International

ਕਰਤਾਰਪੁਰ ਲਾਂਘਾ: ਪਾਕਿ ਨਾਲ ਟਾਕਰੇ ’ਤੇ ਅਮਰੀਕੀ ਸਿੱਖਾਂ ਦੀ ਭਾਰਤ ਨੂੰ ਸਲਾਹ

ਅਮਰੀਕੀ ਸਿੱਖ ਭਾਈਚਾਰੇ ਦੇ ਨਾਗਰਿਕਾਂ ਨੇ ਭਾਰਤ ਸਰਕਾਰ ਨੂੰ ਕਰਤਾਰਪੁਰ ਲਾਂਘੇ ’ਤੇ ਸਲਾਹ ਦਿੱਤੀ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਅਮਰੀਕੀ ਸਿੱਖਾਂ ਨੇ ਭਾਰਤ ਸਰਕਾਰ ਨੂੰ ਕਿਹਾ ਹੈ ਕਿ ਸਰਕਾਰ ਇਹ ਇਹ ਪੱਕਾ ਕਏ ਕਿ ਪੁਲਵਾਮਾ ਅੱਤਵਾਦੀ ਹਮਲੇ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦਾ ਇਤਿਹਾਸਿਕ ਕਰਤਾਰਪੁਰ ਲਾਂਘੇ ਦੇ ਕੰਮਕਾਜ ਤੇ ਪ੍ਰਭਾਵ ਨਾ ਪਵੇ।
ਜੰਮੂ–ਕਸ਼ਮੀਰ ਦੇ ਪੁਲਵਾਮਾ ਚ 14 ਫਰਵਰੀ ਨੂੰ ਪਾਕਿਸਤਾਨ ਸਥਿਤ ਜੈਸ਼ ਏ ਮੁਹੰਮਦ ਦੇ ਆਤਮਘਾਤੀ ਬੰਬ ਧਮਾਕੇ ਚ ਸੀਆਰਪੀਐਫ਼ ਦੇ 40 ਜਵਾਨ ਸ਼ਹੀਦ ਹੋ ਗਏ ਸਨ, ਜਿਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੇ ਹਾਲਾਤ ਬਣੇ ਹੋਏ ਹਨ।
ਭਾਰਤ ਨੇ 16 ਜਨਵਰੀ ਨੂੰ ਅੱਤਵਾਦ ਰੋਕੂ ਕਾਰਵਾਈ ਸ਼ੁਰੂ ਕਰਦਿਆਂ ਹੋਇਆਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਹਿੱਸੇ ਚ ਪੈਂਦੇ ਬਾਲਾਕੋਟ ਚ ਮੁਹਿੰਮ ਚਲਾਈ ਸੀ। ਅਗਲੇ ਦਿਨ ਪਾਕਿਸਤਾਨੀ ਹਵਾਈ ਫ਼ੌਜ ਨੇ ਜਵਾਬੀ ਕਾਰਵਾਈ ਕੀਤੀ ਤੇ ਹਵਾਈ ਹਮਲੇ ਚ ਭਾਰਤ ਦੇ ਇਕ ਮਿਗ–21 ਜਹਾਜ਼ ਨੂੰ ਮਾਰ ਸੁੱਟਿਆ ਸੀ ਤੇ ਭਾਰਤ ਦੇ ਇਕ ਪਾਇਲਟ ਨੂੰ ਵੀ ਆਪਣੇ ਕਬਜ਼ੇ ਚ ਲੈ ਲਿਆ। ਜਿਸਨੂੰ ਬਾਅਦ ਚ 1 ਮਾਰਚ ਨੂੰ ਭਾਰਤ ਹਵਾਲੇ ਕਰ ਦਿੱਤਾ ਗਿਆ ਸੀ।
ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਵਾਸ਼ਿੰਗਟਨ ਚ ਸਥਿਤ ਭਾਰਤੀ ਸਫਾਰਤਖ਼ਾਨੇ ਚ ਇਸ ਸਬੰਧੀ ਆਪਣਾ ਮੰਗ ਪੱਤਰ ਸੌਂਪਣ ਲਈ ਅਮਰੀਕਾ ਦੇ ਵੱਖੋ ਵੱਖ ਹਿੱਸਿਆਂ ਤੋਂ ਆਏ ਅਹਿਮ ਅਮਰੀਕੀ ਸਿੱਖ ਨਾਗਰਿਕਾਂ ਦਾ ਇਕ ਵਫ਼ਦ ਮੰਗਲਵਾਰ ਨੂੰ ਵਾਸ਼ਿੰਗਟਨ ਡੀਸੀ ਚ ਜੁਟਿਆ ਹੋਇਆ ਸੀ।ਕੈਲੀਫ਼ੋਰਨੀਆ ਸਥਿਤ ਯੂਨਾਇਟੇਡ ਸਿੱਖ ਮਿਸ਼ਨ ਦੇ ਬੈਨਰ ਹੇਠ ਵਫ਼ਦ ਨੇ ਲਗਭਗ 6 ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਸੰਸਦ ਮੈਂਬਰਾਂ ਚ ਦੋ ਸੀਨੇਟਰ ਤੇ ਕਾਂਗਰਸ ਮੈਂਬਰ ਪੈਂਸ ਸ਼ਾਮਲ ਸਨ। ਗ੍ਰੇਗ ਪੈਂਸ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਂਸ ਦੇ ਵੱਡੇ ਭਰਾ ਹਨ। ਵਫ਼ਦ ਨੇ ਉਨ੍ਹਾਂ ਤੋਂ ਅਪੀਲ ਕੀਤੀ ਕਿ ਖੇਤਰ ਚ ਅਮਨ–ਸ਼ਾਂਤੀ ਨੂੰ ਪੱਕਾ ਕਰਨ ਚ ਅਮਰੀਕਾ ਆਪਣੀ ਭੂਮਿਕਾ ਨਿਭਾਵੇ।
ਵਫ਼ਦ ਚ ਇੰਡੀਯਾਨਾ ਤੋਂ ‘ਸਿਖਸਪੀਏਸੀ, ਓਰੇਗਾਨ ਤੋਂ ਗਦਰ ਮੈਮੋਰੀਅਲ ਫ਼ਾਊਂਡੇਸ਼ਨ, ਵਰਜੀਨੀਆ ਤੋਂ ਸਿੱਖ ਸੇਵਾ, ਇਲੇਨੋਇਸ ਤੋਂ ਸਿੱਖ ਰਿਲੀਜਿਅਸ ਸੁਸਾਇਟੀ, ਨਿਊਜਰਸੀ ਤੋਂ ਲੈਂਟਰਸ ਸ਼ੇਅਰ ਏ ਮੀਲ ਸਮੇਤ ਕਈ ਸਿੱਖ ਸੰਗਠਨਾਂ ਅਤੇ ਵੱਖੋ ਵੱਖ ਗੁਰਦੁਆਰਿਆਂ ਤੋਂ ਆਏ ਕਈ ਲੋਕ ਸ਼ਾਮਲ ਸਨ।

‘ਯੂਨਾਈਟੇਡ ਸਿੱਖ ਮਿਸ਼ਨ ਦੇ ਬਾਨੀ ਰਸ਼ਪਾਲ ਸਿੰਘ ਢੀਂਢਸਾ ਨੇ ਅਮਰੀਕਾ ਚ ਭਾਰਤੀ ਸਫ਼ੀਰ ਹਰਸ਼ਵਰਧਨ ਸ਼੍ਰੀਂਗਲਾ ਨੂੰ ਸੌਂਪੇ ਮੰਗ ਪੱਤਰ ਚ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੌਜੂਦਾ ਤਣਾਅ ਕਾਰਤਾਰਪੁਰ ਲਾਂਘੇ ਨੂੰ ਲੈ ਕੇ ਚਲ ਰਹੀ ਉਸਾਰੀ ਚ ਮੁਸ਼ਕਲ ਨਹੀਂ ਬਣਨੀ ਚਾਹੀਦੀ।

Show More

Related Articles

Leave a Reply

Your email address will not be published. Required fields are marked *

Close