National

ਮਮਤਾ ਬੈਨਰਜੀ ਤੇ ਪੀਐਮ ਮੋਦੀ ਇੱਕੋ ਜਿਹੇ ਹਨ: ਰਾਹੁਲ ਗਾਂਧੀ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਸ਼ਨਿੱਚਰਵਾਰ ਨੂੰ ਵਿਰੋਧੀਆਂ ਤੇ ਆਪਣੇ ਸਿਆਸੀ ਹਮਲੇ ਤੇਜ਼ ਕਰ ਦਿੱਤੇ ਹਨ। ਰਾਹੁਲ ਗਾਂਧੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਕਰਨ ਦੇ ਢੰਗ ਨੂੰ ਇੱਕੋ ਜਿਹਾ ਕਰਾਰ ਦਿੱਤਾ।
ਕਾਂਗਰਸ ਨੇ ਪ੍ਰਧਾਨ ਨੇ ਕਿਹਾ ਕਿ ਦੋਵੇਂ ਹੀ ਸਰਕਾਰਾਂ ਬਿਨਾਂ ਕਿਸੇ ਦੀ ਸਲਾਹ ਲਏ ਤੇ ਲੋਕਾਂ ਦੀ ਆਵਾਜ਼ ਨੂੰ ਅਣਗੋਲਿਆ ਕਰਕੇ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਤੇ ਸੀਐਮ ਮਮਤਾ ਦੀ ਕਾਰਗੁਜ਼ਾਰੀ ਇੱਕੋ ਜਿਹੀ ਹੈ, ਦੋਵੇਂ ਆਪਣੇ ਭਾਸ਼ਣਾਂ ਚ ਸਿਰਫ ਝੂਝੇ ਵਾਅਦੇ ਕਰਦੇ ਹਨ।
ਅਪ੍ਰੈਲ 2016 ਮਗਰੋਂ ਰਾਹੁਲ ਦੀ ਇਹ ਪਹਿਲੀ ਪੱਛਮੀ ਬੰਗਾਲ ਚ ਰੈਲੀ ਹੈ। ਰਾਹੁਲ ਗਾਂਧੀ ਨੇ ਮਾਲਦਾ ਵਿਖੇ ਕੀਤੀ ਇਸ ਰੈਲੀ ਚ ਕਿਹਾ, ‘ਨਰਿੰਦਰ ਮੋਦੀ ਆਪਣੇ ਭਾਸ਼ਣਾਂ ਚ ਝੂਠ ਬੋਲਦੇ ਹਨ। ਜਿੱਥੇ ਵੀ ਉਹ ਜਾਂਦੇ ਹਨ ਇਕ ਤੋਂ ਬਾਅਦ ਇਕ ਝੂਠ ਬੋਲਦੇ ਹਨ। ਪੁਰਾਣੇ ਦਿਨਾਂ ਚ ਜਿਵੇਂ ਵਾਮਵੰਥੀ ਢੰਗ ਵਰਤੇ ਜਾਂਦੇ ਸਨ, ਮਮਤਾ ਉਹੀ ਢੰਗ ਵਰਤ ਰਹੀ ਹਨ।’
ਮਮਤਾ ਤੇ ਤਿੱਖਾ ਵਾਰ ਕਰਦਿਆਂ ਉਨ੍ਹਾਂ ਕਿਹਾ, ਬੰਗਾਲ ਸਿਫਰ ਇਕੋ ਵਿਕਅਤੀ ਚਲਾ ਰਿਹਾ ਹੈ। ਉਹ ਕਿਸੇ ਨਾਲ ਵੀ ਸਲਾਹ ਨਹੀਂ ਕਰਦੀ ਹਨ। ਉਹ ਜਾਣਦੀ ਹਨ ਕਿ ਉਨ੍ਹਾਂ ਨੂੰ ਕੀ ਕਰਨਾ ਹੈ। ਕੀ ਬੰਗਾਲ ਦੀ ਆਵਾਜ਼ ਨਹੀਂ ਹੈ? ਕਾਂਗਰਸ ਵਰਕਰਾਂ ਨੂੰ ਇੱਥੇ ਕੁਟਿਆ ਜਾਂਦਾ ਹੈ। ਤੁਹਾਨੂੰ ਡਰਨ ਦੀ ਲੋੜ ਨਹੀਂ ਹੈ। ਅਸੀਂ ਕੇਂਦਰ ਚ ਸਰਕਾਰ ਬਣਾਉਣ ਜਾ ਰਹੇ ਹਨ ਤੇ ਦੇਖਾਂਗੇ ਕਿ ਅਸੀਂ ਕੀ ਕਰਦੇ ਹਾਂ।’
ਕਾਂਗਰਸ ਚ ਛੱਡ ਮਾਲਦਾ ਦੀ ਸੰਸਦ ਮੈਂਬਰ ਮੌਸਮ ਬੇਨਜੀਰ ਨੂਰ ਨੇ ਟੀਐਮਸੀ ਦਾ ਪੱਲਾ ਫੜ ਲਿਆ ਹੈ। ਨੂਰ ਨੂੰ ਵੀ ਰਾਹੁਲ ਗਾਂਧੀ ਨੇ ਨਿਸ਼ਾਨੇ ਤੇ ਲਿਆ। ਰਾਹੁਲ ਨੇ ਰੈਲੀ ਚ ਕਿਹਾ ਕਿ ਇੱਥੇ ਸਭ ਨੇ ਹਮੇਸ਼ਾ ਕਾਂਗਰਸ ਨੂੰ ਵੋਟ ਪਾਈ ਹੈ। ਇਸ ਵਾਰ ਇਕ ਵਿਅਕਤੀ ਨੇ ਸਾਨੂੰ ਧੋਖਾ ਦਿੱਤਾ ਹੈ। ਯਾਦ ਰੱਖੋ, ਭੁੱਲਣਾ ਨਹੀਂ ਕਿ ਇਕ ਸਾਬਕਾ ਕਾਂਗਰਸ ਉਮੀਦਵਾਰ ਨੇ ਤੁਹਾਡੇ ਸਾਰਿਆਂ ਨਾਲ ਧੋਖਾ ਕੀਤਾ ਹੈ।

Show More

Related Articles

Leave a Reply

Your email address will not be published. Required fields are marked *

Close