Canada

ਕੈਨੇਡਾ: ਮਿਸੀਸਾਗਾ ਵਿੱਚ ਇੱਕ ਇਮਾਰਤ ਨੂੰ ਲੱਗੀ ਅੱਗ, ਤਿੰਨ ਜ਼ਖਮੀ, ਹਸਪਤਾਲ ਭਰਤੀ

ਮਿਸੀਸਾਗਾ,  ਮਿਸੀਸਾਗਾ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗਣ ਤੋਂ ਬਾਅਦ ਧੂੰਆਂ ਚੜ੍ਹ ਜਾਣ ਕਾਰਨ ਇੱਕ ਪੁਰਸ, ਮਹਿਲਾ ਤੇ ਬੱਚੇ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਇਹ ਅੱਗ ਲੇਕਸੋਰ ਬੋਲੀਵੀਆਰਡ ਤੇ ਹਾਈ ਸਟਰੀਟ ਦਰਮਿਆਨ ਮਿਸੀਸਾਗਾ ਰੋਡ ਉੱਤੇ ਸਥਿਤ ਬਿਲਡਿੰਗ ਉੱਤੇ ਸਵੇਰੇ 4:00 ਵਜੇ ਲੱਗੀ। ਮਿਸੀਸਾਗਾ ਫਾਇਰ ਪਲਾਟੂਨ ਚੀਫ ਲੁਇਗੀ ਡੈਵੋਲੀ ਨੇ ਬੁੱਧਵਾਰ ਸਵੇਰੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਜਦੋਂ ਅਮਲਾ ਮੌਕੇ ਉੱਤੇ ਪਹੁੰਚਿਆ ਤਾਂ ਉਨ੍ਹਾਂ ਦੇਖਿਆ ਕਿ ਇੱਕ ਮਹਿਲਾ ਇੱਕੇ ਕੇਕ ਸਾਪ ਦੇ ਉੱਤੇ ਵਾਲੀ ਖਿੜਕੀ ਉੱਤੇ ਲਮਕ ਰਹੀ ਸੀ।  ਇਸ ਮਹਿਲਾ ਨੂੰ ਫਾਇਰਫਾਈਟਰਜ ਵੱਲੋਂ ਬਚਾਅ ਲਿਆ ਗਿਆ ਤੇ ਇੱਕ ਬੱਚਾ ਤੇ ਪੁਰਸ ਬਿਨਾਂ ਕਿਸੇ ਦੀ ਮਦਦ ਦੇ ਇਮਾਰਤ ਵਿੱਚੋਂ ਬਾਹਰ ਆਉਣ ਵਿੱਚ ਸਫਲ ਰਹੇ। ਪੁਰਸ, ਮਹਿਲਾ ਤੇ ਤਿੰਨ ਸਾਲਾ ਬੱਚੇ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਉਣ ਲਈ ਫਾਇਰ ਇਨਵੈਸਟੀਗੇਟਰ ਮੌਕੇ ਉੱਤੇ ਸੀ।

Show More

Related Articles

Leave a Reply

Your email address will not be published. Required fields are marked *

Close