National

ਗੋਆ ਦੇ ਮੁੱਖ ਮੰਤਰੀ ਮਨੋਹਰ ਪਰਿਕਰ ਦੀ ਹਾਲਤ ਬੇਹੱਦ ਨਾਜ਼ੁਕ

ਗੋਆ ਦੇ ਮੁੱਖ ਮੰਤਰੀ ਮਨੋਹਰ ਪਰਿਕਰ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ। ਮੁੱਖ ਮੰਤਰੀ ਦੇ ਦਫ਼ਤਰ ਨੇ ਟਵੀਟ ਰਾਹੀਂ ਐਤਵਾਰ ਦੇਰ ਸ਼ਾਮੀਂ ਇਹ ਜਾਣਕਾਰੀ ਦਿੱਤੀ। ਇਹ ਵੀ ਦੱਸਿਆ ਗਿਆ ਹੈ ਕਿ ਡਾਕਟਰ ਸ੍ਰੀ ਪਰਿਕਰ ਨੂੰ ਠੀਕ ਕਰਨ ਦੇ ਹਰ ਸੰਭਵ ਜਤਨ ਕਰ ਰਹੇ ਹਨ।
ਹਾਲੇ ਇੱਕ ਦਿਨ ਪਹਿਲਾਂ ਹੀ ਮੁੱਖ ਮੰਤਰੀ ਦਫ਼ਤਰ ਨੇ ਦੱਸਿਆ ਸੀ ਕਿ ਸ੍ਰੀ ਪਰਿਕਾਰ ਦੀ ਹਾਲਤ ਸਕਿਰ ਬਣੀ ਹੋਈ ਹੈ। ਚੇਤੇ ਰਹੇ ਕਿ ਸ੍ਰੀ ਪਰਿਕਰ ਦੀ ਹਾਲਤ ਸ਼ੁੱਕਰਵਾਰ ਰਾਤੀਂ ਅਚਾਨਕ ਵਿਗੜ ਗਈ ਸੀ। ਸ੍ਰੀ ਪਰਿਕਰ ਬੀਤੇ ਵਰ੍ਹੇ ਫ਼ਰਵਰੀ ਤੋਂ ਹੀ ਹੀ ਪੈਨਕ੍ਰੀਆਜ਼ ਗ੍ਰੰਥੀ ਦੇ ਕੈਂਸਰ ਰੋਗ ਨਾਲ ਜੂਝ ਰਹੇ ਹਨ ਪਰ ਗੋਆ ਵਿੱਚ ਕਿਉਂਕਿ ਭਾਜਪਾ ਕੋਲ ਉਨ੍ਹਾਂ ਦਾ ਕੋਈ ਬਦਲ ਨਹੀਂ ਹੈ, ਇਸੇ ਲਈ ਉਨ੍ਹਾਂ ਨੇ ਮੁੱਖ ਮੰਤਰੀ ਦੀ ਸੀਟ ਨਹੀਂ ਛੱਡੀ ਹੈ। ਸ੍ਰੀ ਮਨੋਹਰ ਪਰਿਕਰ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀ ਕੈਬਿਨੇਟ ਵਿੱਚ ਭਾਰਤ ਦੇ ਰੱਖਿਆ ਮੰਤਰੀ ਵੀ ਰਹੇ ਹਨ।

Show More

Related Articles

Leave a Reply

Your email address will not be published. Required fields are marked *

Close