International

ਮੋਦੀ ਆਪਣਾ ਸਟੈਂਡ ਸਪਸ਼ਟ ਕਰਨ: ਇਮਰਾਨ ਖਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਟਵੀਟ ਕਰਕੇ ਦਾਅਵਾ ਕੀਤਾ ਹੈ ਕਿ ਭਾਰਤ ਦੇ ਪੀਐਮ ਨਰੇਂਦਰ ਮੋਦੀ ਨੇ ਪਾਕਿ ਦੇ ਕੌਮੀ ਦਿਵਸ ਮੌਕੇ ਸੰਦੇਸ਼ ਭੇਜ ਕੇ ਵਧਾਈ ਦਿੱਤੀ ਹੈ। ਉਨ੍ਹਾਂ ਦੇ ਇਸ ਦਾਅਵੇ ਮਗਰੋਂ ਹੁਣ ਕਾਂਗਰਸ ਨੇ ਪੀਐਮ ਮੋਦੀ ਨੂੰ ਇਸ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਹੈ। ਦਰਅਸਲ ਇਮਰਾਨ ਖ਼ਾਨ ਨੇ ਪੀਐਮ ਮੋਦੀ ਦਾ ਕਥਿਤ ਮੈਸੇਜ ਟਵੀਟ ਕੀਤਾ ਹੈ। ਇਸ ਦੇ ਮੁਤਾਬਕ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਇਕੱਠੇ ਮਿਲ-ਜੁਲ ਕੇ ਕੰਮ ਕਰਨਾ ਹੋਏਗਾ।
ਹਾਲਾਂਕਿ, ਇਸ ਦੇ ਬਾਅਦ ਕਾਂਗਰਸ ਨੇ ਪੀਐਮ ਮੋਦੀ ਨੂੰ ਜਵਾਬ ਮੰਗਿਆ ਹੈ। ਕਾਂਗਰਸ ਦੀ ਮਹਿਲਾ ਬੁਲਾਰਾ ਪ੍ਰਿਅੰਕਾ ਚਤੁਰਵੇਦੀ ਨੇ ਕਿਹਾ ਕਿ ਪੀਐਮ ਮੋਦੀ ਨੂੰ ਇਸ ’ਤੇ ਆਪਣਾ ਰੁਖ਼ ਸਾਫ ਕਰਨਾ ਚਾਹੀਦਾ ਹੈ। ਉਨ੍ਹਾਂ ਟਵੀਟ ਕਰਕੇ ਮੋਦੀ ਨੂੰ ਪੁੱਛਿਆ ਕਿ ਦੇਸ਼ ਇਮਰਾਨ ਖ਼ਾਨ ਵੱਲੋਂ ਕੀਤੇ ਟਵੀਟ ਦਾ ਸੱਚ ਜਾਣਨਾ ਚਾਹੁੰਦਾ ਹੈ। ਖ਼ਾਸ ਕਰਕੇ ਜਦੋਂ ਸਰਕਾਰ ਵੱਲੋਂ ਭਾਰਤ ਵਿੱਚ ਪਾਕਿਸਤਾਨ ਦੇ ਪ੍ਰੋਗਰਾਮ ਦਾ ਬਾਈਕਾਟ ਕੀਤਾ ਗਿਆ ਹੈ।
ਉੱਧਰ, ਭਾਰਤ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਕੌਮੀ ਦਿਵਸ ’ਤੇ ਪੀਐਮ ਨਰੇਂਦਰ ਮੋਦੀ ਵੱਲੋਂ ਭੇਜੀ ਚਿੱਠੀ ਇੱਕ ਰਸਮੀ ਤੌਰ ’ਤੇ ਭੇਜੀ ਗਈ ਚਿੱਠੀ ਹੈ ਜਿਸ ’ਤੇ ਉਨ੍ਹਾਂ ਦੇ ਦਸਤਖ਼ਤ ਨਹੀਂ ਹਨ। ਪਿਛਲੇ 70 ਸਾਲਾਂ ਤੋਂ ਲਗਾਤਾਰ ਇਸ ਤਰ੍ਹਾਂ ਦੀ ਚਿੱਠੀ ਭੇਜੀ ਜਾ ਰਹੀ ਹੈ। ਕੂਟਨੀਤਿਕ ਪਰੰਪਰਾ ਦੇ ਤਹਿਤ ਜਿਨ੍ਹਾਂ ਦੇਸ਼ਾਂ ਨਾਲ ਭਾਰਤ ਦੇ ਕੂਟਨੀਤਿਕ ਸਬੰਧ ਹੋਣ, ਇਸ ਤਰ੍ਹਾਂ ਦੀ ਚਿੱਠੀ ਉਨ੍ਹਾਂ ਦੇਸ਼ਾਂ ਨੂੰ ਉਨ੍ਹਾਂ ਦੇ ਕੌਮੀ ਦਿਵਸ ਮੌਕੇ ਭੇਜੀ ਜਾਂਦੀ ਹੈ।

Show More

Related Articles

Leave a Reply

Your email address will not be published. Required fields are marked *

Close