International

ਸ਼ਾਹੀ ਅਪਾਰਟਮੈਂਟ ’ਚ ਰਹਿਣ ਵਾਲੇ ਨੀਰਵ ਮੋਦੀ ਨੇ ਜੇਲ੍ਹ ’ਚ ਮਨਾਈ ਹੋਲੀ

ਭਾਰਤ ’ਚ ਪੰਜਾਬ ਨੈਸ਼ਨਲ ਬੈਂਕ ਨਾਲ ‘ਹਜ਼ਾਰਾਂ ਕਰੋੜ ਰੁਪਏ ਦਾ ਵਿੱਤੀ ਘੁਟਾਲਾ’ ਕਰ ਕੇ ਵਿਦੇਸ਼ ਵਿੱਚ ਭਗੌੜਾ ਹੋਣ ਵਾਲੇ ਹੀਰਾ–ਵਪਾਰੀ ਨੀਰਵ ਮੋਦੀ ਨੇ ਐਤਕੀਂ ਹੋਲੀ ਦਾ ਤਿਉਹਾਰ ਇੰਗਲੈਂਡ ਦੀ ਸਭ ਤੋਂ ਵੱਧ ਭੀੜ–ਭੜੱਕੇ ਵਾਲੀ ਜੇਲ੍ਹ ਵਿ਼ੱਚ ਮਨਾਇਆ।
ਕੱਲ੍ਹ 48 ਸਾਲਾ ਨੀਰਵ ਮੋਦੀ ਦੀ ਗ੍ਰਿਫ਼ਤਾਰੀ ਹੋਈ ਸੀ ਤੇ ਜ਼ਿਲ੍ਹਾ ਜੱਜ ਮੇਰੀ ਮੈਲਨ ਦੀ ਅਦਾਲਤ ਨੇ ਉਸ ਨੂੰ ਜ਼ਮਾਨਤ ਉੱਤੇ ਰਿਹਾਅ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਜੱਜ ਨੇ ਨੀਰਵ ਮੋਦੀ ਨੂੰ 29 ਮਾਰਚ ਤੱਕ ਹਿਰਾਸਤ ਵਿੱਚ ਭੇਜਿਆ ਹੈ।
ਨੀਰਵ ਮੋਦੀ ਨੂੰ ਜੇਲ੍ਹ ਵਿੱਚ ਕਿਸੇ ਵੱਖਰੀ ਕੋਠੜੀ ਵਿੱਚ ਰੱਖੇ ਜਾਣ ਦੀ ਸੰਭਾਵਨਾ ਹੈ। ਇਸ ਜੇਲ੍ਹ ਵਿੱਚ ਇਸ ਵੇਲੇ 1,430 ਦੇ ਲਗਭਗ ਕੈਦੀ ਹਨ; ਜਿਨ੍ਹਾਂ ਵਿੱਚੋਂ ਕੁਝ ਬਹੁਤ ਖ਼ਤਰਨਾਕ ਕਿਸਮ ਦੇ ਅਪਰਾਧੀ ਵੀ ਹਨ। ਇਹ ਜੇਲ੍ਹ ਮਹਾਰਾਣੀ ਵਿਕਟੋਰੀਆ ਦੇ ਜੁੱਗ ਦੀ ਹੈ।
ਇਸ ਜੇਲ੍ਹ ਵਿੱਚ ਜ਼ਿਆਦਾਤਰ ਕੈਦੀ ਨਸ਼ਿਆਂ ਦੀ ਸਮੱਗਲਿੰਗ ਤੇ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ਤੋਂ ਪੀੜਤ ਹਨ।
ਪਿਛਲੇ ਇੱਕ ਸਾਲ ਤੋਂ ਨੀਰਵ ਮੋਦੀ ਲੰਦਨ ਦੇ ਪੱਛਮੀ ਸਿਰੇ ਉੱਤੇ ਸੈਂਟਰ–ਪੁਆਇੰਟ ਵਿਖੇ ਸਥਿਤ ਇੱਕ ਸ਼ਾਹੀ ਅਪਾਰਟਮੈਂਟ ਵਿੱਚ ਰਹਿੰਦਾ ਰਿਹਾ ਹੈ। ਨੀਰਵ ਮੋਦੀ ਬਾਰੇ ਇਹ ਵੀ ਆਖਿਆ ਜਾ ਰਿਹਾ ਹੈ ਕਿ ਉਹ ਇੰਗਲੈਂਡ ਵਿੱਚ ਕਾਨੂੰਨੀ ਤਰੀਕੇ ਹੀ ਆਇਆ ਹੈ ਤੇ ਇੱਥੇ ਉਸ ਨੇ ਬਾਕਾਇਦਾ ਨੈਸ਼ਨਲ ਇਨਸ਼ਯੋਰੈਂਸ ਨੰਬਰ ਵੀ ਹਾਸਲ ਕੀਤਾ ਹੈ ਤੇ ਇਹ ਨੰਬਰ ਸਿਰਫ਼ ਕਾਨੂੰਨੀ ਨਿਵਾਸੀਆਂ ਨੂੰ ਹੀ ਦਿੱਤਾ ਜਾਂਦਾ ਹੈ। ਇਸ ਦੇਸ਼ ਵਿੱਚ ਕਾਰੋਬਾਰ ਕਰਨ ਲਈ ਇਹ ਨੰਬਰ ਜ਼ਰੂਰ ਲੈਣਾ ਪੈਂਦਾ ਹੈ।
ਇਹ ਵੀ ਪਤਾ ਲੱਗਾ ਹੈ ਕਿ ਨੀਰਵ ਮੋਦੀ ਕੌਂਸਲ ਟੈਕਸ ਵੀ ਭਰਦਾ ਰਿਹਾ ਹੈ

Show More

Related Articles

Leave a Reply

Your email address will not be published. Required fields are marked *

Close