International

UN ’ਚ ਚੀਨ ਨੇ ਮਸੂਦ ਅਜ਼ਹਰ ਲਈ ਵਰਤੀ ਚੌਥੀ ਵਾਰ ਵੀਟੋ

ਚੀਨ (China) ਨੇ ਇਕ ਵਾਰ ਮੁੜ ਤੋਂ ਜੈਸ਼ ਹੇ ਮੁਹੰਮਦ ਦੇ ਸਰਗਨਾ ਤੇ ਪੁਲਵਾਮਾ ਅੱਤਵਾਦੀ ਹਮਲੇ ਦੇ ਮਾਸਟਰਮਾਇੰਡ ਮਸੂਦ ਅਜ਼ਹਰ (Masood Azhar) ਨੂੰ ਆਲਮੀ ਅੱਤਵਾਦੀ (Global Terrorist) ਐਲਾਨੇ ਜਾਣ ਤੋਂ ਬਚਾ ਲਿਆ ਹੈ। ਚੀਨ ਨੇ ਯੂਨ (UN) ਚ ਇਸ ਮਤੇ ਦੇ ਵਿਰੋਧ ਚ ਆਪਣੀ ਵੀਟੋ ਪਾਵਰ (Veto Power) ਦੀ ਵਰਤੋਂ ਕਰਕੇ ਅਜਿਹਾ ਕੀਤਾ ਹੈ।ਖਾਸ ਗੱਲ ਇਹ ਹੈ ਕਿ ਇਸ ਮਤੇ ਦੇ ਪੱਖ ਚ ਇੰਗਲੈਂਡ, ਅਮਰੀਕਾ, ਫ਼੍ਰਾਂਸ ਤੇ ਜਰਮਨੀ ਪਹਿਲਾਂ ਤੋਂ ਹੀ ਸਨ। ਦੱਸ ਦੇਈਏ ਕਿ ਮਸੂਦ ਅਜ਼ਹਰ ਫ਼ਿਲਹਾਲ ਪਾਕਿਸਤਾਨ ਚ ਹੈ ਤੇ ਸੁਰੱਖਿਆ ਕੌਂਸਲ ਚ ਅਜ਼ਹਰ ਨੂੰ ਆਲਮੀ ਅੱਤਵਾਦੀ ਐਲਾਨੇ ਜਾਣ ਤੋਂ ਰੋਕਣ ਲਈ ਚੀਨ ਨੇ ਪਿਛਲੇ 10 ਸਾਲਾਂ ਚ ਇਹ ਚੌਥੀ ਵਾਰ ਆਪਣੀ ਵੀਟੋ ਪਾਵਰ ਵਰਤੀ ਹੈ।ਅੱਤਵਾਦੀ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ 1267 ਅਲਕਾਇਦਾ ਪਾਬੰਦੀ ਕਮੇਟੀ ਤਹਿਤ ਪਾਬੰਦੀਸ਼ੁਦਾ ਐਲਾਨੇ ਜਾਣ ਦਾ ਇਹ ਮਤਾ ਇੰਗਲੈਂਡ, ਅਮਰੀਕਾ, ਫ਼੍ਰਾਂਸ ਵਲੋਂ 27 ਫਰਵਰੀ ਨੂੱ ਰਖਿਆ ਗਿਆ ਸੀ। ਇਹ ਮਤਾ ਹਾਲੇ ‘ਕੋਈ ਇਤਰਾਜ ਨਹੀਂ’ ਮਿਆਦ ਤਹਿਤ ਸੀ ਤੇ ਕਮੇਟੀ ਦੇ ਮੈਂਬਰਾਂ ਕੋਲ ਮਤੇ ਤੇ ਇਤਰਾਜ ਚੁੱਕਣ ਲਈ 10 ਕੰਮਕਾਜੀ ਦਿਨਾਂ ਦਾ ਸਮਾਂ ਸੀ। ਇਹ ਮਿਆਦ ਬੁੱਧਵਾਰ ਨੂੰ (ਨਿਊਯਾਰਕ ਦੇ) ਸਥਾਨਕ ਸਮੇਂ 3 ਵਜੇ ਤੱਕ (ਭਾਰਤੀ ਸਮੇਂ ਮੁਤਾਬਕ ਵੀਰਵਾਰ ਰਾਤ 12:30 ਵਜੇ ਤੱਕ ਦਾ ਸਮਾਂ ਸੀ। ਚੇਤੇ ਹੋਵੇਗਾ ਕਿ ਮਸੂਦ ਅਜ਼ਹਰ ਨੇ ਪੁਲਵਾਮਾ ਹਮਲਾ ਕਰਵਾਇਆ ਸੀ ਜਿਸ ਵਿਚ ਭਾਰਤ ਦੇ ਸੀਆਰਪੀਐਫ਼ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਜੈਸ਼ ਏ ਮੁਹੰਮਦ ਨੇ ਲਈ ਸੀ। ਇਸ ਹਮਲੇ ਮਗਰੋਂ ਭਾਰਤ ਨੇ ਵਿਸ਼ਵ ਭਾਈਚਾਰੇ ਤੋਂ ਮਸੂਦ ਨੂੰ ਆਲਮੀ ਅੱਤਵਾਦੀ ਐਲਾਨੇ ਜਾਣ ਦੀ ਮੰਗ ਕੀਤੀ ਸੀ। ਭਾਰਤ ਦੀ ਅਪੀਲ ਮਗਰੋਂ ਹੀ ਯੂਐਨ ਚ ਇਸ ਮਤੇ ਨੂੰ ਲਿਆਇਆ ਗਿਆ ਸੀ।

ਜ਼ਿਕਰਯੋਗ ਹੈ ਕਿ ਪੁਲਵਾਮਾ ਹਮਲੇ ਮਗਰੋਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (UN) ਨੇ ਇਸ ਹਮਲੇ ਦੀ ਨਿਖੇਧੀ ਕੀਤੀ ਸੀ। ਉਸ ਸਮੇਂ ਵੀ ਯੂਐਨ ਦੁਆਰਾ ਪੁਲਵਾਮਾ ਹਮਲੇ ਨੂੰ ਲੈ ਕੇ ਜੈਸ਼ ਦਾ ਨਾਮ ਲਏ ਜਾਣ ਤੇ ਚੀਨ ਨੇ ਆਪਣੀ ਟੰਗ ਫਸਾਈ ਸੀ। ਚੀਨ (China) ਨੇ ਮੰਗ ਕੀਤੀ ਕਿ ਪੁਲਵਾਮਾ ਹਮਲੇ ਤੋਂ ਅੱਤਵਾਦੀ ਸੰਗਠਨ ਜੈਸ਼ ਦਾ ਨਾਂ ਹਟਾਇਆ ਜਾਵੇ। ਇਹ ਜਾਣਕਾਰੀ ਸੂਰਤਾਂ ਨੇ ਦਿੱਤੀ ਸੀ।ਸੁਰੱਖਿਆ ਕੌਂਸਲ ਨੇ ਇਸ ਘਟਨਾ ਦੇ ਦੋਸ਼ੀਆਂ, ਸਾਜਿਸ਼ਕਰਤਾਵਾਂ ਤੇ ਉਨ੍ਹਾਂ ਮਾਲੀ ਮਦਦ ਮੁਹੱਈਆ ਕਰਵਾਉਣ ਵਾਲਿਆਂ ਨੂੰ ਇਸ ਨਿੰਦਣਯੋਗ ਕਾਰੇ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਇਨਸਾਫ ਦੀ ਹੱਦ ਚ ਲਿਆਉਣ ਦੀ ਲੋੜ ਨੂੰ ਖਾਸ ਤੌਰ ਤੇ ਭਖਾਇਆ ਸੀ। ਸੁਰੱਖਿਆ ਕੌਂਸਲ ਦੇ 15 ਤਾਕਤਵਰ ਦੇਸ਼ਾਂ ਦੀ ਇਸ ਇਕਾਈ ਨੇ ਆਪਣੇ ਬਿਆਨ ਚ ਪਾਕਿਸਤਾਨ ਦੇ ਅੱਤਵਾਦੀ ਸਮੂਹ ਜੈਸ਼ ਏ ਮੁਹੰਮਦ ਦਾ ਨਾਂ ਵੀ ਲਿਆ।

Show More

Related Articles

Leave a Reply

Your email address will not be published. Required fields are marked *

Close