Punjab

ਕੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਵਾਰਸ ਬਣ ਸਕਣਗੇ ਨਵਜੋਤ ਸਿੱਧੂ?

ਪੰਜਾਬ ਦੇ ਕੈਬਿਨੇਟ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਦਾ ਵਿਵਾਦਾਂ ਨਾਲ ਪਿਆ ਹੀ ਰਹਿੰਦਾ ਹੈ। ਉਹ ਕੁਝ ਨਾ ਕੁਝ ਚਿਰ ਪਿੱਛੋਂ ਕਿਸੇ ਨਾ ਕਿਸੇ ਨਵੇਂ ਵਿਵਾਦ ਵਿੱਚ ਨਾਂਹ–ਨਾਂਹ ਕਰਦੇ ਫਸ ਹੀ ਜਾਂਦੇ ਹਨ।
55 ਸਾਲਾ ਗ੍ਰੈਜੂਏਟ ਸ੍ਰੀ ਨਵਜੋਤ ਸਿੰਘ ਸਿੱਧੂ ਕਈ ਵਾਰ ਆਮ ਲੋਕਾਂ ਤੋਂ ਵੱਖਰੀ ਕਿਸਮ ਦਾ ਸਟੈਂਡ ਲੈ ਲੈਂਦੇ ਹਨ; ਜੇ ਇਹ ਕਹਿ ਲਿਆ ਜਾਵੇ ਕਿ ਉਨ੍ਹਾਂ ਦਾ ਸਟੈਂਡ ਖ਼ਾਸ ਤੌਰ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਟੈਂਡ ਤੋਂ ਤਾਂ ਉਲਟ ਹੀ ਹੁੰਦਾ ਹੈ। ਇੱਕ ਵਾਰ ਰਾਸ਼ਟਰੀ ਪੱਧਰ ਉੱਤੇ ਵੱਖੋ–ਵੱਖਰੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਵਿੱਚ ਚੋਣ ਪ੍ਰਚਾਰ ਕਰਦਿਆਂ ਉਨ੍ਹਾਂ ਆਖ ਦਿੱਤਾ ਸੀ ਕਿ ‘ਕੈਪਟਨ ਤਾਂ ਫ਼ੌਜ ਦੇ ਕੈਪਟਨ ਹਨ, ਮੇਰੇ ਕੈਪਟਨ ਤਾਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਹਨ।’
ਸ੍ਰੀ ਸਿੱਧੂ ਖ਼ੁਦ ਨੂੰ ਇਸ ਵੇਲੇ ਕੈਪਟਨ ਅਮਰਿੰਦਰ ਦਾ ਜਾਨਸ਼ੀਨ (ਉੱਤਰ–ਅਧਿਕਾਰੀ ਜਾਂ ਸਿਆਸੀ ਵਾਰਸ) ਬਣਾ ਕੇ ਪੇਸ਼ ਕਰ ਰਹੇ ਹਨ ਤੇ ਜਦੋਂ ਵੀ ਕਦੇ ਇਹ ਦੋਵੇਂ ਸ਼ਖ਼ਸੀਅਤਾਂ ਮਿਲਦੀਆਂ ਹਨ, ਤਾਂ ਸ੍ਰੀ ਸਿੱਧੂ ਤਦ ਕੈਪਟਨ ਨੂੰ ਆਪਣੇ ਪਿਤਾ–ਸਮਾਨ ਵੀ ਆਖਦੇ ਹਨ। ਹਾਲੇ ਇਹ ਤਾਂ ਭਵਿੱਖ ਦੇ ਗਰਭ ਵਿੱਚ ਹੀ ਹੈ ਕਿ ਸ੍ਰੀ ਨਵਜੋਤ ਸਿੱਧੂ ਭਵਿੱਖ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਜਾਨਸ਼ੀਨ ਬਣਦੇ ਹਨ ਜਾਂ ਨਹੀਂ। ਬੀਤੀ 26 ਫ਼ਰਵਰੀ ਨੂੰ ਜਦੋਂ ਭਾਰਤੀ ਹਵਾਈ ਫ਼ੌਜ ਨੇ ਪਾਕਿਸਤਾਨ ’ਚ ਬਾਲਾਕੋਟ ਵਿਖੇ ਮੌਜੂਦ ਅੱਤਵਾਦੀਆਂ ਦੇ ਕੈਂਪਾਂ ਉੱਤੇ ਹਮਲਾ ਕੀਤਾ ਸੀ, ਤਦ ਸ੍ਰੀ ਸਿੱਧੂ ਨੇ ਉਸ ਆਪਰੇਸ਼ਨ ਦੌਰਾਨ ਮਾਰੇ ਗਏ ਪਾਕਿਸਤਾਨੀ ਦਹਿਸ਼ਤਗਰਦਾਂ ਦੀ ਗਿਣਤੀ ਉੱਤੇ ਸੁਆਲ ਉਠਾਏ ਸਨ।
ਜਦੋਂ ਸ੍ਰੀ ਨਵਜੋਤ ਸਿੰਘ ਸਿੱਧੂ ਅਗਸਤ 2018 ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ–ਚੁਕਾਈ ਸਮਾਰੋਹ ਵਿੱਚ ਗਏ ਸਨ, ਤਦ ਉਨ੍ਹਾਂ ਪਾਕਿਸਤਾਨੀ ਫ਼ੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾ ਲਈ ਸੀ ਤੇ ਭਾਰਤ ਵਿੱਚ ਉਸ ਦਾ ਵਿਵਾਦ ਪੈਦਾ ਹੋ ਗਿਆ ਸੀ। ਇਸ ਦੇ ਜਵਾਬ ਵਿੱਚ ਸ੍ਰੀ ਸਿੱਧੂ ਨੇ ਆਖਿਆ ਸੀ ਕਿ ਉਨ੍ਹਾਂ ਨੂੰ ਜਦੋਂ ਸ੍ਰੀ ਬਾਜਵਾ ਨੇ ਦੱਸਿਆ ਸੀ ਕਿ ਉਹ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਤਿਆਰ ਹਨ, ਤਾਂ ਉਹ ਬਹੁਤ ਖ਼ੁਸ਼ ਹੋ ਗਏ ਸਨ।
ਹਾਲੇ ਪਿੱਛੇ ਜਿਹੇ ਜਦੋਂ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਮੋਗਾ ਦੀ ਰੈਲੀ ਨੂੰ ਸੰਬੋਧਨ ਕੀਤਾ ਸੀ; ਤਦ ਸ੍ਰੀ ਸਿੱਧੂ ਨੂੰ ਉੱਥੇ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਸੀ, ਤਦ ਵੀ ਉਹ ਨਾਰਾਜ਼ ਹੋ ਗਏ ਸਨ।ਸ੍ਰੀ ਸਿੱਧੂ ਉੱਤੇ ਇਹ ਵੀ ਦੋਸ਼ ਲੱਗਦਾ ਰਿਹਾ ਹੈ ਕਿ ਉਹ ਆਪਣੇ ਮਹਿਕਮੇ ਦੀਆਂ ਸਥਾਨਕ ਇਕਾਈਆਂ ਉੱਤੇ ਘੱਟ ਧਿਆਨ ਦਿੰਦੇ ਹਨ, ਕੁਝ ਵੱਡੇ ਹਿਤਾਂ ਉੱਤੇ ਆਪਣਾ ਧਿਆਨ ਵੱਧ ਕੇਂਦ੍ਰਿਤ ਕਰਦੇ ਹਨ।

Show More

Related Articles

Leave a Reply

Your email address will not be published. Required fields are marked *

Close