International

ਇਟਲੀ ਦੇ ਲੁਸਾਰਾ ਵਿਖੇ ਪੁਰਾਤਨ ਤੇ ਵਰਤਮਾਨ ਸ਼ਹੀਦਾਂ ਨੂੰ ਸਮਰਪਿਤ ਕਰਵਾਇਆ ਗਿਆ ਵਿਸ਼ੇਸ਼ ਸਮਾਗਮ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਉੱਤਰੀ ਇਟਲੀ ਦੇ ਸ਼ਹਿਰ ਲੁਸਾਰਾ ਵਿਖੇ ਪੁਰਾਤਨ ਤੇ ਵਰਤਮਾਨ ਸ਼ਹੀਦਾਂ ਨੂੰ ਸਮਰਪਿਤ ਸ਼ਰਧਾਜਲੀ ਸਮਾਗਮ ਕਰਵਾਇਆ ਜਿਸ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕਰਾਕੇ ਆਰੰਭ ਕੀਤਾ ਗਿਆ ਉਪੰਰਤ ਅਰਦਾਸ ਕੀਤੀ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਸਮਾਰੋਹ ਮੌਕੇ ਸਜੇ ਦੀਵਾਨਾਂ ਤੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ।ਬਾਅਦ ਵਿੱਚ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਰਣਜੀਤ ਸਿੰਘ ਨੇ
ਸੰਗਤਾਂ ਨੂੰ ਸੰਬੋਧਨ ਕੀਤਾ । ਸਮਾਰੋਹ ਦੇ ਦੀਵਾਨਾਂ ਤੋਂ ਪਾਵੀਲੋ ਦੇ ਕਵੀਸ਼ਰੀ ਜੱਥੇ ਨੇ ਸ਼ਹੀਦੀ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਲੁਸਾਰਾ ਸ਼ਹਿਰ ਦੇ ਮੇਅਰ ਨੇ ਵੀ ਸਿੱਖ ਕੌਮ ਦੀ ਸਲਾਘਾ ਕੀਤੀ।ਪ੍ਰਬੰਧਕ ਕਮੇਟੀ ਵਲੋਂ ਮੇਅਰ ਦਾ ਸਨਮਾਤ ਕੀਤਾ ਗਿਆ। ਲੁਸਾਰਾ ਕਮੇਟੀ ਵਲੋਂ ਦੂਰੋ ਨੇੜਿਆਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।ਲੰਗਰਾਂ ਦੀ ਸੇਵਾ ਗੁਰਦੁਆਰਾ ਸੁਜਾਰਾ ਵਲੋਂ ਕੀਤੀ ਗਈ ਇਸ ਸਮਾਗਮ ਵਿੱਚ ਕਮੇਟੀ ਮੈਂਬਰ ਪ੍ਰਿਥੀਪਾਲ ਸਿੰਘ, ਮੋਹਣ ਸਿੰਘ, ਹਰਦੇਵ ਸਿੰਘ ਭਟੀ, ਹਰਦੇਵ ਸਿੰਘ ਲੁਸਾਰਾ, ਜੋਧਾ ਸਿੰਘ, ਚੈਨ ਸਿੰਘ, ਨਿਰਮਲ ਸਿੰਘ, ਬਹਾਦਰ ਸਿੰਘ ਲੁਸਾਰਾ, ਭੁਪਿੰਦਰ ਸਿੰਘ ਪ੍ਰਧਾਨ ਪਾਰਮਾ ਗੁਰੂ ਘਰ,ਹਰਦੀਪ ਸਿੰਘ ਮੈਹਤਪੁਰ ਪ੍ਰਧਾਨ ਸੁਖਮਨੀ ਸਾਹਿਬ ਗੁਰਦੁਆਰਾ ਸੁਜਾਰਾ, ਪ੍ਰੋਫੈਸਰ ਜਸਪਾਲ ਸਿੰਘ, ਜਸਵੀਰ ਸਿੰਘ ਧਨੋਤਾ ਪੋਬੀਲੋ, ਫੋਜੀ ਸੇਵਾ ਸਿੰਘ, ਸਤਨਾਮ ਸਿੰਘ,
ਗੁਰਮੇਲ ਸਿੰਘ ਭਟੀ, ਅੰਮ੍ਰਿਤਪਾਲ ਸਿੰਘ ਆਦਿ ਸ਼ਾਮਲ ਹੋਏ।

Show More

Related Articles

Leave a Reply

Your email address will not be published. Required fields are marked *

Close