International

ਚੀਨ : ਕੈਮੀਕਲ ਪਲਾਂਟ ’ਚ ਹੋਏ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ 47 ਹੋਈ

ਚੀਨ ਵਿਚ ਇਕ ਕੈਮੀਕਲ ਪਲਾਂਟ ਵਿਚ ਸ਼ਕਤੀਸ਼ਾਲੀ ਧਮਾਕੇ ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ ਵਧਕੇ ਸ਼ੁੱਕਰਵਾਰ ਨੂੰ 47 ਹੋ ਗਈ। ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਭਾਲ ਤੇ ਬਚਾਅ ਮੁਹਿੰਮ ਚਲਾਉਣ ਲਈ ਹਰ ਸੰਭਵ ਯਤਨ ਕਰਨ ਲਈ ਕਿਹਾ। ਝਿਆਂਗਸ਼ੁਈ ਕਾਊਂਟੀ ਦੀ ਸਰਕਾਰ ਮੁਤਾਬਕ ਜਿਆਂਗਸੁ ਸੂਬੇ ਦੇ ਯਾਂਗਚੇਂਗ ਵਿਚ ਇਕ ਰਾਸਾਇਣਕ ਉਦਯੋਗ ਪਾਰਕ ਵਿਚ ਪਰਟੀਲਾਈਜਰ ਫੈਕਟਰੀ ਵਿਚ ਅੱਗ ਲੱਗਣ ਦੇ ਬਾਅਦ ਧਮਾਕਾ ਹੋਇਆ।ਸਰਕਾਰੀ ਸਮਾਚਾਰ ਪੱਤਰ ‘ਚਾਇਨਾ ਡੇਲੀ ਅਨੁਸਾਰ 47 ਲੋਕਾਂ ਦੀ ਮੌਤ ਹੋ ਗਈ ਅਤੇ 90 ਲੋਕ ਗੰਭੀਰ ਤੌਰ ਉਤੇ ਜ਼ਖਮੀ ਹਨ। ਰਾਸ਼ਟਰਪਤੀ ਅਤੇ ਚੀਨ ਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਸ਼ੀ ਨੇ ਭਾਲ ਅਤੇ ਬਚਾਅ ਮੁਹਿੰਮ ਚਲਾਉਣ ਲਈ ਹਰ ਸੰਭਵ ਯਤਨ ਕਰਨ ਲਈ ਕਿਹਾ।ਯੂਰੋਪ ਦੀ ਪੰਜ ਰੋਜ਼ਾ ਯਾਤਰਾ ਉਤੇ ਗਏ ਸ਼ੀ ਨੇ ਕਿਹਾ ਕਿ ਫਸੇ ਹੋਏ ਲੋਕਾਂ ਦੀ ਭਾਲ ਲਈ ਹਰ ਸੰਭਵ ਯਤਨ ਕੀਤੇ ਜਾਣ ਅਤੇ ਜ਼ਖਮੀਆਂ ਦਾ ਸਮੇਂ ਉਤੇ ਇਲਾਜ ਕਰਾਵਹਿਟਾ ਜਾਵੇ ਅਤੇ ਰਾਹਤ ਕੰਮ ਚਲਾੲ ਜਾਣ। ਉਨ੍ਹਾਂ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਆਦੇਸ਼ ਦਿੱਤੇ। ਐਂਮਰਜੈਸੀ ਪ੍ਰਬੰਧਨ ਮੰਤਰਾਲੇ ਨੇ ਦੱਸਿਆ ਕਿ ਘਟਨਾ ਸਥਾਨ ਤੋਂ 88 ਲੋਕਾਂ ਨੂੰ ਬਚਾਇਆ ਗਿਆ ਹੈ।ਦੇਖਣ ਵਾਲਿਆਂ ਦਾ ਕਹਿਣਾ ਹੈ ਕਿ ਕਈ ਮਜ਼ਦੂਰ ਧਮਾਕੇ ਬਾਅਦ ਖੂਨ  ਨਾਲ ਲਥਪਥ ਫੈਕਟਰੀ ਤੋਂ ਨਿਕਲਦੇ ਦੇਖੇ ਗਏ। ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਪਲਾਂਟ ਵਿਚ ਫਸੇ ਲੋਕਾਂ ਨੂੰ ਕੱਢਣ ਲਈ ਹਰ ਸੰਭਵ ਯਤਨ ਕੀਤੇ ਜਾਣ। ਉਨ੍ਹਾਂ ਘਟਨਾ ਦੀ ਜਾਂਚ ਦੇ ਆਦੇਸ਼ ਵੀ ਦਿੱਤੇ।

Show More

Related Articles

Leave a Reply

Your email address will not be published. Required fields are marked *

Close