Canada

ਕੈਨੇਡਾ : ਭਾਰੀ ਮੀਂਹ ਤੇ ਤਾਪਮਾਨ ਵਿੱਚ ਤਬਦੀਲੀ ਨਾਲ ਜੀਟੀਏ ਵਿੱਚ ਆ ਸਕਦਾ ਹੈ ਹੜ੍ਹ

ਟੋਰਾਂਟੋ, ਅਗਲੇ 24 ਘੰਟਿਆਂ ਵਿੱਚ ਪੈਣ ਵਾਲੇ ਮੀਂਹ ਤੇ ਤਾਪਮਾਨ ਵਿੱਚ ਆਉਣ ਵਾਲੀ ਮਾਮੂਲੀ ਤਬਦੀਲੀ ਕਾਰਨ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਕੰਜ਼ਰਵੇਸ਼ਨ ਅਧਿਕਾਰੀਆਂ ਵੱਲੋਂ ਹੜ੍ਹ ਆਉਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਐਨਵਾਇਰਮੈਂਟ ਕੈਨੇਡਾ ਵੱਲੋਂ ਟੋਰਾਂਟੋ ਲਈ ਜਾਰੀ ਕੀਤੀ ਗਈ ਮੌਸਮ ਸਬੰਧੀ ਵਿਸ਼ੇਸ਼ ਚੇਤਾਵਨੀ ਵਿੱਚ ਆਖਿਆ ਗਿਆ ਹੈ ਕਿ ਕੁੱਝ ਇਲਾਕੇ ਵਿੱਚ ਗਰਜ ਚਮਕ ਨਾਲ ਛਿੱਟੇ ਪੈ ਸਕਦੇ ਹਨ ਤੇ ਕੁੱਝ ਇਲਾਕਿਆਂ ਵਿੱਚ ਅੱਜ ਸ਼ਾਮ ਤੱਕ 15 ਤੋਂ 25 ਮਿਲੀਮੀਟਰ ਮੀਂਹ ਪੈ ਸਕਦਾ ਹੈ। ਮੌਸਮ ਦੇ ਮਿਜਾਜ਼ ਵੇਖਣ ਤੋਂ ਬਾਅਦ ਟੋਰਾਂਟੋ ਐਂਡ ਰੀਜਨ ਕੰਜ਼ਰਵੇਸ਼ਨ ਅਥਾਰਟੀ (ਟੀਆਰਸੀਏ) ਤੇ ਕ੍ਰੈਡਿਟ ਵੈਲੀ ਕੰਜ਼ਰਵੇਸਨ ਵੱਲੋਂ ਜੀਟੀਏ ਦੇ ਕਈ ਹਿੱਸਿਆਂ ਵਿੱਚ ਅੱਜ ਤੇ ਕੱਲ੍ਹ ਹੜ੍ਹ ਆਉਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਮੀਂਹ ਤੋਂ ਇਲਾਵਾ ਸੁ਼ੱਕਰਵਾਰ ਰਾਤ ਤੱਕ ਤਾਪਮਾਨ ਮਨਫੀ ਤੋਂ ਉੱਪਰ ਰਹਿਣ ਦੀ ਸੰਭਾਵਨਾ ਹੈ। ਜਿਸ ਕਾਰਨ ਬਰਫ ਵੀ ਪਿਘਲ ਸਕਦੀ ਹੈ। ਟੀਅਰਸੀਏ ਦੀਆਂ ਕਈ ਨਦੀਆਂ ਤੇ ਨਾਲੇ ਇਸ ਸਮੇਂ ਬਰਫ ਨਾਲ ਢਕੇ ਹੋਏ ਹਨ। ਪਾਣੀ ਦਾ ਪੱਧਰ ਵੱਧਣ ਤੇ ਬਰਫ ਪਿਘਲਣ ਕਾਰਨ ਇਹ ਬਰਫ ਦੀ ਤਹਿ ਟੁੱਟ ਵੀ ਸਕਦੀ ਹੈ। ਜੀਟੀਏ ਵਿਚਲੀਆਂ ਸਾਰੀਆਂ ਨਹਿਰਾਂ ਵਿੱਚ ਪਾਣੀ ਦਾ ਪੱਧਰ ਵੱਧਣ ਨਾਲ ਹੜ੍ਹ ਆਉਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।

Show More

Related Articles

Leave a Reply

Your email address will not be published. Required fields are marked *

Close