International

ਫਾਇਨਾਂਸ਼ੀਅਲ ਡਿਸਕਲੋਜ਼ਰ ਸਟੇਟਮੈਂਟ ਸਮੇਂ ਸਿਰ ਜਮ੍ਹਾਂ ਨਹੀਂ ਕਰਵਾ ਸਕੇ ਟਰੂਡੋ

ਓਟਵਾ,: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੱਕ ਵਾਰੀ ਫਿਰ ਫੈਡਰਲ ਐਥਿਕਸ ਨਿਯਮਾਂ ਦੀ ਪਾਲਣਾ ਨਹੀਂ ਕਰ ਪਾਏ। ਇਸ ਵਾਰੀ ਉਹ ਐਥਿਕਸ ਕਮਿਸ਼ਨਰ ਕੋਲ ਫਾਇਨਾਂਸ਼ੀਅਲ ਡਿਸਕਲੋਜ਼ਰ ਸਟੇਟਮੈਂਟ ਸਮੇਂ ਸਿਰ ਜਮ੍ਹਾਂ ਨਹੀਂ ਕਰਵਾ ਸਕੇ। ਇੱਥੇ ਦੱਸਣਾ ਬਣਦਾ ਹੈ ਕਿ ਹਰੇਕ ਐਮਪੀ ਨੂੰ ਕੈਨੇਡਾ ਗੈਜ਼ੇਟ ਵਿੱਚ ਆਪਣੀ ਚੋਣ ਬਾਰੇ ਵੇਰਵਾ ਪ੍ਰਕਾਸਿ਼ਤ ਹੋਣ ਤੋਂ 60 ਦਿਨਾਂ ਦੇ ਅੰਦਰ ਅੰਦਰ ਆਪਣਾ ਫਾਇਨਾਂਸ਼ੀਅਲ ਡਿਸਕਲੋਜ਼ਰ ਸਟੇਟਮੈਂਟ ਫਾਈਲ ਕਰਵਾਉਣਾ ਹੁੰਦਾ ਹੈ। ਟਰੂਡੋ ਦੇ ਮਾਮਲੇ ਵਿੱਚ ਇਹ ਸਮਾਂ ਸੀਮਾਂ 13 ਜਨਵਰੀ ਸੀ। ਪਿਛਲੇ ਸਾਲ ਅਕਤੂਬਰ ਵਿੱਚ 338 ਐਮਪੀਜ਼ ਚੁਣੇ ਗਏ ਸਨ ਤੇ ਟਰੂਡੋ ਵੀ ਉਨ੍ਹਾਂ ਵਿੱਚੋਂ ਇੱਕ ਸਨ। ਕਮਿਸ਼ਨਰ ਮਾਰੀਓ ਡਿਓਨ ਵੱਲੋਂ ਮੈਂਬਰਾਂ ਦੇ ਸਬੰਧ ਵਿੱਚ ਆਖਰੀ ਵਾਰੀ 5 ਫਰਵਰੀ ਨੂੰ ਸਟੇਟਸ ਰਿਪੋਰਟ ਅਪਡੇਟ ਕੀਤੀ ਗਈ ਤੇ ਉਦੋਂ ਤੱਕ ਵੀ ਟਰੂਡੋ ਨੇ ਇਹ ਸਟੇਟਮੈਂਟ ਐਥਿਕਸ ਕਮਿਸ਼ਨਰ ਕੋਲ ਜਮ੍ਹਾਂ ਨਹੀਂ ਸੀ ਕਰਵਾਈ।
ਪ੍ਰਧਾਨ ਮੰਤਰੀ ਆਫਿਸ ਦਾ ਕਹਿਣਾ ਹੈ ਕਿ ਇਸ ਸਟੇਟਮੈਂਟ ਨੂੰ ਫਾਈਲ ਕਰਨ ਵਿੱਚ ਹੋਈ ਦੇਰ ਪ੍ਰਸ਼ਾਸਕੀ ਚੂਕ ਕਾਰਨ ਹੋਈ ਜਿਸ ਨੂੰ ਠੀਕ ਕੀਤਾ ਜਾ ਰਿਹਾ ਹੈ। ਐਥਿਕਸ ਕਮਿਸ਼ਨਰ ਦੀ ਵੈੱਬਸਾਈਟ ੳੱੁਤੇ ਕੰਪਲਾਇੰਸ ਸਟੇਟਸ ਰਿਪੋਰਟ ਹੁਣ ਬੁੱਧਵਾਰ ਨੂੰ ਮੁੜ ਅਪਡੇਟ ਕੀਤੀ ਜਾਵੇਗੀ। ਇਸ ਸਟੇਟਮੈਂਟ ਨੂੰ ਫਾਈਲ ਕਰਨ ਵਿੱਚ ਮਿਥੀ ਗਈ ਸਮਾਂ ਸੀਮਾਂ ਪੂਰੀ ਨਾ ਕਰ ਸਕਣ ਕਾਰਨ ਕੋਈ ਜੁਰਮਾਨਾਂ ਨਹੀਂ ਲੱਗਦਾ। ਇਸ ਸਟੇਟਮੈਂਟ ਵਿੱਚ ਐਮਪੀਜ਼ ਨੇ ਆਪਣੀ ਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਿਜੀ ਹਿਤਾਂ ਬਾਰੇ ਵਿਸਥਾਰ ਸਹਿਤ ਵੇਰਵਾ ਮੁਹੱਈਆ ਕਰਵਾਉਣਾ ਹੁੰਦਾ ਹੈ।

Show More

Related Articles

Leave a Reply

Your email address will not be published. Required fields are marked *

Close