Punjab

ਫਰਜ਼ੀ ਕਾਗਜ਼ਾਂ ਨਾਲ ਫੌਜ ’ਚ ਭਰਤੀ 65 ਜਵਾਨਾਂ ’ਤੇ ਪਰਚਾ ਦਰਜ

ਲੁਧਿਆਣਾ: ਫੌਜ ਵਿੱਚ ਫਰਜ਼ੀ ਦਸਤਾਵੇਜ਼ਾਂ ਦਾ ਇਸਤੇਮਾਲ ਕਰਕੇ ਭਰਤੀ ਹੋਣ ਵਾਲੇ ਕੁੱਲ 65 ਜਵਾਨਾਂ ’ਤੇ ਪਰਚਾ ਦਰਜ ਕਤਾ ਗਿਆ ਹੈ। ਨਿਰਦੇਸ਼ਕ ਰਿਕਰੂਟਿੰਗ ਕਰਨਲ ਵਿਸ਼ਾਲ ਦੂਬੇ ਦੇ ਬਿਆਨਾਂ ’ਤੇ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਦੱਸ ਦੇਈਏ ਕਿ ਪੁਲਿਸ ਨੇ ਹਾਲੇ ਤਕ ਦੋ ਮਹੀਨਿਆਂ ਵਿੱਚ ਸਿਰਫ ਇੱਕ ਸ਼ਖ਼ਸ ਨੂੰ ਹੀ ਗ੍ਰਿਫ਼ਤਾਰ ਕੀਤਾ ਹੈ। ਦੂਬੇ ਨੇ ਦੱਸਿਆ ਕਿ ਭਰਤੀ ਘਪਲੇ ਦੇ ਮਾਮਲੇ ਬਾਅਦ ਉਨ੍ਹਾਂ ਜਾਂਚ ਕੀਤੀ ਤੇ 35 ਜਣਿਆਂ ’ਤੇ ਮਾਮਲਾ ਦਰਜ ਕਰਵਾਇਆ। ਜਾਂਚ ਜਾਰੀ ਸੀ ਤਾਂ ਇਸ ਵਿੱਚ 30 ਹੋਰ ਮੁਲਜ਼ਮਾਂ ਦਾ ਨਾਂ ਸਾਹਮਣੇ ਆਇਆ ਹੈ। ਇਹ ਸਾਰੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਫੌਜ ਵਿੱਚ ਭਰਤੀ ਹੋਏ ਜੋ ਹੁਣ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨੌਕਰੀ ਕਰ ਰਹੇ ਹਨ।ਜਾਂਚ ਵਿੱਚ ਪਤਾ ਲੱਗਾ ਹੈ ਕਿ ਘਪਲੇ ਦਾ ਮਾਸਟਰਮਾਈਂਡ ਸਾਬਕਾ ਫੌਜੀ ਮਹਿੰਦਰਪਾਲ ਹੈ ਜਿਸ ਨੇ ਚਾਰ ਸਾਲਾਂ ਵਿੱਚ 150 ਤੋਂ ਵੱਧ ਲੋਕਾਂ ਦੇ ਜਾਅਲੀ ਦਸਤਾਵੇਜ਼ ਬਣਵਾਏ ਤੇ ਉਨ੍ਹਾਂ ਨੂੰ ਫੌਜ ਦੀ ਨੌਕਰੀ ਦਿਵਾਈ। ਇਨ੍ਹਾਂ ਦਸਤਾਵੇਜ਼ਾਂ ਵਿੱਚ ਜ਼ਿਆਦਾਤਰ ਆਧਾਰ ਕਾਰਡ ਸ਼ਾਮਲ ਹਨ। ਹੁਣ ਫਰਜ਼ੀ ਦਸਤਾਵੇਜ਼ਾਂ ਨਾਲ ਫੌਜ ਵਿੱਚ ਭਰਤੀ ਹੋਣ ਵਾਲੇ ਜਵਾਨਾਂ ਦੀ ਗਿਣਤੀ 65 ਹੋ ਗਈ ਹੈ।

Show More

Related Articles

Leave a Reply

Your email address will not be published. Required fields are marked *

Close