International

ਅਫਰੀਕਾ ਦੇ ਤਿੰਨ ਦੇਸ਼ਾਂ ’ਚ ਆਏ ਚੱਕਰਵਾਤੀ ’ਚ 1000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਣ ਦਾ ਡਰ

ਚਾਰ ਦਿਨ ਪਹਿਲਾਂ ਮੋਜਾਂਬਿਕ ਵਿਚ ਆਏ ਚੱਕਰਵਾਤ ਸਕਾਈਲੋਨ ਨਾਲ ਦੇਸ਼ ਵਿਚ 1000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਣ ਦਾ ਖਾਦਸਾ ਹੈ। ਰਾਸ਼ਟਰ ਦੇ ਨਾਮ ਆਪਣੇ ਸੰਦੇਸ਼ ਵਿਚ ਮੋਜਾਂਬਿਕ ਦੇ ਰਾਸ਼ਟਰਪਤੀ ਫਿਲਿਪ ਨਊਸੀ ਨੇ ਕਿਹਾ ਕਿ ਅਜੇ ਤੱਕ ਆਧਿਕਾਰਤ ਤੌਰ ਉਤੇ 84 ਮੌਤਾਂ ਦੀ ਪੁਸ਼ਟੀ ਹੋਈ ਹੈ। ਪ੍ਰੰਤੂ ਅਸਲ ਅੰਕੜੇ ਉਦੋਂ ਸਾਹਮਣੇ ਆਉਣਗੇ ਜਦੋਂ ਹਵਾਈ ਸਰਵੇ ਕੀਤਾ ਜਾਵੇਗਾ। ਵੈਸੇ ਅਨੁਮਾਨ ਹੈ ਕਿ 1000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਇਸ ਸਥਿਤੀ ਨੂੰ ਭਿਆਨਕ ਐਂਮਰਜੈਂਸੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਲੱਖਾਂ ਲੋਕ ਖਤਰੇ ਵਿਚ ਹਨ।
ਇਕ ਗੈਰ ਲਾਭਕਾਰੀ ਸੰਸਥਾ ਵੱਲੋਂ ਜਾਰੀ ਹਵਾਈ ਫੋਟੋਗ੍ਰਾਫ ਵਿਚ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਹੜ੍ਹ ਦਾ ਪਾਣੀ ਘਰਾਂ ਦੀਆਂ ਖਿੜਕੀਆਂ ਤੱਕ ਪਹੁੰਚ ਗਿਆ ਹੈ। ਇਸ ਤੋਂ ਹਜ਼ਾਰਾਂ ਲੋਕ ਆਪਣੇ ਘਰਾਂ ਦੀਆਂ ਛੱਤਾਂ ਉਤੇ ਫਸੇ ਹੋਏ ਹਨ। ਉਥੇ ਰੈਡਕਰਾਸ ਸੁਸਾਇਟੀ ਵੱਲੋਂ ਵੀ ਜਾਬੀ ਬਿਆਨ ਵਿਚ ਕਿਹਾ ਗਿਆ ਹੈ ਕਿ 5 ਲੱਖ ਆਬਾਦੀ ਵਾਲੇ ਸ਼ਹਿਰ ਕਰੀਬ 90 ਫੀਸਦੀ ਤਬਾਹ ਤਬਾਹ ਹੋ ਗਿਆ ਹੈ। ਰੈਡ ਕਰਾਸ ਸੁਸਾਇਟੀ ਮੁਤਾਬਕ ਸਥਿਤੀ ਬਹੁਤ ਖਤਰਨਾਕ ਹੈ। ਵੱਡੇ ਪੇਮਾਨੇ ਉਤੇ ਤਬਾਹੀ ਹੋਈ ਹੈ।ਸਰਕਾਰੀ ਅੰਕੜਿਆਂ ਮੁਤਾਬਕ ਤਿੰਨੇ ਦੇਸ਼ਾਂ ਵਿਚ 215 ਤੋਂ ਵੱਧ ਲੋਕ ਮਾਰੇ ਗਏ ਸਨ, ਜ਼ਿੰਮਬਾਵੇ ਦੇ ਪੂਰਬੀ ਚਿਮਾਨਾਨੀ ਖੇਤਰ ਵਿਚ 80 ਤੋਂ ਜ਼ਿਆਦਾ ਮੌਤਾਂ ਹੋ ਗਈਆਂ ਅਤੇ ਮਿਲਾਵੀ ਵਿਚ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਪੂਰਬੀ ਜ਼ਿੰਬਾਬਵੇ ਵਿਚ ਵੱਡੀ ਗਿਣਤੀ ਵਿਚ ਜ਼ਖਮੀ ਹੋ ਗਏ ਹਨ ਅਤੇ 1000 ਤੋਂ ਜ਼ਿਆਦਾ ਘਰ ਤਬਾਹ ਹੋ ਗਏ।

Show More

Related Articles

Leave a Reply

Your email address will not be published. Required fields are marked *

Close