International

ਸਵੀਡਨ ਨੂੰ ਨਾਟੋ ਵਿੱਚ ਸ਼ਾਮਲ ਕਰਨ ਦਾ ਵਿਰੋਧ ਕਰ ਰਹੇ ਤੁਰਕੀ ਨੇ ਛੱਡੀ ਆਪਣੀ ਜਿੱਦ

ਲਿਥੂਆਨੀਆ- ਤੁਰਕੀ ਵੱਲੋਂ ਸਵੀਡਨ ਨੂੰ ਨਾਟੋ ਵਿੱਚ ਸ਼ਾਮਲ ਕਰਨ ਉੱਤੇ ਜਤਾਏ ਜਾ ਰਹੇ ਇਤਰਾਜ਼ ਨੂੰ ਖ਼ਤਮ ਕਰ ਦਿੱਤੇ ਜਾਣ ਤੋਂ ਬਾਅਦ ਮੰਗਲਵਾਰ ਨੂੰ ਸ਼ੁਰੂ ਹੋਈ ਨਾਟੋ ਦੀ ਸਿਖਰਵਾਰਤਾ ਦੌਰਾਨ ਮਾਹੌਲ ਕਾਫੀ ਖੁਸ਼ਨੁਮਾ ਹੋ ਗਿਆ। ਹੁਣ ਸਵੀਡਨ ਦੇ ਨਾਟੋ ਵਿੱਚ ਸ਼ਾਮਲ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ। ਪੱਛਮੀ ਆਗੂ ਇਹ ਕਦਮ ਚੁੱਕ ਕੇ ਯੂਕਰੇਨ ਉੱਤੇ ਚੜ੍ਹਾਈ ਕਰਨ ਵਾਲੇ ਰੂਸ ਸਾਹਮਣੇ ਆਪਣੀ ਏਕਤਾ ਦਾ ਮੁਜ਼ਾਹਰਾ ਕਰਨਾ ਚਾਹੁੰਦੇ ਸਨ।
ਤੁਰਕੀ ਦੇ ਰਾਸ਼ਟਰਪਤੀ ਰੈਸੇਪ ਤਯੱਪ ਅਰਡੌਗਨ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਤੇ ਸਵੀਡਨ ਦੇ ਨਾਟੋ ਵਿੱਚ ਸ਼ਾਮਲ ਹੋਣ ਨਾਲ ਲਿਥੂਆਨੀਆ ਦੀ ਰਾਜਧਾਨੀ ਵਿਲਨੀਅਸ ਵਿੱਚ ਤਣਾਅ ਘੱਟ ਜਾਵੇਗਾ।ਕਈ ਦਿਨਾਂ ਤੋਂ ਲਗਾਤਾਰ ਚੱਲ ਰਹੀਆਂ ਮੀਟਿੰਗਾਂ ਤੋਂ ਬਾਅਦ ਇਸ ਡੀਲ ਨੂੰ ਸਿਰੇ ਚੜ੍ਹਾਉਣ ਵਿੱਚ ਕਾਮਯਾਬੀ ਮਿਲੀ। ਇਸ ਨਾਲ ਉੱਤਰੀ ਯੂਰਪ ਵਿੱਚ ਨਾਟੋ ਗੱਠਜੋੜ ਹੋਰ ਮਜ਼ਬੂਤ ਹੋਵੇਗਾ।
ਇਸ ਡੀਲ ਦੇ ਹਿੱਸੇ ਵਜੋਂ ਅਰਡੌਗਨ ਨੇ ਆਖਿਆ ਕਿ ਉਹ ਤੁਰਕੀ ਦੀ ਪਾਰਲੀਆਮੈਂਟ ਨੂੰ ਸਵੀਡਨ ਦੇ ਨਾਟੋ ਸੈਨਾਵਾਂ ਵਿੱਚ ਸ਼ਾਮਲ ਹੋਣ ਦੇ ਉਨ੍ਹਾਂ ਦੇ ਫੈਸਲੇ ਉੱਤੇ ਮੋਹਰ ਲਾਵੇ।ਜਿ?ਕਰਯੋਗ ਹੈ ਕਿ ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ, ਜਿਨ੍ਹਾਂ ਵੱਲੋਂ ਸਵੀਡਨ ਦੇ ਨਾਟੋ ਵਿੱਚ ਸ਼ਾਮਲ ਹੋਣ ਉੱਤੇ ਇਤਰਾਜ਼ ਪ੍ਰਗਟਾਇਆ ਗਿਆ ਹੈ, ਵੱਲੋਂ ਵੀ ਇਸ ਤਰ੍ਹਾਂ ਦਾ ਕਦਮ ਚੁੱਕੇ ਜਾਣ ਦੀ ਸੰਭਾਵਨਾ ਹੈ।ਇਸ ਫੈਸਲੇ ਨੂੰ ਇਤਿਹਾਸਕ ਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀ ਜਿੱਤ ਦੱਸਿਆ ਜਾ ਰਿਹਾ ਹੈ।

Show More

Related Articles

Leave a Reply

Your email address will not be published. Required fields are marked *

Close