Sports

ਪੰਜਵੇਂ ਵਨ ਡੇ ‘ਚ ਵੀ ਸ਼੍ਰੀਲੰਕਾ ਨੂੰ ਹਰਾ ਕੇ ਦੱਖਣੀ ਅਫਰੀਕਾ ਨੇ ਕੀਤਾ ਸੀਰੀਜ਼ ‘ਤੇ ਕਬਜਾ

ਕੇਪਟਾਊਨ— ਦੱਖਣ ਅਫਰੀਕਾ ਨੇ ਕੇਪਟਾਊਨ ‘ਚ ਖੇਡੇ ਗਏ ਪੰਜਵੇਂ ਵਨਡੇ ‘ਚ ਸ਼੍ਰੀਲੰਕਾ ਨੂੰ ਡਕਵਰਥ-ਲੁਈਸ ਦੀ ਮਦਦ ਨਾਲ 41 ਦੌੜਾਂ ਨਾਲ ਹਰਾ ਕੇ ਸੀਰੀਜ ‘ਚ 5-0 ਨਾਲ ਵਾਇਟਵਾਸ਼ ਕਰ ਦਿੱਤਾ। ਸ਼੍ਰੀਲੰਕਾ ਦੀ ਟੀਮ ਪਹਿਲਾਂ ਖੇਡਦੇ ਹੋਏ 225 ਦੌੜਾਂ ਬਣਾ ਕੇ ਆਲ ਆਊਟ ਹੋ ਗਈ, ਜਿਸ ਦੇ ਜਵਾਬ ‘ਚ ਦੱਖਣ ਅਫਰੀਕਾ ਦਾ ਸਕੋਰ ਜਦ 28 ਓਵਰ ‘ਚ 135/2 ਸੀ, ਉਦੋਂ ਮੈਦਾਨ ਦੀ ਖ਼ਰਾਬ ਰੋਸ਼ਨੀ ਦੇ ਕਾਰਨ ਮੈਚ ਰੋਕਨਾ ਪਿਆ ਤੇ ਇਸ ਤੋਂ ਬਾਅਦ ਮੈਚ ਸ਼ੁਰੂ ਨਹੀਂ ਹੋ ਪਾਇਆ। ਏਡੇਨ ਮਾਰਕਰਾਮ ਨੂੰ 67 ਦੌੜਾਂ ਦੀ ਪਾਰੀ ਲਈ ਮੈਨ ਆਫ ਦ ਮੈਚ ਅਤੇ ਕਵਿੰਟਨ ਡੀ ਕਾਕ ਨੂੰ ਪੰਜ ਮੈਚਾਂ ‘ਚ 353 ਦੌੜਾਂ ਬਣਾਉਣ ਲਈ ਮੈਨ ਆਫ ਦ ਸੀਰੀਜ ਚੁਣਿਆ ਗਿਆ।ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਦਾ ਫ਼ੈਸਲਾ ਲਿਆ, ਪਰ ਇਕ ਵਾਰ ਫਿਰ ਉਨ੍ਹਾਂ ਦੇ ਬੱਲੇਬਾਜ਼ ਫਲਾਪ ਰਹੇ। ਕੁਸ਼ਲ ਮੈਂਡਿਸ ਨੇ ਪਾਰੀ ਦਾ ਇਕਮਾਤਰ ਅਰਧਸ਼ਤਕ ਲਗਾਇਆ ਤੇ 56 ਦੌੜਾਂ ਬਨਾਈਆਂ। ਉਨ੍ਹਾਂ ਤੋਂ ਇਲਾਵਾ ਪ੍ਰਿਅਮਲ ਪਰੇਰਿਆ ਨੇ 33, ਇਸੁਰੁ ਉਦਾਨਾ ਨੇ 32 ਅਤੇ ਐਂਜੇਲੋ ਪਰੇਰਿਆ ਨੇ 31 ਦੌੜਾਂ ਦੀ ਪਾਰੀ ਖੇਡੀ। ਸ਼੍ਰੀਲੰਕਾ ਦੀ ਟੀਮ 49.3 ਓਵਰ ‘ਚ 225 ਦੌੜਾਂ ਬਣਾ ਕੇ ਆਲ ਆਊਟ ਹੋਈ ਤੇ ਦੱਖਣ ਅਫਰੀਕਾ ਵੱਲੋਂ ਕਗਿਸੋ ਰਬਾਡਾ ਨੇ ਤਿੰਨ, ਏਨਰਿਕ ਨਾਰਟਜੇ ਤੇ ਇਮਰਾਨ ਤਾਹਿਰ ਨੇ ਦੋ-ਦੋ ਤੇ ਲੁੰਗੀ ਐਨਗੀਡੀ ਤੇ ਐਂਡੀਲੇ ਫੇਕਲੁਕਵਾਔ ਨੇ ਇਕ-ਇਕ ਵਿਕਟ ਹਾਸਲ ਕੀਤੀ।
ਟੀਚੇ ਦੇ ਜਵਾਬ ‘ਚ ਦੱਖਣ ਅਫਰੀਕਾ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਬਿਹਤਰੀਨ ਫ਼ਾਰਮ ‘ਚ ਚੱਲ ਰਹੇ ਕਵਿੰਟਨ ਡੀ ਕਾਕ ਸਿਰਫ 6 ਦੌੜਾਂ ਬਣਾ ਕੇ ਆਊਟ ਹੋ ਗਏ। ਏਡੇਨ ਮਾਰਕਰਾਮ ਨੇ ਫਾਫ ਡੂ ਪਲੇਸੀ (24) ਦੇ ਨਾਲ ਦੂਜੇ ਵਿਕਟ ਲਈ 70 ਦੌੜਾਂ ਦੀ ਸਾਂਝੇਦਾਰੀ ਨਿਭਾਈ। ਉਨ੍ਹਾਂ ਨੇ ਆਪਣਾ ਅਰਧ ਸੈਕੜੇ ਪੂਰਾ ਕੀਤਾ ਤੇ ਜਦੋਂ ਮੈਚ ਰੁੱਕਿਆ ਤੱਦ 67 ਦੌੜਾਂ ਬਣਾ ਕੇ ਨਾਬਾਦ ਸਨ। ਉਨ੍ਹਾਂ ਦੇ ਨਾਲ ਰਸੀ ਵੈਨ ਡਰ ਡਸੇਨ 28 ਦੌੜਾਂ ਬਣਾ ਕੇ ਨਾਬਾਦ ਰਹੇ। ਸ਼੍ਰੀਲੰਕਾ ਦੇ ਨਾਲ ਲਸਿਥ ਮਲਿੰਗਾ ਤੇ ਥਿਸਾਰਾ ਪਰੇਰਿਆ ਨੇ ਇਕ-ਇਕ ਵਿਕਟ ਹਾਸਲ ਕੀਤੀ।
ਕਵਿੰਟਨ ਡੀ ਕਾਕ ਨੇ ਸੀਰੀਜ ‘ਚ ਸਭ ਤੋਂ ਜ਼ਿਆਦਾ 353 ਦੌੜਾਂ ਬਣਾਈਆਂ, ਉਥੇ ਹੀ ਇਮਰਾਨ ਤਾਹਿਰ ਨੇ ਸਭ ਤੋਂ ਜ਼ਿਆਦਾ 9 ਵਿਕੇਟ ਹਾਸਲ ਕੀਤੀਆਂ। ਦੋਨਾਂ ਟੀਮਾਂ ਦੇ ‘ਚ ਹੁਣ 19 ਮਾਰਚ ਤੋਂ ਤਿੰਨ ਮੈਚਾਂ ਦੀ ਟੀ20 ਸੀਰੀਜ ਖੇਡੀ ਜਾਵੇਗੀ।

Show More

Related Articles

Leave a Reply

Your email address will not be published. Required fields are marked *

Close