Punjab

ਅੰਮ੍ਰਿਤਸਰ ’ਚ ਸਮਾਜ–ਵਿਰੋਧੀ ਤੱਤਾਂ ਦਾ ਗਿਰੋਹ ਅਸਲੇ ਸਮੇਤ ਕਾਬੂ

–– ਪੰਜਾਬ ‘ਚ ਬੇਅਦਬੀ ਲਈ ਜ਼ਿੰਮੇਵਾਰ ਵਿਅਕਤੀਆਂ ਅਤੇ ਹਿੰਦੂ ਸ਼ਿਵ ਸੈਨਾ ਦੇ ਕੁਝ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਸੀ ਯੋਜਨਾ
ਪੰਜਾਬ ਪੁਲਿਸ ਦੇ ਖ਼ੁਫ਼ੀਆ ਵਿੰਗ ਨੇ ਅੱਜ ਸਮਾਜ–ਵਿਰੋਧੀ ਤੇ ਰਾਸ਼ਟਰ–ਵਿਰੋਧੀ ਤੱਤਾਂ ਦੇ ਇੱਕ ਗਿਰੋਹ ਦਾ ਪਰਦਾਫ਼ਾਸ਼ ਕੀਤਾ ਹੈ। ਇਹ ਗਿਰੋਹ ਪੰਜਾਬ ਵਿੱਚ ਵੱਡੀਆਂ ਅਪਰਾਧਕ ਕਾਰਵਾਈਆਂ ਕਰਨ ਦੀਆਂ ਯੋਜਨਾਵਾਂ ਉਲੀਕ ਰਿਹਾ ਸੀ। ਪੰਜਾਬ ਰਾਜ ਦੇ ਅੰਮ੍ਰਿਤਸਰ ਸਥਿਤ ਸਪੈਸ਼ਲ ਆਪਰੇਸ਼ਨਜ਼ ਸੈੱਲ ਨੇ ਅੰਮ੍ਰਿਤਸਰ ਤੋਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ; ਜਿਨ੍ਹਾਂ ਦੀ ਸ਼ਨਾਖ਼ਤ ਬਲਜੀਤ ਸਿੰਘ ਨਿਵਾਸੀ ਅਜਨਾਲਾ, ਜਗਦੇਵ ਸਿੰਘ ਨਿਵਾਸੀ ਗੁਰਦੁਆਰਾ ਬਾਬਾ ਬਕਾਲਾ ਤੇ ਮਨਜੀਤ ਸਿੰਘ ਨਿਵਾਸੀ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਕੋਲੋਂ .32 ਬੋਰ ਦੀਆਂ 2 ਪਿਸਤੌਲਾਂ, ਤਿੰਨ ਮੈਗਜ਼ੀਨ ਤੇ 14 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।ਇਹ ਤਿੰਨੇ ਮੁਲਜ਼ਮ ਵੱਖੋ–ਵੱਖਰੇ ਕੱਟੜ ਸੰਗਠਨਾਂ ਨਾਲ ਜੁੜੇ ਹੋਏ ਸਨ ਤੇ ਪੰਜਾਬ ਵਿੱਚ ਕੁਝ ਕੱਟੜ ਕਿਸਮ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਸਨ। ਇਹ ਸਾਰੇ ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਵਿਅਕਤੀਆਂ ਤੇ ਹਿੰਦੂ ਸ਼ਿਵ ਸੈਨਾ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਤਿਆਰੀਆਂ ਵਿੱਚ ਸਨ।
ਇਨ੍ਹਾਂ ਤਿੰਨਾਂ ਨੇ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਹਥਿਆਰ ਖ਼ਰੀਦੇ ਸਨ। ਗ੍ਰਿਫ਼ਤਾਰ ਵਿਅਕਤੀਆਂ ਵਿੱਚੋਂ ਬਲਜੀਤ ਸਿੰਘ ਮੂਲ ਰੂਪ ਵਿੱਚ ਬਟਾਲਾ ਲਾਗਲੇ ਕਸਬੇ ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਜੰਮਪਲ਼ ਹੈ ਤੇ ਪਿਛਲੇ ਚਾਰ ਸਾਲਾਂ ਤੋਂ ਮਹਾਰਾਸ਼ਟਰ ਦੇ ਨਾਗਪੁਰ ਸਥਿਤ ਇੱਕ ਗੁਰਦੁਆਰਾ ਸਹਿਬ ਵਿੱਚ ਗ੍ਰੰਥੀ ਵਜੋਂ ਕੰਮ ਕਰ ਰਿਹਾ ਸੀ। ਉਨ੍ਹਾਂ ਕੋਲੋਂ ਵੱਖੋ–ਵੱਖਰੀਆਂ ਕੱਟੜ ਜੱਥੇਬੰਦੀਆਂ ਨਾਲ ਸਬੰਧਤ ਸਾਹਿਤ ਵੀ ਬਰਾਮਦ ਹੋਇਆ ਹੈ।

Show More

Related Articles

Leave a Reply

Your email address will not be published. Required fields are marked *

Close