Punjab

ਧੂਰੀ ਦੇ ਹੜਤਾਲੀ ਕਿਸਾਨ ਨੂੰ ਪੁਲਿਸ ਜਬਰੀ ਚੁੱਕ ਲੈ ਗਈ ਹਸਪਤਾਲ

ਧੂਰੀ ’ਚ ਬੀਤੇ ਸੋਮਵਾਰ ਤੋਂ ਅਣਮਿੱਥੇ ਸਮੇਂ ਲਈ ਭੁੱਖ–ਹੜਤਾਲ ’ਤੇ ਬੈਠੇ ਗੰਨਾ–ਉਤਪਾਦਕ ਕਿਸਾਨ ਨੂੰ ਅੱਜ ਪੁਲਿਸ ਵੱਲੋਂ ਕਥਿਤ ਤੌਰ ’ਤੇ ਜ਼ਬਰਦਸਤੀ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਗੰਨਾ–ਉਤਪਾਦਕ ਕਿਸਾਨ ਸਥਾਨਕ ਖੰਡ ਮਿਲ ਵਿਰੁੱਧ ਦੋ ਵੱਖੋ–ਵੱਖਰੇ ਸਥਾਨਾਂ ਉੱਤੇ ਰੋਸ ਮੁਜ਼ਾਹਰੇ ਕਰ ਰਹੇ ਹਨ। ਉਨ੍ਹਾਂ ਦਾ ਇੱਕ ਮੁਜ਼ਾਹਰਾ ਸਥਾਨਕ ਖੰਡ ਮਿਲ ਦੇ ਬਾਹਰ ਚੱਲ ਰਿਹਾ ਹੈ ਤੇ ਦੂਜਾ ਧੂਰੀ ਦੀ ਸੰਗਰੂਰ–ਲੁਧਿਆਣਾ ਰੋਡ ਉੱਤੇ ਲੱਗਾ ਹੋਇਆ ਹੈ। 70 ਸਾਲਾ ਮਹਿੰਦਰ ਸਿੰਘ ਨੇ ਤਿੰਨ ਦਿਨ ਪਹਿਲਾਂ ਖੰਡ ਮਿਲ ਦੇ ਬਾਹਰ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ਼ ਅਰੰਭੀ ਸੀ। ਪੁਲਿਸ ਮੁਤਾਬਕ ਹੜਤਾਲੀ ਕਿਸਾਨ ਦੀ ਹਾਲਤ ਠੀਕ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ।ਇਸ ਤੋਂ ਪਹਿਲਾਂ, ਸ਼ਾਮ ਨੂੰ ਪੁਲਿਸ ਨੇ ਕਿਸਾਨ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਸੀ ਪਰ ਕਿਸਾਨਾਂ ਨੇ ਪੁਲਿਸ ਦਾ ਵਿਰੋਧ ਕੀਤਾ ਤੇ ਪੁਲਿਸ ਪਰਤ ਗਈ। ਪਰ ਬਾਅਦ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਪੁਲਿਸ ਨੇ ਦੂਜੀ ਵਾਰ ਮੁੜ ਕੋਸ਼ਿਸ਼ ਕੀਤੀ ਤੇ ਜ਼ਬਰਦਸਤੀ ਸ੍ਰੀ ਮਹਿੰਦਰ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਇਆ।ਧੂਰੀ ਸਦਰ ਪੁਲਿਸ ਥਾਣਾ ਦੇ ਇੰਸਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।ਵੱਖੋ–ਵੱਖਰੀਆਂ ਕਿਸਾਨ ਜੱਥੇਬੰਦੀਆਂ ਦੇ ਕਿਸਾਨ ਸੋਮਵਾਰ ਨੂੰ ਮਿੱਲ ਦੇ ਬਾਹਰ ਰੋਸ–ਧਰਨੇ ’ਤੇ ਬੈਠ ਗਏ ਸਨ; ਜਦ ਕਿ ਸੈਂਕੜੇ ਗੰਨਾ ਉਤਪਾਦਕ ਕਿਸਾਨ ਪਿਛਲੇ 14 ਦਿਨਾਂ ਤੋਂ ਸੰਗਰੂਰ–ਲੁਧਿਆਣਾ ਸੜਕ ’ਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ।ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜਨਰਲ ਸਕੱਤਰ ਨਿਰੰਜਣ ਸਿੰਘ ਧੌਲਾ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਮਹਿੰਦਰ ਸਿੰਘ ਹੁਰਾਂ ਦੀ ਜਾਨ ਖ਼ਤਰੇ ਵਿੱਚ ਸੀ ਪਰ ਪੁਲਿਸ ਨੇ ਸਾਡੇ ਵਿਰੁੱਧ ਗ਼ੈਰ–ਜਮਹੂਰੀ ਕਾਰਵਾਈ ਕੀਤੀ ਹੈ। ਪ੍ਰਸ਼ਾਸਨ ਨੂੰ ਕਿਸਾਨਾਂ ਨੂੰ ਪਰੇਸ਼ਾਨ ਕਰਨ ਦੀ ਥਾਂ ਸਗੋਂ ਮਸਲਾ ਹੱਲ ਕਰਨਾ ਚਾਹੀਦਾ ਹੈ। ਇੱਕ ਹੋਰ ਕਿਸਾਨ ਜਾਗਰ ਸਿੰਘ ਨੇ ਹੁਣ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਸ੍ਰੀ ਨਿਰੰਜਣ ਸਿੰਘ ਧੌਲ਼ਾ ਨੇ ਦੱਸਿਆ ਕਿ ਮੰਗਾਂ ਮੰਨੇ ਜਾਣ ਤੱਕ ਵਿਰੋਧ ਜਾਰੀ ਰਹੇਗਾ।

Show More

Related Articles

Leave a Reply

Your email address will not be published. Required fields are marked *

Close