National

ਟ੍ਰੈਕਟਰ ਰੈਲੀ ਵਿਚ ਮਾਰੇ ਗਏ ਨਵਰੀਤ ਦੀ ਐਕਸਰੇ ਰਿਪੋਰਟ ਦੀ ਪੜਤਾਲ ਕਰਨ ਲਈ ਮਾਹਿਰਾਂ ਦਾ ਬੋਰਡ ਕਾਇਮ ਕਰਨ ਦਾ ਹੁਕਮ

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਮਾਰੇ ਗਏ 25 ਸਾਲਾ ਨਵਰੀਤ ਸਿੰਘ ਦੀ ਐਕਸ-ਰੇ ਰਿਪੋਰਟ ਦੀ ਪੜਤਾਲ ਕਰਨ ਲਈ ਸਿਹਤ ਵਿਭਾਗ ਦੇ ਮਾਹਿਰਾਂ ਦਾ ਬੋਰਡ ਕਾਇਮ ਕਰਨ ਦੇ ਹੁਕਮ ਦਿੱਤੇ ਹਨ। ਜਸਟਿਸ ਯੋਗੇਸ਼ ਖੰਨਾ ਨੇ ਇਥੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦੇ ਡਾਕਟਰਾਂ ਨੂੰ ਵੀ ਕਿਹਾ ਕਿ ਉਹ ਐਕਸ-ਰੇ ਰਿਪੋਰਟ ਨੂੰ ਅਸਲ ਐਕਸ-ਰੇ ਪਲੇਟ ਤੋਂ ਤਿਆਰ ਕਰਨ, ਜੋ ਦਿੱਲੀ ਪੁਲੀਸ ਨੇ ਉੱਤਰ ਪ੍ਰਦੇਸ਼ ਪੁਲੀਸ ਨੂੰ ਪ੍ਰਾਪਤ ਕੀਤੀ ਹੈ। ਹਾਈ ਕੋਰਟ ਨੇ ਕਿਹਾ ਕਿ ਬੋਰਡ ਵਿੱਚ ਮੈਡੀਕਲ ਅਤੇ ਫੋਰੈਂਸਿਕ ਮਾਹਿਰ ਅਤੇ ਹੋਰਨਾਂ ਦੇ ਨਾਲ ਰੇਡੀਓਲੋਜਿਸਟ ਸ਼ਾਮਲ ਕਰਕੇ ਰਿਪੋਰਟ ਦੀ ਪੜਤਾਲ ਕੀਤੀ ਜਾਵੇ।। ਹਾਈ ਕੋਰਟ ਨੇ ਕਿਹਾ ਕਿ ਬੋਰਡ ਦੀ ਸਥਾਪਨਾ ਦਿੱਲੀ ਸਰਕਾਰ ਦੇ ਸਿਹਤ ਵਿਭਾਗ ਦੇ ਸੈਕਟਰੀ ਦੁਆਰਾ ਕੀਤੀ ਜਾਏਗੀ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ 14 ਅਪਰੈਲ ਨੂੰ ਪਾ ਦਿੱਤੀ ਗਈ।

Show More

Related Articles

Leave a Reply

Your email address will not be published. Required fields are marked *

Close