National

ਜਿੱਥੇ ਹੋਲੀ ਮੌਕੇ ਨੰਗੇ ਪੈਰੀਂ ਅੰਗਿਆਰਾਂ ’ਤੇ ਚੱਲਦੇ ਨੇ ਪਿੰਡ ਵਾਸੀ

ਹਰ ਸਾਲ ਸਮੂਹ ਭਾਰਤੀ ਇੱਕਜੁਟਤਾ ਨਾਲ ਰੰਗਾਂ ਦਾ ਤਿਉਹਾਰ ਹੋਲੀ ਮਨਾਉਂਦੇ ਹਨ। ਪਰ ਗੁਜਰਾਤ ਦੇ ਸੂਰਤ ਜ਼ਿਲ੍ਹੇ ਦਾ ਇੱਕ ਪਿੰਡ ਸਰਸ ਹੈ, ਜਿੱਥੇ ਹੋਲੀ ਦਾ ਤਿਉਹਾਰ ਕਾਫ਼ੀ ਰੋਮਾਂਚਕ ਤਰੀਕੇ ਮਨਾਇਆ ਜਾਂਦਾ ਹੈ।
ਇੱਥੇ ਹੋਲੀ ਦੇ ਤਿਉਹਾਰ ਤੋਂ ਇੱਕ ਰਾਤ ਪਹਿਲਾਂ ‘ਹੋਲਿਕਾ ਦਹਿਨ’ ਦੀ ਰਸਮ ਹੁੰਦੀ ਹੈ, ਜਿੱਥੇ ਸ਼ਰਧਾਲੂ ਬਲ਼ਦੇ ਕੋਲ਼ਿਆਂ ਦੇ ਅੰਗਿਆਰਾਂ ਉੱਤੇ ਨੰਗੇ ਪੈਰੀਂ ਚੱਲਦੇ ਹਨ। ਆਲੇ–ਦੁਆਲੇ ਭਜਨ, ਗੀਤ ਤੇ ਨੱਚਣ–ਗਾਉਣ ਚੱਲਦਾ ਰਹਿੰਦਾ ਹੈ।ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਇੰਝ ਕਰਨ ਨਾਲ ਉਨ੍ਹਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਅਤੇ ਸਾਰੇ ਮਸਲੇ ਤੇ ਸਮੱਸਿਆਵਾਂ ਵੀ ਖ਼ਤਮ ਹੋ ਜਾਂਦੇ ਹਨ। ਇਸ ਪਿੰਡ ਇਹ ਰਸਮ ਸਦੀਆਂ ਤੋਂ ਚੱਲੀ ਆ ਰਹੀ ਹੈ।

Show More

Related Articles

Leave a Reply

Your email address will not be published. Required fields are marked *

Close