National

ਲੋਕਾਂ ਦੀ ਭੀੜ ਘਟਾਉਣ ਲਈ ਭਾਰਤ ਰੇਲਵੇ ਨੇ ਵਧਾਏ ਪਲੇਟਫਾਰਮ ਟਿਕਟ ਦੇ ਰੇਟ

ਭਾਰਤ ਦੀ ਰੇਲਵੇ ਨੇ ਮੰਗਲਵਾਰ ਨੂੰ ਕੋਰੋਨਾਵਾਇਰਸ ਦੇ ਚਲੱਦੇ ਲੋਕਾਂ ਨੂੰ ਬਿਨ੍ਹਾਂ ਵਜ੍ਹਾ ਸ਼ਟੇਸ਼ਨ ‘ਤੇ ਆਉਣ ਤੋਂ ਰੋਕਣ ਲਈ ਪਲੇਟਫਾਰਮ ਟਿਕਟਾਂ ਵਿੱਚ ਵਾਧਾ ਕੀਤਾ। ਪਲੇਟਫਾਰਮ ਟਿਕਟ ਦੀਆਂ ਦਰਾਂ ਵਧਾ ਕੇ 50 ਰੁਪਏ ਕਰ ਦਿੱਤੀਆਂ ਗਈਆਂ ਹਨ। ਰੇਲਵੇ ਨੇ ਕਿਹਾ ਕਿ ਕੋਰੋਨਾ ਦੀ ਲਾਗ ਨੂੰ ਵੱਧਣ ਤੋਂ ਰੋਕਣ ਲਈ ਇਹ ਕਦਮ ਚੁੱਕੇ ਗਏ ਹਨ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਅਜਿਹੇ ਕਦਮ ਜ਼ਰੂਰੀ ਹਨ।
ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਕਿਹਾ ਕਿ ਇਸ ਸਮੇਂ ਪੂਰਾ ਦੇਸ਼ ਕੋਰੋਨਾ ਨਾਲ ਸੰਘਰਸ਼ ਕਰ ਰਿਹਾ ਹੈ। ਮਾਰਚ ਵਿਚ, ਜਦੋਂ ਕੋਰੋਨਾ ਆਪਣੇ ਪੈਰ ਪਸਾਰ ਰਿਹਾ ਸੀ ਤਾਂ ਅਸੀਂ ਪਲੇਟਫਾਰਮ ‘ਤੇ ਸਮਾਜਕ ਦੂਰੀਆਂ ਦੇ ਉਦੇਸ਼ ਨਾਲ ਪਲੇਟਫਾਰਮ ਟਿਕਟ ਦੀਆਂ ਦਰਾਂ ਵਧਾ ਦਿੱਤੀਆਂ ਸਨ। ਜਿਹੜੀਆਂ ਰੇਲ ਗੱਡੀਆਂ ਅਸੀਂ ਹੁਣ ਵੀ ਚਲਾ ਰਹੇ ਹਾਂ, ਵਿੱਚ ਸਮਾਜਕ ਦੂਰੀ ਦੇ ਮਾਪਦੰਡ ਦੀ ਪਾਲਣਾ ਕੀਤੀ ਜਾ ਰਹੀ ਹੈ। ਅਸੀਂ ਅਜਿਹਾ ਇਸ ਲਈ ਕਰ ਰਹੇ ਹਾਂ ਤਾਂ ਜੋ ਬਿਨਾਂ ਵਜ੍ਹਾ ਸਟੇਸ਼ਨ ‘ਤੇ ਆਉਣ ਵਾਲੇ ਲੋਕਾਂ ਨੂੰ ਰੋਕਿਆ ਜਾ ਸਕੇ।

 

Show More

Related Articles

Leave a Reply

Your email address will not be published. Required fields are marked *

Close