰ ਨੂੰ ਖਾਲੀ ਕਰਵਾ ਲਿਆ ਗਿਆ। ਬਾਅਦ ਵਿਚ 2000 ਤੋਂ ਘੱਟ ਦੀ ਆਬਾਦੀ ਵਾਲੇ ਕਸਬੇ ਬਿਗ ਪਾਈਨ ਨੂੰ ਵੀ ਖਾਲੀ ਕਰਵਾਉਣਾ ਪਿਆ। ਯੁਨੀਵਰਸਿਟੀ ਆਫ ਕੈਲੀਫੋਰਨੀਆ ਦੇ ਵਾਈਟ ਮਾਊਂਟੇਨ ਰਿਸਚਰ ਸੈਂਟਰ ਦੇ ਬੁਲਾਰੇ ਗੇਲੀਨ ਕਿੰਜ਼ੀ ਨੇ ਕਿਹਾ ਹੈ ਕਿ ਅੱਗ ਸਾਡੇ ਸੈਂਟਰ ਤੋਂ ਤਕਰੀਬਨਲ 600 ਫੁੱਟ ਦੂਰ ਲੱਗੀ ਹੈ ਪਰੰਤੂ ਅਸੀਂ ਖੁਸ਼ ਕਿਸਮਤ ਹਾਂ ਕਿ ਸਾਡੇ ਸੈਂਟਰ ਨੂੰ ਕੋਈ ਨੁਕਸਾਨ  ਨਹੀਂ ਪਹੁੰਚਿਆ ਹੈ। ਅੱਗ ਲੱਗਣ ਦੇ ਕਾਰਨ ਦਾ ਪਤਾ ਲਾਇਆ ਜਾ ਰਿਹਾ ਹੈ। ਇਥੇ ਜਿਕਰਯੋਗ ਹੈ ਕਿ ਅਮਰੀਕਾ ਦੇ ਜੰਗਲਾਂ ਨੂੰ ਹਰ ਸਾਲ ਅੱਗਾਂ ਲੱਗਦੀਆਂ ਹਨ ਜੋ ਹਜਾਰਾਂ ਏਕੜ ਜੰਗਲ ਨੂੰ ਤਬਾਹ ਕਰ ਦਿੰਦੀਆਂ ਹਨ। ਇਸ ਦਾ ਵਾਤਾਵਰਣ ਤੇ ਲੋਕਾਂ ਦੀ ਸਿਹਤ ਉਪਰ ਵੀ ਬੁਰਾ ਅਸਰ ਪੈਂਦਾ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਜਿਆਦਾਤਰ ਅੱਗਾਂ ਕਿਸੇ ਨਾ  ਕਿਸੇ ਵਿਅਕਤੀ ਦੀ  ਲਾਪਰਵਾਹੀ ਕਾਰਨ ਹੀ ਲੱਗਦੀਆਂ ਹਨ।

Show More

Related Articles

Leave a Reply

Your email address will not be published. Required fields are marked *

Close