Canada

ਕੈਨੇਡਾ : ਆਟੀਜ਼ਮ ਟਰੀਟਮੈਂਟ ਕਲੀਨਿਕ ਆਪਣੇ ਸਟਾਫ ਵਿੱਚ ਕਟੌਤੀ ਕਰਨ ਦੀ ਤਿਆਰੀ ਚ

ਓਨਟਾਰੀਓ, ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਵੱਲੋਂ ਆਟੀਜ਼ਮ ਸਬੰਧੀ ਐਲਾਨੇ ਗਏ ਆਪਣੇ ਨਵੇਂ ਫੰਡਿੰਗ ਪ੍ਰੋਗਰਾਮ ਤਹਿਤ ਹੋਣ ਵਾਲੀਆਂ ਤਬਦੀਲੀਆਂ ਕਰਕੇ ਬੈਰੀ ਦਾ ਇੱਕ ਆਟੀਜ਼ਮ ਟਰੀਟਮੈਂਟ ਕਲੀਨਿਕ ਆਪਣੇ ਸਟਾਫ ਵਿੱਚ ਕਟੌਤੀ ਕਰਨ ਦੀ ਤਿਆਰੀ ਕਰ ਰਿਹਾ ਹੈ। ਆਈਬੀਆਈ ਬਿਹੇਵੀਅਰਲ ਸਰਵਿਸਿਜ਼ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਫੈਸਿਲਿਟੀ ਵੱਲੋਂ ਫਰੰਟਲਾਈਨ ਪਾਰਟ ਟਾਈਮ ਤੇ ਫੁੱਲ ਟਾਈਮ ਮੁਲਾਜ਼ਮਾਂ ਦੀ ਅਗਲੇ ਕੁੱਝ ਮਹੀਨਿਆਂ ਵਿੱਚ ਛਾਂਗੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਅਜਿਹਾ ਆਟੀਜ਼ਮ ਪ੍ਰੋਗਰਾਮ ਲਈ ਫੋਰਡ ਸਰਕਾਰ ਵੱਲੋਂ ਘਟਾਏ ਗਏ ਫੰਡਾਂ ਦੀ ਬਦੌਲਤ ਕੀਤਾ ਜਾ ਰਿਹਾ ਹੈ। ਅਮਾਂਡਾ ਬੇਸਾਰੋਵਿੱਚ ਨੇ ਇੱਕ ਇੰਟਰਵਿਊ ਵਿੱਚ ਆਖਿਆ ਕਿ ਅਸੀਂ ਆਪਣੇ 25 ਤੋਂ 30 ਮੁਲਾਜ਼ਮਾਂ ਦੀ ਛਾਂਗੀ ਕਰਨ ਬਾਰੇ ਸੋਚ ਰਹੇ ਹਾਂ। ਇਹ ਛਾਂਗੀ ਅਪਰੈਲ ਤੇ ਮਈ ਵਿੱਚ ਹੋ ਸਕਦੀ ਹੈ। ਨਵੀਂ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਦੇ ਆਟੀਜ਼ਮ ਪ੍ਰੋਗਰਾਮ ਤਹਿਤ ਆਟੀਜ਼ਮ ਤੋਂ ਪ੍ਰਭਾਵਿਤ ਛੇ ਸਾਲ ਤੱਕ ਦੇ ਬੱਚਿਆਂ ਦੇ ਪਰਿਵਾਰਾਂ ਨੂੰ ਹਰ ਸਾਲ ਵੱਧ ਤੋਂ ਵੱਧ 20,000 ਡਾਲਰ ਤੱਕ ਹਾਸਲ ਹੋ ਸਕਣਗੇ। ਜਦਕਿ ਛੇ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ 5,000 ਡਾਲਰ ਤੱਕ ਹੀ ਮਿਲਿਆ ਕਰਨਗੇ।ਸਰਕਾਰ ਦਾ ਦਾਅਵਾ ਹੈ ਕਿ ਇਨ੍ਹਾਂ ਤਬਦੀਲੀਆਂ ਨਾਲ 18 ਮਹੀਨਿਆਂ ਦੇ ਅੰਦਰ ਅੰਦਰ ਪੂਰੇ ਫੰਡ ਵਾਲੀਆਂ ਸੇਵਾਵਾਂ ਲਈ ਉਡੀਕ ਸੂਚੀ ਖਤਮ ਹੋ ਜਾਵੇਗੀ। ਇਸ ਦੇ ਨਾਲ ਹੀ ਆਟੀਜ਼ਮ ਤੋਂ ਪ੍ਰਭਾਵਿਤ ਸਾਰੇ ਬੱਚਿਆਂ ਨੂੰ ਬਰਾਬਰ ਫੰਡ ਹਾਸਲ ਹੋਇਆ ਕਰਨਗੇ। ਇਸ ਪ੍ਰੋਗਰਾਮ ਵਿੱਚ ਸਰਕਾਰ ਪਹਿਲੀ ਅਪਰੈਲ ਤੋਂ ਤਬਦੀਲੀਆਂ ਕਰਨ ਜਾ ਰਹੀ ਹੈ।

Show More

Related Articles

Leave a Reply

Your email address will not be published. Required fields are marked *

Close