Canada

ਕੈਨੇਡਾ ਦੀ ਸਭ ਤੋਂ ਵੱਡੀ ਚਰਚ ‘ਚ 50 ਲੋਕਾਂ ਦੀ ਮੌਜੂਦਗੀ ‘ਚ ਪਾਦਰੀ ‘ਤੇ ਚਾਕੂ ਨਾਲ ਹਮਲਾ

ਮਾਂਟਰੀਅਲ – ਕੈਨੇਡਾ ਦੇ ਮਾਂਟਰੀਅਲ ਸ਼ਹਿਰ ‘ਚ ਸਭ ਤੋਂ ਵੱਡੀ ਚਰਚ ‘ਸੈਂਟ ਜੋਸੇਫ ਓਰੇਟਰੀ’ ‘ਚ ਪ੍ਰਾਥਨਾ ਸਭਾ ਦੌਰਾਨ ਇਕ ਸ਼ੱਕੀ ਨੇ ਕਰੀਬ 50 ਲੋਕਾਂ ਦੀ ਮੌਜੂਦਗੀ ‘ਚ ਇਕ ਪਾਦਰੀ ‘ਤੇ ਚਾਕੂ ਨਾਲ ਹਮਲਾ ਕੀਤਾ। ਰੋਮ ਕੈਥੋਲਿਕ ਬੇਸੀਲਿਕਾ ‘ਚ ਸ਼ੱਕੀ ਨੂੰ ਹਮਲੇ ਦੇ ਤੁਰੰਤ ਬਾਅਦ ਸਥਾਨਕ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਸਵੇਰੇ ਕਰੀਬ 8:40 ਮਿੰਟ ‘ਤੇ ਉਸ ਨੇ ਕਰੀਬ 50 ਲੋਕਾਂ ਅਤੇ ਟੀ. ਵੀ. ਦੇਖ ਰਹੇ ਦਰਸ਼ਕਾਂ ਦੇ ਸਾਹਮਣੇ ਹਮਲਾ ਕੀਤਾ ਸੀ।ਪਾਦਰੀ ਕਲੋਡੇ ਗ੍ਰੋਓ ਨੂੰ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ। ਪੁਲਸ ਨੇ ਏ. ਐੱਫ. ਪੀ. ਨੂੰ ਦੱਸਿਆ ਕਿ ਪਾਦਰੀ ਗ੍ਰੋਓ ਦੇ ਸਰੀਰ ਦੇ ਉਪਰੀ ਹਿੱਸੇ ‘ਚ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਕਿਹਾ ਕਿ ਅਸੀਂ ਇਸ ਹਮਲੇ ਦੀ ਜਾਂਚ ਕਰ ਰਹੇ ਹਾਂ ਕਿ ਕਿਤੇ ਹਮਲਾਵਰ ਦੀ ਪਾਦਰੀ ਨਾਲ ਨਿੱਜੀ ਦੁਸ਼ਮਣੀ ਤਾਂ ਨਹੀਂ ਸੀ।

Show More

Related Articles

Leave a Reply

Your email address will not be published. Required fields are marked *

Close