Punjab

ਪਰਗਟ ਸਿੰਘ ਵਲੋਂ ਮਹਿਲਾਵਾਂ ਨੂੰ ਮੁਫਤ ਬੱਸ ਸਫਰ ਦਾ ਵਿਰੋਧ

ਜਲੰਧਰ- ਕੁੱਝ ਦਿਨਾਂ ਦੀ ਖਾਮੋਸ਼ੀ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਫੇਰ ਤੋਂ ਵਿਰੋਧੀ ਸੁਰਾਂ ਉਠਣ ਲੱਗੀਆਂ ਹਨ। ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਅਮਰਗੜ੍ਹ ਦੇ ਵਿਧਾਇਕ ਸੁਰਜੀਤ ਧੀਮਾਨ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ। ਹੁਣ ਪੰਜਾਬ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਮੁਫਤ ਬਸ ਸਫਰ ਸਕੀਮ ’ਤੇ ਕੈਪਟਨ ਸਰਕਾਰ ਨੂੰ ਘੇਰਿਆ ਹੈ। ਪਰਗਟ ਨੇ ਕਿਹਾ ਕਿ ਮਹਿਲਾਵਾਂ ਦੇ ਬਸ ਵਿਚ ਮੁਫਤ ਸਫਰ ਨਾਲ ਸਰਕਾਰੀ ਅਤੇ ਪ੍ਰਾਈਵੇਟ ਟਰਾਂਸਪੋਰਟ ’ਤੇ ਅਸਰ ਪੈ ਰਿਹਾ ਹੈ। ਜੇਕਰ ਅਸੀਂ ਇਸ ਤਰ੍ਹਾਂ ਸਫਰ ਮੁਫਤ ਕਰਦੇ ਜਾਵਾਂਗੇ ਤਾਂ ਫੇਰ ਆਉਣ ਵਾਲੇ ਸਮੇਂ ਵਿਚ ਸਰਕਾਰ ਅਤੇ ਸਿਸਟਮ ਕਿਵੇਂ ਚਲਾਵਾਂਗੇ। ਪਰਗਟ ਨੇ ਕਿਹਾ ਕਿ ਹੁਣ ਇਹ ਮੁਫਤ ਵਾਲਾ ਸਿਸਟਮ ਹੀ ਬੰਦ ਹੋਣਾ ਚਾਹੀਦਾ। ਹੜਤਾਲ ’ਤੇ ਚਲ ਰਹੇ ਪੰਜਾਬ ਰੋਡਵੇਜ਼, ਪੀਆਰਟੀਸੀ ਅਤੇ ਪਨਬਸ ਦੇ ਕੰਟਰੈਕਟ ਕਰਮਚਾਰੀਆਂ ਨੇ ਪਰਗਟ ਸਿੰਘ ਦੇ ਘਰ ਦਾ ਘਿਰਾਓ ਕੀਤਾ ਸੀ। ਜਿਸ ਤੋਂ ਬਾਅਦ ਪਰਗਟ ਸਿੰਘ ਦੀ ਇਹ ਪ੍ਰਤੀਕ੍ਰਿਆ ਆਈ ਹੈ। ਕੈਪਟਨ ਸਰਕਾਰ ਦੀ ਮਹਿਲਾਵਾਂ ਨੂੰ ਮੁਫਤ ਬਸ ਸਫਰ ਸਕੀਮ ਨੂੰ ਲੈ ਕੇ ਵਿਰੋਧੀ ਤੱਕ ਮਹਿਲਾ ਵੋਟ ਬੈਂਕ ਨੂੰ ਦੇਖਦੇ ਹੋਏ ਕੁਝ ਨਹੀਂ ਕਹਿ ਰਹੇ । ਅਜਿਹੇ ਵਿਚ ਪਰਗਟ ਦੇ ਹਮਲੇ ਨਾਲ ਸਾਫ ਤੌਰ ’ਤੇ ਫੇਰ ਕੈਪਟਨ ਅਤੇ ਸਿੱਧੂ ਗਰੁੱਪ ਦਾ ਆਪਸੀ ਕਲੇਸ਼ ਉਭਰ ਕੇ ਸਾਹਮਣੇ ਆਇਆ ਹੈ।

Show More

Related Articles

Leave a Reply

Your email address will not be published. Required fields are marked *

Close