National

​​​​​​​ਨੀਰਵ ਮੋਦੀ ਦੀਆਂ 173 ਪੇਂਟਿੰਗਜ਼ ਤੇ 11 ਕਾਰਾਂ ਹੋਣਗੀਆਂ ਨੀਲਾਮ

ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ‘ਘੁਟਾਲੇਬਾਜ਼’ ਨੀਰਵ ਮੋਦੀ ਦੀਆਂ 173 ਪੇਂਟਿੰਗਜ਼ ਅਤੇ ਉਸ ਦੇ 11 ਵਾਹਨ ਵੇਚੇ ਜਾ ਰਹੇ ਹਨ। ਇਸ ਲਈ ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਤੋਂ ਇਜਾਜ਼ਤ ਲਈ ਗਈ ਹੈ।ਉਸੇ ਅਦਾਲਤ ਨੇ ਨੀਰਵ ਮੋਦੀ ਦੀ ਪਤਨੀ ਅਮੀ ਦੇ ਵੀ ਗ਼ੈਰ–ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ। ਇਸ ਤੋਂ ਪਹਿਲਾਂ ED ਨੇ ਅਮੀ ਵਿਰੁੱਧ ਪੂਰਕ ਦੋਸ਼ ਆਇਦ ਕੀਤੇ ਸਨ। ਨੀਰਵ ਮੋਦੀ 2 ਅਰਬ ਡਾਲਰ ਦੇ ਘੁਟਾਲੇ ਵਿੱਚ ਸ਼ਾਮਲ ਹੈ, ਜੋ ਪੰਜਾਬ ਨੈਸ਼ਨਲ ਬੈਂਕ ਨਾਲ ਕੀਤਾ ਗਿਆ ਸੀ।
ਨੀਰਵ ਮੋਦੀ ਦੀਆਂ 173 ਪੇਂਟਿੰਗਜ਼ ਹਨ, ਜਿਨ੍ਹਾਂ ਦੀ ਕੀਮਤ 57.72 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ਉਸ ਦੇ 11 ਵਾਹਨ ਵੀ ਹਨ; ਜਿਨ੍ਹਾਂ ਵਿੱਚ ਰੋਲਜ਼ ਰਾਇਸ, ਪੋਰਸ਼, ਮਰਸਿਡੀਜ਼ ਤੇ ਟੋਯੋਟਾ ਫ਼ਾਰਚੂਨਰ ਕਾਰਾਂ ਵੀ ਸ਼ਾਮਲ ਹਨ। ਇਸੇ ਮਹੀਨੇ ਇਨ੍ਹਾਂ ਦੀ ਇੱਕ ਜਨਤਕ ਨੀਲਾਮੀ ਕੀਤੀ ਜਾਵੇਗੀ।
ਅਦਾਲਤ ਨੇ ਆਮਦਨ ਟੈਕਸ ਵਿਭਾਗ ਨੂੰ ਨੀਰਵ ਦੀਆਂ ਜ਼ਬਤ ਕੀਤੀਆਂ 68 ਹੋਰ ਪੇਂਟਿੰਗਜ਼ ਦੀ ਨੀਲਾਮੀ ਦੀ ਵੀ ਇਜਾਜ਼ਤ ਦਿੱਤੀ ਹੋਈ ਹੈ। ਅੱਜ ਨੀਰਵ ਮੋਦੀ ਨੂੰ ਇੰਗਲੈਂਡ ਦੀ ਰਾਜਧਾਨੀ ਲੰਦਨ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

Show More

Related Articles

Leave a Reply

Your email address will not be published. Required fields are marked *

Close