National

ਆਪ’ ਯੂਪੀ, ਬਿਹਾਰ, ਉੜੀਸਾ ਅਤੇ ਅੰਡੋਮਾਨ ’ਚ ਲੜੇਗੀ ਲੋਕ ਸਭਾ ਚੋਣਾਂ

ਆਮ ਆਦਮੀ ਪਾਰਟੀ (ਆਪ) ਨੇ ਐਲਾਨ ਕੀਤਾ ਕਿ ਪਾਰਟੀ ਉਤਰ ਪ੍ਰਦੇਸ਼, ਬਿਹਾਰ, ਉੜੀਸਾ ਅਤੇ ਅੰਡਮਾਨ ਤੇ ਨਿਕੋਬਾਰ ਵਿਚ ਲੋਕ ਸਭਾ ਚੋਣਾਂ ਲੜੇਗੀ। ਪਾਰਟੀ ਦੇ ਸੂਬਾ ਇੰਚਾਰਜ ਰਾਜਸਭਾ ਮੈਂਬਰ ਸੰਜੇ ਸਿੰਘ ਨੇ ਟਵੀਟ ਕਰਕੇ ਦੱਸਿਆ ਕਿ ਸਹਾਰਨਪੁਰ ਤੋਂ ਯੋਗੇਸ਼ ਦਹੀਆ, ਗੌਤਮਬੁੱਧ ਨਗਰ ਤੋਂ ਪ੍ਰੋਫੈਸਰ ਸਵੇਤਾ ਸ਼ਰਮਾ ਅਤੇ ਅਲੀਗੜ੍ਹ ਤੋਂ ਸਤੀਸ਼ ਚੰਦਰ ਸ਼ਰਮਾ ਨੂੰ ਆਪ ਦਾ ਉਮੀਦਵਾਰ ਬਣਾਇਆ ਗਿਆ ਹੈ।

ਅਪ੍ਰੈਲ–ਮਈ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਦੇ ਉਤਰ ਪ੍ਰਦੇਸ਼ ਵਿਚ 25 ਸੀਟਾ ਉਤੇ ਚੋਣ ਲੜਨ ਦੀ ਸੰਭਾਵਨਾ ਹੈ। ਹੋਰ ਸੀਟਾਂ ਉਤੇ ਉਮੀਦਵਾਰਾਂ ਦੀ ਚੋਣ ਦੀ ਪ੍ਰਕਿਰਿਆ ਅੰਤਿਮ ਦੌਰ ਵਿਚ ਹੈ। ਇਕ ਹੋਰ ਟਵੀਟ ਵਿਚ ਉਨ੍ਹਾਂ ਕਿਹਾ ਕਿ ਬਿਹਾਰ ਵਿਚ ਅਲੀਮੁਦੀਨ ਅੰਸਾਰੀ ਨੂੰ ਕਿਸ਼ਨਗੰਜ, ਸੀਤਾਮੜੀ ਤੋਂ ਰਘੁਨਾਥ ਕੁਮਾਰ ਅਤੇ ਭਾਗਲਪੁਰ ਤੋਂ ਸਤਿੰਦਰ ਕੁਮਾਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।

ਪਾਰਟੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਲਈ ਉੜੀਸਾ ਵਿਚ ਸੁੰਦਰਗੜ੍ਹ ਚੋਣ ਖੇਤਰ ਤੋਂ ਬਾਸਿਲ ਏਕਾ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜਦੋਂ ਕਿ ਸੰਜੇ ਮੇਸ਼ੈਕ ਅੰਡਮਾਨ ਤੇ ਨਿਕੋਬਾਰ ਤੋਂ ਚੋਣ ਲੜਨਗੇ।

Show More

Related Articles

Leave a Reply

Your email address will not be published. Required fields are marked *

Close