Canada

ਕੈਨੇਡਾ: ਜਨਰਲ ਮੋਟਰਜ਼ ਦੇ ਅਸੈਂਬਲੀ ਪਲਾਂਟ ਦੇ ਭਵਿੱਖ ਨੂੰ ਲੈ ਕੇ ਕੰਪਨੀ ਖਿਲਾਫ ਚਲਾਈ ਜਾਣ ਵਾਲੀ ਮੀਡੀਆ ਕੈਂਪੇਨ ਹਾਲ ਦੀ ਘੜੀ ਮੁਲਤਵੀ

ਟੋਰਾਂਟੋ, ਯੂਨੀਫੌਰ ਦਾ ਕਹਿਣਾ ਹੈ ਕਿ ਓਸ਼ਵਾ, ਓਨਟਾਰੀਓ ਸਥਿਤ ਜਨਰਲ ਮੋਟਰਜ਼ ਦੇ ਅਸੈਂਬਲੀ ਪਲਾਂਟ ਦੇ ਭਵਿੱਖ ਨੂੰ ਲੈ ਕੇ ਆਟੋਨਿਰਮਾਤਾ ਕੰਪਨੀ ਨਾਲ ਸਕਾਰਾਤਮਕ ਗੱਲਬਾਤ ਹੋਣ ਕਾਰਨ ਉਨ੍ਹਾਂ ਵੱਲੋਂ ਕੰਪਨੀ ਖਿਲਾਫ ਚਲਾਈ ਜਾਣ ਵਾਲੀ ਮੀਡੀਆ ਕੈਂਪੇਨ ਹਾਲ ਦੀ ਘੜੀ ਮੁਲਤਵੀ ਕਰ ਦਿੱਤੀ ਗਈ ਹੈ। ਯੂਨੀਅਨ ਨੇ ਦੱਸਿਆ ਕਿ ਕੰਪਨੀ ਇਹ ਸਪਸ਼ਟ ਕਰ ਚੁੱਕੀ ਹੈ ਕਿ ਇਸ ਸਾਲ ਦੇ ਅੰਤ ਤੋਂ ਬਾਅਦ ਉਹ ਓਸ਼ਵਾ ਪਲਾਂਟ ਵਿੱਚ ਗੱਡੀਆਂ ਦੇ ਨਿਰਮਾਣ ਦਾ ਕੰਮ ਜਾਰੀ ਨਹੀਂ ਰੱਖੇਗੀ। ਪਰ ਕੰਪਨੀ ਨੇ ਭਰੋਸਾ ਦਿਵਾਇਆ ਹੈ ਕਿ ਕੁੱਝ ਨੌਕਰੀਆਂ ਨੂੰ ਜਾਰੀ ਰੱਖਣ ਲਈ ਕੁੱਝ ਕੰਮ ਚੱਲਦਾ ਰੱਖਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਯੂਨੀਅਨ ਦੇ ਪ੍ਰੈਜ਼ੀਡੈਂਟ ਜੈਰੀ ਡਾਇਸ, ਜਿਨ੍ਹਾਂ ਮੰਗਲਵਾਰ ਨੂੰ ਡਿਟਰਾਇਟ ਵਿੱਚ ਸੀਨੀਅਰ ਜੀਐਮ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ, ਨੇ ਆਖਿਆ ਕਿ ਇਸ ਸਬੰਧੀ ਡੀਲ ਕੁੱਝ ਹਫਤਿਆਂ ਵਿੱਚ ਸਿਰੇ ਚੜ੍ਹ ਸਕਦੀ ਹੈ। ਪਰ ਇਸ ਦੇ ਨਾਲ ਹੀ ਉਨ੍ਹਾਂ ਇਸ ਮੀਟਿੰਗ ਸਬੰਧੀ ਹੋਰ ਵੇਰਵੇ ਦੇਣ ਤੋਂ ਇਨਕਾਰ ਕੀਤਾ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਅਜੇ ਵੀ ਇਹ ਸਪਸ਼ਟ ਨਹੀਂ ਹੈ ਕਿ ਇਹ ਗੱਲਬਾਤ ਕਿਸ ਤਰ੍ਹਾਂ ਮੁੱਕੇਗੀ ਪਰ ਯੋਜਨਾ ਖਾਲੀ ਇਮਾਰਤਾਂ ਨੂੰ ਮੇਨਟੇਨ ਕਰਨ ਤੋਂ ਕਿਤੇ ਜਿ਼ਆਦਾ ਸਾਰਥਕ ਹੋਵੇਗੀ। ਯੂਨੀਅਨ ਨੇ ਆਖਿਆ ਕਿ 25 ਫਰਵਰੀ ਤੋਂ ਸ਼ੁਰੂ ਹੋਈ ਇਸ ਸਕਾਰਾਤਮਕ ਗੱਲਬਾਤ ਦੇ ਮੱਦੇਨਜ਼ਰ ਉਨ੍ਹਾਂ ਨੇ ਕੰਪਨੀ ਖਿਲਾਫ ਆਪਣੀ ਮੀਡੀਆ ਕੈਂਪੇਨ ਨੂੰ ਮੁਲਤਵੀ ਕਰ ਦਿੱਤਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਧਿਰਾਂ ਆਉਣ ਵਾਲੇ ਹਫਤਿਆਂ ਵਿੱਚ ਗੱਲਬਾਤ ਜਾਰੀ ਰੱਖਣ ਲਈ ਸਹਿਮਤ ਹੋਈਆਂ ਹਨ।

Show More

Related Articles

Leave a Reply

Your email address will not be published. Required fields are marked *

Close