Canada

ਕੈਨੇਡਾ : ਲਿਬਰਲਾਂ ਨੂੰ ਚੋਣਾਂ ਵਿੱਚ ਖਰਚਣ ਨੂੰ ਮਿਲੇਗੀ ਵਾਧੂ ਰਕਮ

ਓਟਵਾ, ਅਰਥਚਾਰੇ ਵਿੱਚ ਹੋਏ ਸੁਧਾਰ ਨਾਲ ਟਰੂਡੋ ਸਰਕਾਰ ਨੂੰ ਅਗਲੇ ਹਫਤੇ ਪੇਸ਼ ਕੀਤੇ ਜਾਣ ਵਾਲੇ ਬਜਟ ਲਈ ਹੱਥ ਖੁੱਲ੍ਹਾ ਰੱਖਣ ਦਾ ਥੋੜ੍ਹਾ ਹੋਰ ਮੌਕਾ ਮਿਲ ਜਾਵੇਗਾ। ਪਰ 2018 ਦੇ ਅਖੀਰ ਵਿੱਚ ਅਰਥਚਾਰੇ ਵਿੱਚ ਰਹੀ ਅਸਥਿਰਤਾ ਕਾਰਨ ਅਕਤੂਬਰ ਵਿੱਚ ਹੋਣ ਜਾ ਰਹੀਆਂ ਚੋਣਾਂ ਵਿੱਚ ਤਸਵੀਰ ਬਦਲ ਵੀ ਸਕਦੀ ਹੈ। 2018 ਦੇ ਆਖਰੀ ਤਿੰਨ ਮਹੀਨਿਆਂ ਵਿੱਚ ਆਰਥਿਕ ਵਿਕਾਸ ਸਬੰਧੀ ਅਚਾਨਕ ਕੀਤੇ ਗਏ ਸਕਾਰਾਤਮਕ ਐਲਾਨ ਨੇ ਇਸ ਸਾਲ ਲਈ ਨਜ਼ਰੀਏ ਨੂੰ ਮੱਠਾ ਕਰ ਦਿੱਤਾ। ਪਿਛਲੇ ਹਫਤੇ ਬੈਂਕ ਆਫ ਕੈਨੇਡਾ ਨੇ 2019 ਦੇ ਪਹਿਲੇ ਮੱਧ ਵਿੱਚ ਅਰਥਚਾਰੇ ਦੇ ਕਮਜ਼ੋਰ ਰਹਿਣ ਦੀ ਪੇਸ਼ੀਨਿਗੋਈ ਕੀਤੀ ਸੀ। ਪਰ ਫਿਰ ਵੀ ਅਰਥਚਾਰੇ ਨੇ ਪਿਛਲੇ ਸਾਲ ਦੇ ਆਖਰੀ ਹਿੱਸੇ ਦੇ ਚੰਗੇ ਅੰਕੜੇ ਪੇਸ਼ ਕੀਤੇ ਤੇ ਰੋਜ਼ਗਾਰ ਦੀ ਹਾਲਤ ਵੀ ਕਾਫੀ ਵਧੀਆ ਹੈ। ਕੁੱਝ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਲਿਬਰਲਾਂ ਨੂੰ ਕਈ ਬਿਲੀਅਨ ਡਾਲਰ ਬਜਟ ਵਿੱਚ ਜੋੜਨ ਦਾ ਮੌਕਾ ਮਿਲ ਜਾਵੇਗਾ। ਇਸ ਵਾਧੂ ਪੈਸੇ ਨਾਲ, ਆਉਣ ਵਾਲੇ ਔਖੇ ਸਮੇਂ ਤੇ ਕੁੱਝ ਦੂਰੀ ਉੱਤੇ ਪਹੁੰਚੀਆਂ ਫੈਡਰਲ ਚੋਣਾਂ ਦੇ ਮੱਦੇਨਜ਼ਰ ਸਰਕਾਰ ਇਹ ਤਰਕ ਪੇਸ਼ ਕਰ ਸਕਦੀ ਹੈ ਕਿ ਅਰਥਚਾਰੇ ਨੂੰ ਸਥਿਰ ਹੋਣ ਦੀ ਲੋੜ ਹੈ। ਸਕੋਸ਼ੀਆਬੈਂਕ ਦੇ ਚੀਫ ਇਕਨਾਮਿਸਟ ਜੀਨ ਫਰੈਂਕੌਇਸ ਪੇਰਾਲ ਨੇ ਆਖਿਆ ਕਿ ਪਿਛਲੇ ਸਾਲ ਜੇ ਸਰਕਾਰ ਦੇ ਸ਼ਾਹੀ ਖਰਚਿਆਂ ਉੱਤੇ ਨਜ਼ਰ ਮਾਰੀ ਜਾਵੇ ਤਾਂ ਇਹ ਆਖਿਆ ਜਾ ਸਕਦਾ ਹੈ ਕਿ ਫੈਡਰਲ ਸਰਕਾਰ ਕੋਲ ਚੋਣਾਂ ਤੋਂ ਪਹਿਲਾਂ ਖਰਚਣ ਲਈ 5 ਬਿਲੀਅਨ ਡਾਲਰ ਤੋਂ ਵੱਧ ਦੀ ਰਕਮ ਹੋਵੇਗੀ। ਸੀਆਈਬੀਸੀ ਦੇ ਚੀਫ ਇਕਨੌਮਿਸਟ ਐਵਰੀ ਸੇਨਫੀਲਡ ਵੀ ਲਿਬਰਲਾਂ ਨੂੰ ਇਸ ਸਮੇਂ ਮਜ਼ਬੂਤ ਵਿੱਤੀ ਸਥਿਤੀ ਵਿੱਚ ਮੰਨਦੇ ਹਨ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਉਨ੍ਹਾਂ ਲਈ ਮਹਿੰਗਾ ਪੈ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Close